ਪੰਨਾ:Mumu and the Diary of a Superfluous Man.djvu/15

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਣ-ਪਛਾਣ

9

ਕੁਝ ਬੇਪਰਵਾਹ ਛੋਹਾਂ ਦੇ ਨਾਲ ਉਹ ਉਸ ਪਾਤਰ ਦੀ ਉਸ ਤਸਵੀਰ ਨੂੰ ਉਲੀਕ ਦਿੰਦਾ ਹੈ ਜਿਸ ਦੀ ਉਸ ਨੇ ਅੱਗੇ ਗੱਲ ਕਰਨੀ ਹੁੰਦੀ ਹੈ। ਇਸ ਤਰ੍ਹਾਂ ਪਾਠਕ ਪਹਿਲਾਂ ਹੀ ਜਾਣਦਾ ਹੁੰਦਾ ਹੈ ਕਿ ਕਹਾਣੀ ਕੀ ਬਣਨ ਜਾ ਰਹੀ ਹੈ। ਫਿਰ ਪਾਠਕ ਨੂੰ ਕਲਾਕਾਰ ਦੇ ਨਾਲ-ਨਾਲ ਤੁਰਨਾ ਪੈਂਦਾ ਹੈ ਜਦੋਂ ਤਸਵੀਰ ਦੀਆਂ ਰੋਸ਼ਨੀਆਂ ਅਤੇ ਪਰਛਾਈਆਂ ਨਿਖ਼ਾਰੀਆਂ ਜਾਂਦੀਆਂ ਹਨ ਜਦੋਂ ਨਿੱਕੇ ਤੋਂ ਨਿੱਕੇ ਵੇਰਵੇ ਤਕ ਰੰਗਾਂ ਅਤੇ ਅੰਤਲੀਆਂ ਛੋਹਾਂ ਦੀਆਂ ਬਰੀਕੀਆਂ ਨਿਪਟਾਈਆਂ ਜਾ ਰਹੀਆਂ ਹੁੰਦੀਆਂ ਹਨ। ਇਸ ਲਈ ਤੁਰਗਨੇਵ ਹਮੇਸ਼ਾ ਰੌਚਿਕ ਤੇ ਦਿਲਚਸਪ ਜਾਣਕਾਰੀਆਂ ਨਾਲ ਭਰਪੂਰ ਰਹਿੰਦਾ ਹੈ।

ਉਤਸੁਕਤਾ ਭਰੀ ਗੱਲ ਇਹ ਹੈ ਕਿ ਰੂਸੀ ਭੋਂ-ਗ਼ੁਲਾਮੀ ਦੇ ਖ਼ਾਤਮੇ (9 ਫਰਵਰੀ 1861 ਦੇ ਅਲੈਗਜ਼ੈਂਡਰ ਦੂਜੇ ਦਾ ਇਕ ਐਲਾਨ) ਤੋਂ ਬਾਅਦ ਤੁਰਗਨੇਵ ਕੋਲ ਆਪਣੀ ਹਮਦਰਦੀ ਦੇ ਇਸ ਵਿਸ਼ੇ ਬਾਰੇ ਬਹੁਤ ਕੁਝ ਕਹਿਣ ਲਈ ਰਹਿ ਨਹੀਂ ਸੀ ਗਿਆ। ਉਸ ਨੇ ਕਿਸਾਨਾਂ ਦੇ ਪੱਖ ਵਿਚ ਉਨ੍ਹਾਂ ਦੀ ਰੂਹਾਨੀ ਉਚਾਈ ਅਤੇ ਸਿੱਖਿਆ ਲਈ ਸਾਧਨਾਂ ਦੀ ਵਕਾਲਤ ਕਰਨ ਜਾਂ ਉਸ ਦੀ ਹਾਲਤ ਸੁਧਾਰਨ ਲਈ ਵੀ ਕੋਈ ਹੋਰ ਯਤਨ ਨਹੀਂ ਕੀਤੇ। ਅਜਿਹੀਆਂ ਚੀਜ਼ਾਂ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਸੀ। ਉਹ ਇਕ ਕਲਾਕਾਰ ਸੀ, ਸੁਧਾਰਕ ਨਹੀਂ। ਉਸ ਦੀ ਸ਼ਕਤੀ ਜੋ ਵੀ ਸੀ, ਉਸ ਨੂੰ ਸਮਝਣ ਵਿਚ ਸੀ। ਇਹ ਦੱਸਣ ਵਿਚ ਨਹੀਂ ਸੀ ਕਿ ਹੋਣਾ ਕੀ ਚਾਹੀਦਾ ਹੈ। ਰੂਸ ਵਿਚ ਭੋਂ-ਗ਼ੁਲਾਮੀ ਦੇ ਖ਼ਾਤਮੇ ਵਾਲੇ ਸਾਲ ਵਿਚ ਹੀ ਤੁਰਗਨੇਵ ਨੇ ਆਪਣਾ ਨਾਵਲ "ਪਿਤਾ ਅਤੇ ਪੁੱਤਰ" ਲਿਖਿਆ ਅਤੇ ਨਿਹਲਿਸਟ ਬਾਜ਼ਾਰੋਵ - "ਇਕ ਪਾਤਰ ਜੋ ਪਹਿਲਾਂ ਹੀ "ਲੋਕਾਂ ਅੰਦਰ (ਉਸ ਦੇ ਆਪਣੇ ਸ਼ਬਦਾਂ ਵਿਚ) "ਧੁੰਦਲੇ ਜਿਹੇ ਧੁੜਕੂ ਵਜੋਂ ਮੌਜੂਦ ਸੀ" ਮੰਚ 'ਤੇ ਲੈ ਆਇਆ। ਇਹ ਸ਼ਾਇਦ ਆਮ ਜਾਣਕਾਰੀ ਨਹੀਂ ਹੈ ਕਿ "ਨਿਹਲਿਸਟ" ਸ਼ਬਦ ਦਾ ਸਿਰਜਕ ਤੁਰਗਨੇਵ ਸੀ। ਉਸ ਨੇ ਇਸ ਲਕਬ ਨੂੰ "ਪਿਤਾ ਅਤੇ ਪੁੱਤਰ" ਦੇ ਨਾਇਕ ਉੱਤੇ ਕੁਝ ਵਧੇਰੇ ਹੀ ਗੋਲਮੋਲ ਢੰਗ ਨਾਲ ਢੁਕਾਇਆ ਸੀ ਕਿਉਂਕਿ ਉਹ ਖ਼ੁਦ ਨਹੀਂ ਸੀ ਜਾਣਦਾ ਕਿ ਉਸ ਨੂੰ ਇਸ ਪਾਤਰ ਨਾਲ ਹਮਦਰਦੀ ਸੀ ਜਾਂ ਨਹੀਂ ਪਰ ਉਸ ਨੇ ਉਸ ਨੂੰ ਉਵੇਂ ਚਿਤਰਿਆ ਜਿਵੇਂ ਉਸ ਦੀ ਸਮਝ ਵਿਚ ਆਇਆ ਸੀ। ਉਸ ਨੇ ਉਸ ਨੂੰ ਰੂਸ ਦੇ ਸਮਾਜਕ ਇਤਿਹਾਸ ਵਿਚ ਆਪਣੀ ਜਗ੍ਹਾ ਮੱਲਦੇ ਦੇਖਿਆ ਅਤੇ ਕੈਨਵਸ 'ਤੇ ਉਹ ਜਗ੍ਹਾ ਖਾਲੀ ਨਹੀਂ ਸੀ ਛੱਡ ਸਕਦਾ। ਇਸ ਪ੍ਰਕਾਰ ਉਸ ਨੇ ਉਸ ਵਰਤਾਰੇ ਦੇ ਨਾਮ ਦੇ ਤੌਰ 'ਤੇ ਨਿਹਲਿਸਟ ਸ਼ਬਦ ਦੀ ਕਾਢ ਕੱਢੀ ਜਿਸ ਦਾ ਵਜੂਦ ਉਸ ਨੇ ਵੇਖਿਆ ਸੀ ਪਰ ਉਸ ਦਾ ਸੁਭਾਅ ਉਹ ਚੰਗੀ ਤਰ੍ਹਾਂ ਨਹੀਂ ਸੀ ਸਮਝ ਸਕਿਆ। ਇਸ ਵਿਸ਼ੇ ਬਾਰੇ ਤੁਰਗਨੇਵ