ਪੰਨਾ:Mumu and the Diary of a Superfluous Man.djvu/32

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

26

ਮੂਮੂ

ਇਚ?"ਕਪੀਤੋਨ ਨੇ ਕਿਹਾ, "ਅਸਲ ਵਿਚ, ਮੈਂ ਸੱਟਾਂ ਤੋਂ ਨਹੀਂ ਡਰਦਾ ਜੇ ਕੋਈ ਸੱਜਣ ਮੈਨੂੰ ਚਾਰ ਦੀਵਾਰੀ ਦੇ ਅੰਦਰ ਸਜ਼ਾ ਦੇਵੇ" (ਉਨ੍ਹਾਂ ਗੱਲਾਂ ਦਾ ਹਵਾਲਾ ਜੋ ਅਕਸਰ ਉਸ ਦੇ ਅਤੇ ਉਸ ਦੇ ਵਿਚੋਲੇ ਦੇ ਵਿਚਕਾਰ ਹੁੰਦੀਆਂ ਸਨ।) ਅਤੇ ਦੂਜਿਆਂ ਦੇ ਸਾਹਮਣੇ ਮੈਨੂੰ ਆਦਰ ਨਾਲ ਮਿਲੇ, ਮੈਨੂੰ ਕੋਈ ਪਰਵਾਹ ਨਹੀਂ ਸੀ। ਮੈਨੂੰ ਆਖ਼ਿਰ ਇਕ ਆਦਮੀ ਮੰਨਿਆ ਜਾਵੇਗਾ। ਪਰ-"

ਗਵਰੀਲੋ ਨੇ ਚੀਖ਼ ਕੇ ਕਿਹਾ, "ਇੱਥੋਂ ਬਾਹਰ ਨਿਕਲ ਜਾ!"

ਕਪੀਤੋਨ ਕਮਰੇ ਵਿਚੋਂ ਬਾਹਰ ਨਿਕਲ ਗਿਆ।

"ਮੰਨ ਲਓ ਕਿ ਗੂੰਗਾ-ਬਹਿਰਾ ਬੰਦੇ ਇੱਥੇ ਨਾ ਹੋਵੇ,"ਮੁਖ਼ਤਾਰ ਨੇ ਮੋਚੀ ਨੂੰ ਪੁੱਛਿਆ,"ਕੀ ਫਿਰ ਰਜ਼ਾਮੰਦ ਹੈਂ ਨਾ?"

"ਮੈਂ ਬੜੀ ਖੁਸ਼ੀ ਨਾਲ ਰਜ਼ਾਮੰਦੀ ਦਿੰਦਾ ਹਾਂ," ਮੋਚੀ ਨੇ ਜਵਾਬ ਦਿੱਤਾ ਜਿਸ ਦੀ ਠਾਠ ਨਿਰਾਸ਼ਾ ਦੇ ਪਲਾਂ ਵਿਚ ਵੀ ਉਸ ਦਾ ਸਾਥ ਨਹੀਂ ਛੱਡਦੀ।

ਗਵਰੀਲੋ ਕੁਝ ਸਮੇਂ ਲਈ ਆਪਣੇ ਕਮਰੇ ਵਿਚ ਟਹਿਲਦਾ ਰਿਹਾ ਅਤੇ ਫਿਰ ਉਸ ਨੇ ਤਾਤਿਆਨਾ ਨੂੰ ਬੁਲਾਇਆ। ਕੁੜੀ ਆ ਗਈ। ਉਹ ਚੁੱਪਚਾਪ ਦਰਵਾਜ਼ੇ ਵਿੱਚ ਆ ਕੇ ਖੜ੍ਹ ਗਈ।

"ਕਿਵੇਂ ਬੁਲਾਇਆ, ਗਵਰੀਲੋ ਮਾਤਵੇਇਚ?" ਉਸ ਨੇ ਡਰਦੀ ਡਰਦੀ ਨੇ ਪੁੱਛਿਆ।

"ਹਾਂ, ਤਾਤਿਆਨਾ," ਮੁਖ਼ਤਾਰ ਨੇ ਉਸ ਵੱਲ ਟਿਕਟਿਕੀ ਬੰਨ੍ਹ ਕੇ ਦੇਖਦੇ ਹੋਏ ਕਿਹਾ, "ਕੀ ਤੂੰ ਵਿਆਹ ਕਰਵਾਉਣਾ ਚਾਹੁੰਦੀ ਹੈਂ? ਮਾਲਕਣ ਨੇ ਤੇਰੇ ਲਈ ਪਤੀ ਲੱਭ ਲਿਆ ਹੈ।"

"ਠੀਕ ਹੈ, ਗਵਰੀਲੋ ਮਾਤਵੇਇਚ," ਲੜਕੀ ਨੇ ਕਿਹਾ, ਅਤੇ ਥੋੜ੍ਹਾ ਰੁਕਣ ਦੇ ਬਾਅਦ, ਉਸ ਡਰਦੀ-ਡਰਦੀ ਨੇ ਪੁੱਛਿਆ, ਕੌਣ ਹੋ ਸਕਦਾ ਹੈ, ਜੇ ਤੁਸੀਂ ਬੁਰਾ ਨਾ ਮਨਾਓ ਤਾਂ?

"ਕਪੀਤੋਨ ਕਲਿਮੋਫ, ਮੋਚੀ," ਜਵਾਬ ਸੀ।

"ਠੀਕ ਹੈ, ਹਜ਼ੂਰ।"

"ਇਹ ਸੱਚ ਹੈ ਕਿ ਉਹ ਬੜਾ ਹਲਕਾ ਜਿਹਾ ਆਦਮੀ ਹੈ", ਮੁਖ਼ਤਾਰ ਨੇ ਅੱਗੇ ਕਿਹਾ, "ਪਰ ਮਾਲਕਣ ਨੂੰ ਤੇਰੇ ਤੇ ਭਰੋਸਾ ਹੈ ਕਿ ਤੂੰ ਉਸ ਨੂੰ ਸੁਧਾਰ ਸਕਦੀ ਹੈਂ।"

"ਠੀਕ ਹੈ, ਹਜ਼ੂਰ।"

"ਹਾਲਾਂਕਿ ਇਕ ਮੁਸ਼ਕਿਲ ਆਉਂਦੀ ਹੈ ਕਿ ਬੋਲ਼ਾ-ਗੂੰਗਾ, ਗਰਾਸੀਮ, ਤੈਨੂੰ ਪਿਆਰ ਕਰਦਾ ਹੈ। ਤੂੰ ਕਿਹੜੇ ਤਰੀਕੇ ਨਾਲ ਉਸ ਦਰਿੰਦੇ ਨੂੰ