ਪੰਨਾ:Mumu and the Diary of a Superfluous Man.djvu/116

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

110

ਇੱਕ ਫ਼ਾਲਤੂ ਆਦਮੀ ਦੀ ਡਾਇਰੀ

ਬਿਜ਼ਮਨਕੋਫ ਨੂੰ ਪ੍ਰਣਾਮ ਕੀਤਾ ਅਤੇ ਸਲਾਹ ਮਸ਼ਵਰੇ ਲਈ ਉਸ ਦੇ ਨਾਲ ਦੂਸਰੇ ਕਮਰੇ ਵਿਚ ਚਲਾ ਗਿਆ। ਲਗਪਗ ਪੰਦਰਾਂ ਮਿੰਟਾਂ ਬੀਤ ਜਾਣ ਤੋਂ ਬਾਅਦ ਉਹ ਫਿਰ ਮੇਰੇ ਕਮਰੇ ਵਿਚ ਦਾਖ਼ਲ ਹੋਏ। ਕੋਲੋਬੋਰਡੀਆਏਫ ਨੇ ਮੈਨੂੰ ਦੱਸਿਆ ਕਿ "ਅਸੀਂ ਪਿਸਤੌਲਾਂ ਨਾਲ ਤਿੰਨ ਵਜੇ ਸ਼ਾਮ ਨੂੰ ਲੜਾਂਗੇ।" ਮੈਂ ਸਿਰ ਹਿਲਾ ਕੇ ਆਪਣੀ ਸਹਿਮਤੀ ਦੇ ਦਿੱਤੀ। ਬਿਜ਼ਮਨਕੋਫ ਨੇ ਛੁੱਟੀ ਲਈ ਅਤੇ ਤੁਰੰਤ ਤੁਰ ਗਿਆ। ਉਹ ਪਹਿਲੀ ਵਾਰ ਅਜਿਹੇ ਮਾਮਲਿਆਂ ਵਿਚ ਹਿੱਸਾ ਲੈਣ ਵਾਲਿਆਂ ਵਾਂਗ ਥੋੜ੍ਹਾ ਘਬਰਾਇਆ ਅਤੇ ਅੰਦਰੋਂ ਪ੍ਰੇਸ਼ਾਨ ਲੱਗ ਰਿਹਾ ਸੀ ਪਰ ਉਸ ਦਾ ਵਿਹਾਰ ਸ਼ਾਂਤ ਅਤੇ ਨਿਮਰਤਾ ਵਾਲਾ ਸੀ। ਮੈਂ ਉਸ ਦੇ ਸਾਹਮਣੇ ਕੁਝ ਹੱਦ ਤਕ ਸ਼ਰਮਿੰਦਾ ਮਹਿਸੂਸ ਕੀਤਾ ਅਤੇ ਉਸ ਦੀਆਂ ਅੱਖਾਂ ਵਿਚ ਸਿੱਧਾ ਦੇਖਣ ਦੀ ਹਿੰਮਤ ਨਾ ਕਰ ਸਕਿਆ।

ਕੋਲੋਬੋਰਡੀਆਏਫ ਨੇ ਦੋਬਾਰਾ ਆਪਣੇ ਨਵੇਂ ਘੋੜੇ ਬਾਰੇ ਗੱਲ ਛੇੜ ਲਈ ਅਤੇ ਮੈਂ ਇਸ ਤੋਂ ਬਹੁਤ ਖੁਸ਼ ਸੀ ਕਿਉਂਕਿ ਮੈਨੂੰ ਡਰ ਸੀ ਕਿ ਉਹ ਕਿਤੇ ਲੀਜ਼ਾ ਦੇ ਬਾਰੇ ਗੱਲ ਨਾ ਛੇੜ ਲਵੇ ਪਰ ਮੇਰਾ ਇਹ ਡਰ ਐਵੇਂ ਵਾਧੂ ਸੀ। ਮੇਰਾ ਸੱਜਣ ਉਹਲਾਨ ਕੋਈ ਗਲਾਧੜ ਨਹੀਂ ਸੀ ਅਤੇ ਇਸ ਦੇ ਇਲਾਵਾ ਉਹ ਸਾਰੀਆਂ ਔਰਤਾਂ ਨਾਲ ਨਫ਼ਰਤ ਕਰਦਾ ਸੀ ਤੇ ਰੱਬ ਜਾਣੇ ਕਿਉਂ ਉਹ ਉਨ੍ਹਾਂ ਨੂੰ ਸਲਾਦ ਕਹਿੰਦਾ ਸੀ। ਅਸੀਂ ਦੋ ਵਜੇ ਆਪਣਾ ਦੁਪਹਿਰ ਦਾ ਭੋਜਨ ਕਰ ਲਿਆ ਅਤੇ ਠੀਕ ਤਿੰਨ ਵਜੇ ਅਸੀਂ ਯੁੱਧ-ਖੇਤਰ ਵਿਚ ਪਹੁੰਚ ਗਏ। ਇਹ ਉਹੀ ਜਗ੍ਹਾ ਸੀ, ਢਲਾਨ ਦੇ ਕੋਲ ਜਿੱਥੇ ਮੈਂ ਕੁਝ ਸਮਾਂ ਪਹਿਲਾਂ ਲੀਜ਼ਾ ਨਾਲ ਛਿਪ ਰਹੇ ਸੂਰਜ ਦੀ ਲਾਲੀ ਦੀ ਸ਼ਲਾਘਾ ਕੀਤੀ ਸੀ।

ਅਸੀਂ ਮੈਦਾਨ ਵਿਚ ਪਹਿਲਾਂ ਪਹੁੰਚ ਗਏ ਸੀ ਪਰ ਦੂਜੀਆਂ ਧਿਰਾਂ ਨੇ ਸਾਥੋਂ ਬਹੁਤੀ ਦੇਰ ਉਡੀਕ ਨਹੀਂ ਕਰਵਾਈ। ਪ੍ਰਿੰਸ ਗੁਲਾਬ ਵਾਂਗ ਸੋਹਣਾ ਤਾਜ਼ਾ ਖਿੜਿਆ ਲੱਗ ਰਿਹਾ ਸੀ। ਉਹ ਇਕ ਵਧੀਆ ਸਿਗਰਟ ਦੇ ਕਸ਼ ਲਾ ਰਿਹਾ ਸੀ ਅਤੇ ਕੋਲੋਬੋਰਡੀਆਏਫ ਨੂੰ ਵੇਖਦਿਆਂ, ਉਹ ਉਸ ਕੋਲ ਗਿਆ। ਉਸ ਨਾਲ ਬਹੁਤ ਪਿਆਰ ਨਾਲ ਹੱਥ ਮਿਲਾਇਆ। ਉਸ ਨੇ ਵੀ ਮੈਨੂੰ ਵੀ ਸਨਿਮਰਤਾ ਨਾਲ ਪ੍ਰਣਾਮ ਕੀਤਾ ਪਰ ਮੈਂ ਮਹਿਸੂਸ ਕੀਤਾ ਕਿ ਮੈਨੂੰ ਘਬਰਾਹਟ ਹੋ ਰਹੀ ਸੀ। ਮੇਰੇ ਹੱਥ ਥੋੜ੍ਹੇ-ਥੋੜ੍ਹੇ ਕੰਬ ਰਹੇ ਸਨ। ਮੇਰੀ ਸਭ ਤੋਂ ਵੱਡੀ ਬੇਚੈਨੀ ਮੇਰਾ ਗਲਾ ਸੁੱਕ ਰਿਹਾ ਸੀ। ਉਸ ਸਮੇਂ ਤਕ ਮੈਂ ਕਦੇ ਦਵੰਧ ਯੁੱਧ ਨਹੀਂ ਲੜਿਆ ਸੀ।

"ਮੈਂ ਚਾਹੁੰਦਾ ਹਾਂ ਕਿ ਇਹ ਘੁਣਤਰੀ ਵਿਅਕਤੀ ਕਿਤੇ ਮੇਰੀ ਬੇਚੈਨੀ ਨੂੰ ਮੇਰਾ ਡਰਪੋਕਪੁਣਾ ਨਾ ਸਮਝ ਲਵੇ!" ਮੈਂ ਸਿਰਫ਼ ਇਹੀ ਸੋਚ ਰਿਹਾ ਸੀ।

ਮੈਂ ਆਪਣੇ ਦਿਲ ਦੀ ਕਮਜ਼ੋਰੀ ਨੂੰ ਕੋਸਿਆ, ਪਰ ਮੈਂ ਆਖ਼ਿਰਕਾਰ