120
ਇੱਕ ਫ਼ਾਲਤੂ ਆਦਮੀ ਦੀ ਡਾਇਰੀ
ਅਹਿਸਾਸ ਅਤੇ ਮੇਰੇ ਪ੍ਰਤੀ ਹਮਦਰਦੀ ਦਾ ਹਾਵ-ਭਾਵ ਹੋਵੇਗਾ। ਬੁੱਢਾ ਆਦਮੀ ਚਿੰਤਾ ਅਤੇ ਉਲਝਣ ਵਿਚ ਸੀ। ਉਸ ਨੇ ਮੇਰੀਆਂ ਨਿਗਾਹਾਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਅਤੇ ਬੇਤੁਕੀਆਂ ਹਰਕਤਾਂ ਕਰਦਾ ਰਿਹਾ। ਮੈਂ ਇਹ ਵੀ ਨੋਟ ਕੀਤਾ ਕਿ ਉਹ ਆਮ ਨਾਲੋਂ ਥੋੜ੍ਹਾ ਜਿਹਾ ਉੱਚੀ ਬੋਲਦਾ ਸੀ ਅਤੇ ਬਹੁਤ ਹੀ ਅਸਪਸ਼ਟ ਸ਼ਬਦਾਂ ਵਿਚ ਆਪਣੀ ਗੱਲ ਕਹਿੰਦਾ ਸੀ ਪਰ, ਸੱਚੀ ਸੁਹਿਰਦਤਾ ਨਾਲ ਉਸ ਨੇ ਮੇਰੇ ਕੋਲੋਂ ਮੁਆਫ਼ੀ ਲਈ ਮਿੰਨਤ ਕੀਤੀ। ਉਸ ਨੇ ਚਲੇ ਗਏ ਮਹਿਮਾਨ ਬਾਰੇ, ਆਦਮੀ ਦੀ ਧੋਖਾਧੜੀ ਦੀ ਖ਼ਸਲਤ ਬਾਰੇ ਅਤੇ ਦੁਨਿਆਵੀ ਖ਼ੁਸ਼ੀ ਦੀ ਅਸਥਿਰਤਾ ਬਾਰੇ ਕੁਝ ਅਸਪਸ਼ਟ ਜਿਹੀਆਂ ਟਿੱਪਣੀਆਂ ਕੀਤੀਆਂ ਜਦੋਂ ਉਸ ਨੂੰ ਲੱਗਿਆ ਕਿ ਉਸ ਦੀ ਅੱਖ ਵਿਚ ਅੱਥਰੂ ਰੂਪ ਧਾਰ ਰਿਹਾ ਸੀ ਤਾਂ ਉਸ ਨੇ ਹੰਝੂ ਦੇ ਕਾਰਨ ਬਾਰੇ ਮੈਨੂੰ ਗੁੰਮਰਾਹ ਕਰਨ ਲਈ ਨਸਵਾਰ ਦੀ ਇਕ ਚੂੰਢੀ ਸੁੰਘਣ ਦੀ ਜਲਦਬਾਜ਼ੀ ਕੀਤੀ। ਉਸ ਨੇ ਹਰੀ ਰੂਸੀ ਨਸਵਾਰ ਦੀ ਵਰਤੋਂ ਕੀਤੀ ਜੋ ਬੁੱਢਿਆਂ ਦੀਆਂ ਅੱਖਾਂ ਵਿਚ ਵੀ ਅੱਥਰੂ ਲੈ ਆਉਂਦੀ ਹੈ ਅਤੇ ਉਨ੍ਹਾਂ ਨੂੰ ਕਈ ਮਿੰਟਾਂ ਲਈ ਬੇਸੁਰਤ ਜਿਹਾ ਕਰ ਦਿੰਦੀ ਹੈ।
ਮੈਂ ਬੁੱਢੇ ਨਾਲ ਹਮਦਰਦੀ ਭਰਿਆ ਸਲੂਕ ਕੀਤਾ। ਬੇਸ਼ੱਕ, ਸ਼੍ਰੀਮਤੀ ਓਜੋਗਿਨ ਅਤੇ ਉਸ ਦੀ ਧੀ ਦੀ ਸਿਹਤ ਬਾਰੇ ਪੁੱਛਿਆ ਅਤੇ ਗੱਲਬਾਤ ਦਾ ਰੁਖ "ਜ਼ੁਬਾਨੀ ਘੋਸ਼ਣਾ ਦੁਆਰਾ ਜਾਇਦਾਦ ਦੀ ਵਸੀਅਤ ਕਰਨ" ਦੇ ਬਹੁਤ ਦਿਲਚਸਪ ਕਨੂੰਨੀ ਵਿਸ਼ੇ ਵੱਲ ਮੋੜ ਦਿੱਤਾ। ਮੈਂ ਆਮ ਵਾਂਗ ਕੱਪੜੇ ਪਹਿਨੇ ਹੋਏ ਸਨ ਪਰ ਮੇਰੇ ਅੰਦਰ ਜਾਗੀ ਹਮਦਰਦੀ ਅਤੇ ਦਿਆਲਤਾ ਦੀਆਂ ਬੁਲੰਦ ਭਾਵਨਾਵਾਂ ਦੇ ਸਦਕਾ ਹੌਲੇਪਣ ਅਤੇ ਤਾਜ਼ਗੀ ਕਰਕੇ ਮੈਨੂੰ ਇਵੇਂ ਮਹਿਸੂਸ ਹੋ ਰਿਹਾ ਸੀ ਜਿਵੇਂ ਕਿ ਮੈਂ ਗਰਮੀਆਂ ਵਾਲਾ ਚਿੱਟਾ ਸੂਟ ਪਹਿਨਿਆ ਹੋਵੇ। ਐਪਰ, ਲੀਜ਼ਾ ਨਾਲ ਮੁਲਾਕਾਤ ਦੀ ਸੰਭਾਵਨਾ ਨੇ ਮੈਨੂੰ ਥੋੜ੍ਹਾ ਉਤੇਜਿਤ ਕਰ ਦਿੱਤਾ। ਆਖ਼ਿਰ ਮੈਨੂੰ ਓਜੋਗਿਨ ਨੇ ਆਪਣੈ ਪਤਨੀ ਨਾਲ ਮਿਲਣ ਲਈ ਕਿਹਾ। ਮੈਨੂੰ ਦੇਖ ਕੇ ਉਹ ਚੰਗੀ, ਸਾਦਾ ਔਰਤ ਬਹੁਤ ਘਬਰਾ ਗਈ ਪਰ ਉਸ ਦਾ ਦਿਮਾਗ਼ ਕਿਸੇ ਪ੍ਰਭਾਵ ਨੂੰ ਲੰਬੇ ਸਮਾਂ ਤਕ ਰੱਖਣ ਲਈ ਨਹੀਂ ਬਣਿਆ ਸੀ। ਇਸ ਲਈ ਉਹ ਛੇਤੀ ਹੀ ਸ਼ਾਂਤ ਹੋ ਗਈ। ਆਖ਼ਿਰਕਾਰ ਮੈਂ ਲੀਜ਼ਾ ਨੂੰ ਵੇਖਿਆ।
ਉਹ ਆਪਣੀ ਮਾਂ ਦੇ ਨਾਲ ਆਈ ਜਿੱਥੇ ਅਸੀਂ ਬੈਠੇ ਸੀ। ਮੈਂ ਇਕ ਅਪਮਾਨਿਤ ਅਤੇ ਪਸ਼ਚਾਤਾਪ ਕਰ ਰਹੀ ਇਕ ਪਾਪੀ ਆਤਮਾ ਨਾਲ ਮੁਲਾਕਾਤ ਕਰਨ ਦੀ ਆਸ ਕੀਤੀ ਸੀ। ਮੈਂ ਪਹਿਲਾਂ ਹੀ ਸਨੇਹ ਭਰੇ ਅਤੇ ਅਤਿ ਉਤਸ਼ਾਹ-ਬੰਨਾਊ ਹਾਵ-ਭਾਵ ਧਾਰਨ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਇਸ ਨੂੰ ਕਿਉਂ ਲੁਕਾਵਾਂ? ਮੈਂ ਸੱਚਮੁਚ ਉਸ ਔਰਤ ਨੂੰ ਪਿਆਰ ਕਰਦਾ ਸੀ ਅਤੇ ਉਸ ਨੂੰ ਮੁਆਫ਼ ਕਰਨ ਤੇ ਉਸ ਵੱਲ ਆਪਣਾ ਹੱਥ ਵਧਾਉਣ ਲਈ ਉਤਾਵਲਾ ਸੀ ਪਰ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਸ ਨੇ ਮੇਰੀ ਦੁਆ ਸਲਾਮ ਦੇ ਜਵਾਬ ਵਜੋਂ