130
ਇੱਕ ਫ਼ਾਲਤੂ ਆਦਮੀ ਦੀ ਡਾਇਰੀ
1 ਅਪ੍ਰੈਲ
ਇਹ ਹੁਣ ਪੂਰਾ ਹੋ ਗਿਆ ਹੈ। ਜੀਵਨ ਖ਼ਤਮ ਹੋ ਗਿਆ ਹੈ। ਮੈਂ ਅਸਲ ਵਿਚ ਅੱਜ ਮਰ ਜਾਵਾਂਗਾ। ਏਨੀ ਗਰਮੀ ਹੈ। ਏਨਾ ਸਾਹ ਘੁੱਟਦਾ ਹੈ ਜਾਂ ਇਹ ਹੋ ਸਕਦਾ ਹੈ। ਮੇਰੇ ਫੇਫੜੇ ਸਾਹ ਲੈਣ ਤੋਂ ਇਨਕਾਰ ਕਰਦੇ ਹੋਣ। ਮੇਰੇ ਨਿਗੂਣੇ ਜਿਹੇ ਸੁਖਾਂਤ ਦਾ ਅੰਤ ਹੋ ਚੁੱਕਾ ਹੈ - ਪਰਦਾ ਡਿੱਗਦਾ ਹੈ।
ਮਿੱਟੀ ਵਿਚ ਮਿਲ ਜਾਣ ਤੋਂ ਬਾਅਦ ਮੈਂ ਫ਼ਾਲਤੂ ਨਹੀਂ ਰਹਾਂਗਾ।
ਓ, ਸੂਰਜ ਕਿੰਨਾ ਤੇਜ਼ ਹੈ! ਉਸ ਦੀਆਂ ਸ਼ਕਤੀਸ਼ਾਲੀ ਕਿਰਨਾਂ ਤੇ ਸਦੀਵਤਾ ਦੀ ਮੋਹਰ ਹੈ। ਅਲਵਿਦਾ, ਤਰੇਂਤੀਏਵਨਾ! ਅੱਜ ਸਵੇਰੇ ਜਦੋਂ ਉਹ ਖਿੜਕੀ ਦੇ ਕੋਲ ਬੈਠੀ ਸੀ। ਉਹ ਰੋ ਰਹੀ ਸੀ। ਹੋ ਸਕਦਾ ਹੈ ਕਿ ਉਹ ਮੇਰੇ ਲਈ ਦੁਖੀ ਹੋਵੇ ਜਾਂ ਸ਼ਾਇਦ ਉਹ ਆਪਣੀ ਜ਼ਿੰਦਗੀ ਦੇ ਅੰਤ ਬਾਰੇ ਜੋ ਕਿ ਹੁਣ ਦੂਰ ਨਹੀਂ, ਸੋਚ ਰਹੀ ਸੀ। ਮੈਂ ਉਸ ਕੋਲੋਂ ਵਾਅਦਾ ਲਿਆ ਕਿ ਉਹ ਟਰੇਸੋਰ ਦੀ ਜਾਨ ਨਹੀਂ ਲਵੇਗੀ।
ਮੈਂ ਹੋਰ ਨਹੀਂ ਲਿਖ ਸਕਦਾ। ਮੈਂ ਆਪਣੀ ਕਲਮ ਸੁੱਟ ਦੇਵਾਂਗਾ। ਸਮਾਂ ਖ਼ਤਮ! ਮੌਤ ਆਪਣਾ ਐਲਾਨ ਨਹੀਂ ਕਰਦੀ। ਇਹ ਕਿਸੇ ਚੜ੍ਹਦੇ ਆ ਰਹੇ ਤੂਫ਼ਾਨ ਵਾਂਗ ਜਾਂ ਰਾਤ ਦੀ ਚੁੱਪ ਵਾਂਗਰਾਂ ਗਲੀ ਵਿਚ ਲੰਘ ਰਹੀ ਗੱਡੀ ਵਾਂਗ ਨਹੀਂ ਹੁੰਦੀ। ਇਹ ਆ ਗਈ ਹੈ, ਉਸ ਕੋਮਲ ਸਾਹ ਦੀ ਤਰ੍ਹਾਂ ਮੇਰੇ ਉੱਪਰ ਮੰਡਰਾ ਰਹੀ ਹੈ ਜਿਸ ਨਾਲ ਪਾਦਰੀ ਦੇ ਵਾਲ ਨੌਹਾਂ ਵਾਂਗ ਖੜ੍ਹੇ ਹੋ ਗਏ ਸਨ।
ਹੁਣ ਮੈਂ ਮਰ ਰਿਹਾ ਹਾਂ। ਜ਼ਿੰਦਗੀ ਜ਼ਿੰਦਾਬਾਦ...
"ਰੱਬ ਕਰੇ ਮੇਰੀ ਕਬਰ ਦੇ ਦੁਆਲੇ
ਮਜ਼ੇ ਦੇ ਨਾਲ ਜੁਆਨੀ ਖੇਡੇ,
ਤੇ ਬੇਖ਼ਬਰ ਅਨੰਤ ਕੁਦਰਤ ਦਾ,
ਸਦੀਵੀ ਸੁਹੱਪਣ ਨਿੱਤ ਮੇਲ੍ਹੇ"
[ਸੰਪਾਦਕੀ ਨੋਟ: - ਖਰੜੇ ਦੀ ਆਖਰੀ ਲਾਈਨ ਦੇ ਥੱਲੇ ਇਕ ਸਿਰ ਚਿੱਤਰਿਆ ਹੋਇਆ ਸੀ ਜਿਸ ਦੇ ਲੰਬੇ ਸੰਘਣੇ ਵਾਲ ਸਨ ਅਤੇ ਇਕ ਵੱਡੀਆਂ-ਵੱਡੀਆਂ ਮੁੱਛਾਂ ਸਨ। ਉਸ ਦੇ ਭੈਂਗ-ਚਿੱਤਰ ਦੀ ਉਲੀਕੀ ਗਈ ਅੱਖ ਭਰਵੱਟੇ ਦੀ ਬਜਾਏ ਸਿੱਧੀਆਂ ਲਕੀਰਾਂ ਨਾਲ ਘਿਰੀ ਹੋਈ ਸੀ ਅਤੇ ਸਫ਼ੇ ਦੇ ਅਖ਼ੀਰ 'ਤੇ ਹੇਠ ਲਿਖੇ ਸ਼ਬਦ ਲਿਖੇ ਗਏ:
"ਇਹ ਹੱਥ-ਲਿਖਤ ਪੜ੍ਹੀ ਗਈ ਸੀ
ਅਤੇ ਪੀਟਰ ਜ਼ੂਦੋਤੇਸ਼ਿਨ ਦੀ
ਇਸ ਵਿਚਲੀ ਪੜ੍ਹਤ ਨੂੰ ਪ੍ਰਵਾਨਗੀ ਨਹੀਂ
ਮੇਰੇ ਮੇਰੇ ਮੇਰੇ!
ਮੇਰੇ ਪਿਆਰੇ ਸ਼੍ਰੀਮਾਨ,ਪੀਟਰ ਜ਼ੂਦੋਤੇਸ਼ਿਨ,
ਪਿਆਰੇ ਸ਼੍ਰੀਮਾਨ ਜੀ"