24
ਮੂਮੂ
"ਅਤੇ ਤੂੰ ਗਲੀ ਵਿਚ ਸ਼ਰਾਬੀ ਹੋਇਆ ਇਕ ਮੂਰਖ਼ ਚੂਚੇ ਵਾਂਗ ਲਿਟਦਾ ਰਿਹਾ,"ਗਵਰੀਲੋ ਨੇ ਉਸ ਨੂੰ ਟੋਕਿਆ ਅਤੇ ਅੱਗੇ ਕਿਹਾ, "ਤੂੰ ਇਕ ਅਵੈੜ ਅਤੇ ਨਿਰਾਸ਼ ਮਨੁੱਖ ਹੈ! ਪਰ ਅਸਲ ਗੱਲ ਇਹ ਨਹੀਂ ਹੈ। ਗੱਲ ਇਹ ਹੈ ਕੀ ਮਾਲਕਣ ਦੀ ਇੱਛਾ ਹੈ ਕਿ ਤੈਨੂੰ ਵਿਆਹ ਕਰਵਾ ਲੈਣਾ ਚਾਹੀਦਾ ਹੈ। ਤੂੰ ਮੇਰੀ ਗੱਲ ਸੁਣ ਰਿਹਾ ਹੈਂ? ਉਸ ਦਾ ਖ਼ਿਆਲ ਹੈ ਕਿ ਵਿਆਹ ਕਰਵਾਉਣ ਨਾਲ ਤੇਰਾ ਸੁਧਾਰ ਹੋ ਸਕਦਾ ਹੈ। ਸਮਝਿਆ ਮੇਰੀ ਗੱਲ?"
"ਮੈਂ ਭਲਾ ਕਿਉਂ ਨਹੀਂ ਸਮਝਾਂਗਾ, ਗਵਰੀਲੋ ਮਾਤਵੇਇਚ?"
"ਤਦ ਫਿਰ! ਮੇਰੀ ਰਾਏ ਵਿਚ ਤੇਰੇ ਨਾਲ ਹੋਰ ਤਰ੍ਹਾਂ ਸਿਝਣਾ ਪਵੇਗਾ ਤਾਂ ਜੋ ਤੈਨੂੰ ਸਖ਼ਤੀ ਨਾਲ ਕਾਬੂ ਵਿੱਚ ਰੱਖਿਆ ਜਾ ਸਕੇ ਪਰ ਇਹ ਸਭ ਕੰਮ ਮਾਲਕਣ ਦਾ ਹੈ। ਕੀ ਤੁਸੀ ਸੰਤੁਸ਼ਟ ਹੈ?"
ਕਪੀਤੋਨ ਨੇ ਅਜੀਬ ਜਿਹਾ ਪੋਜ਼ ਬਣਾਇਆ।
"ਵਿਵਾਹਿਤ ਜੀਵਨ ਬੰਦੇ ਲਈ ਬੇਸ਼ੱਕ ਵਧੀਆ ਹੁੰਦਾ ਹੈ, ਗਵਰੀਲੋ ਮਾਤਵੇਇਚ, ਉਸ ਨੇ ਕਿਹਾ, "ਮੈਂ ਆਪਣੀ ਇੱਛਾ ਨਾਲ ਆਪਣੀ ਸਭ ਤੋਂ ਵੱਡੀ ਖ਼ੁਸ਼ੀ ਸਮਝਦੇ ਹੋਏ ਇਸ ਸ਼ਾਦੀ ਲਈ ਤਿਆਰ ਹਾਂ।"
"ਇਹ ਆਦਮੀ ਗੱਲਾਂ ਬਹੁਤ ਸਹੀ ਢੰਗ ਨਾਲ ਕਰਦਾ ਹੈ,"ਗਵਰੀਲੋ ਨੇ ਮਨ ਹੀ ਮਨ ਉਸ ਦੀ ਪ੍ਰਸ਼ੰਸਾ ਕੀਤੀ ਅਤੇ ਫਿਰ ਉੱਚੀ ਆਵਾਜ਼ ਵਿੱਚ ਕਿਹਾ, "ਬਹੁਤ ਵਧੀਆ ਗੱਲ ਹੈ ਪਰ ਮਾਲਕਣ ਨੇ ਤੇਰੇ ਲਈ ਇਕ ਲਾੜੀ ਚੁਣੀ ਹੈ ਜੋ ਬਹੁਤੀ ਆਕਰਸ਼ਕ ਨਹੀਂ ਹੈ।"
"ਇਹ ਬੁਰਾ ਨਾ ਮਨਾਓ ਤਾਂ ਕੀ ਮੈਂ ਇਹ ਪੁੱਛ ਸਕਦਾ ਹਾਂ ਕਿ ਉਹ ਕੌਣ ਹੈ?"
"ਤਾਤਿਆਨਾ," ਮੁਖ਼ਤਾਰ ਨੇ ਜਵਾਬ ਦਿੱਤਾ।
"ਤਾਤਿਆਨਾ!" ਮੋਚੀ ਬੋਲਿਆ, ਇੱਕ ਕਦਮ ਅੱਗੇ ਵਧਾਇਆ ਹੈ, ਅਤੇ ਆਪਣੇ ਵਿਚੋਲੇ ਵੱਲ ਤਿੱਖੀ ਨਜ਼ਰ ਨਾਲ ਵੇਖਿਆ।
"ਤੂੰ ਹੁਣ ਇੰਨਾ ਉਤੇਜਿਤ ਕਿਉਂ ਹੋ ਗਿਆ ਹੈਂ? ਕੀ ਤੈਨੂੰ ਉਹ ਪਸੰਦ ਨਹੀਂ ਹੈ?"
"ਗਵਰੀਲੋ ਮਾਤਵੇਇਚ ਨੂੰ ਮੈਂ ਉਸ ਨੂੰ ਕਿਉਂ ਪਸੰਦ ਨਹੀਂ ਕਰਾਂਗਾ? ਉਹ ਮਿਹਨਤੀ, ਸੁਚੱਜੀ ਅਤੇ ਸਹਿਜ ਕੁੜੀ ਹੈ ਪਰ ਤੁਸੀਂ ਤਾਂ ਜਾਣਦੇ ਹੋ, ਗਵਰੀਲੋ ਮਾਤਵੇਇਚ, ਉਹ ਦੁਸ਼ਟ; ਦੈਂਤ, ਵਹਿਸ਼ੀ, ਉਸ ਦੇ ਬਹੁਤ ਪਿੱਛੇ ਪਿਆ ਹੈ।"
"ਮੈਨੂੰ ਪਤਾ ਹੈ, ਦੋਸਤ; ਮੈਂ ਇਸ ਬਾਰੇ ਸਭ ਕੁਝ ਜਾਣਦਾ ਹਾਂ,"ਮੁਖ਼ਤਾਰ ਨੇ ਬੜੇ ਗੁੱਸੇ ਵਿਚ ਆਉਂਦੇ ਹੋਏ ਕਿਹਾ, " ਪਰ-"