ਇੱਕ ਫ਼ਾਲਤੂ ਆਦਮੀ ਦੀ ਡਾਇਰੀ
109
ਮੈਂ, ਤੁੱਛ ਜਿਹਾ ਦਿਹਾਤੀ ਬੰਦਾ, ਅਜਿਹੇ ਉੱਚ ਵਿਅਕਤੀ ਨੂੰ ਜੀਵਨ ਅਤੇ ਮੌਤ ਲਈ ਆਪਣੇ ਨਾਲ ਲੜਨ ਲਈ ਮਜਬੂਰ ਕਰ ਸਕਦਾ ਸੀ।
ਮੈਂ ਅਜਿਹੇ ਵਿਚਾਰਾਂ ਦੀ ਘੁੰਮਣਘੇਰੀ ਵਿਚ ਪੂਰੀ ਰਾਤ ਬਿਤਾਈ ਅਤੇ ਸਵੇਰ ਦੀਆਂ ਪਹਿਲੀਆਂ ਕਿਰਨਾਂ ਦੇ ਨਾਲ ਕੋਲੋਬੋਰਡੀਆਏਫ ਮੇਰੇ ਕਮਰੇ ਵਿਚ ਦਾਖ਼ਲ ਹੋਇਆ।
"ਠੀਕ ਹੈ," ਉਸ ਨੇ ਉੱਚੀ-ਉੱਚੀ ਬੋਲਦੇ ਹੋਏ ਪੁੱਛਿਆ, "ਪ੍ਰਿੰਸ ਦਾ ਦੂਜਾ ਕਿੱਥੇ ਹੈ?"
"ਰੱਬ ਦੇ ਵਾਸਤੇ," ਮੈਂ ਉੱਤਰ ਦਿੱਤਾ, "ਅਜੇ ਸੱਤ ਵੀ ਨਹੀਂ ਵੱਜੇ। ਮੈਂ ਸੋਚਦਾ ਹਾਂ, ਪ੍ਰਿੰਸ ਤਾਂ ਅਜੇ ਵੀ ਬਿਸਤਰ ਵਿਚ ਹੋਣਾ ਹੈ।"
"ਉਸ ਸੂਰਤ ਵਿਚ," ਬੇਕਿਰਕ ਉਹਲਾਨ ਨੇ ਕਿਹਾ, "ਮੇਰੇ ਲਈ ਕੁਝ ਚਾਹ ਦਾ ਆਦੇਸ਼ ਦਿੱਤਾ ਜਾਵੇ। ਮੇਰਾ ਸਿਰ ਪਿਛਲੀ ਸ਼ਾਮ ਤੋਂ ਦੁੱਖ ਰਿਹਾ ਹੈ। ਮੈਂ ਪਿਛਲੀ ਰਾਤ ਕੱਪੜੇ ਵੀ ਨਹੀਂ ਉਤਾਰੇ, "ਉਸ ਨੇ ਕਿਹਾ,"ਲੇਕਿਨ, ਮੈਂ ਆਮ ਤੌਰ 'ਤੇ ਰਾਤ ਨੂੰ ਕੱਪੜੇ ਕਦੇ ਹੀ ਉਤਰਦਾ ਹਾਂ।"
ਉਸ ਲਈ ਚਾਹ ਆ ਗਈ। ਉਸ ਨੇ ਰੰਮ ਮਿਲਾ ਕੇ ਇਸ ਦੇ ਛੇ ਗਲਾਸ ਪੀਤੇ। ਉਸ ਨੇ ਮੈਨੂੰ ਦੱਸਿਆ ਕਿ ਉਸ ਨੇ ਕੱਲ੍ਹ ਬਹੁਤ ਹੀ ਸਸਤੇ 'ਚ ਇਕ ਘੋੜਾ ਖ਼ਰੀਦਿਆ ਸੀ ਜਿਸ ਨੂੰ ਕੋਈ ਕੋਚਵਾਨ ਵੇਖਣ ਨੂੰ ਤਿਆਰ ਨਹੀਂ ਸੀ ਕਿ ਉਸ ਨੇ ਉਸ ਦੀਆਂ ਮੁੱਢਲੀਆਂ ਲੱਤਾਂ ਨੂੜ ਕੇ ਜਾਨਵਰ ਨੂੰ ਤੋੜਨ ਦਾ ਇਰਾਦਾ ਕੀਤਾ ਅਤੇ ਉਹ ਮੂੰਹ ਵਿਚ ਪਾਈਪ ਸਮੇਤ ਸੋਫ਼ੇ ਉੱਤੇ ਸੌਂ ਗਿਆ। ਮੈਂ ਬੈਠ ਗਿਆ ਅਤੇ ਆਪਣੇ ਕਾਗ਼ਜ਼ਾਂ ਨੂੰ ਰੱਖਣ ਲੱਗਾ। ਇਕੋ-ਇਕ ਚਿੱਠੀ ਜੋ ਮੈਨੂੰ ਲੀਜ਼ਾ ਨੇ ਦਿੱਤੀ ਸੀ, ਉਹ ਪਹਿਲਾਂ ਮੈਂ ਆਪਣੀ ਜੇਬ ਵਿਚ ਰੱਖ ਲਈ ਪਰ ਮੈਂ ਚਿੜ ਕੇ ਮੁੜ ਵਿਚਾਰ ਕੀਤੀ ਅਤੇ ਟੋਕਰੀ ਵਿਚ ਸੁੱਟ ਦਿੱਤੀ। ਕੋਲੋਬੋਰਡੀਆਏਫ ਹਲਕੇ-ਹਲਕੇ ਘੁਰਾੜੇ ਮਾਰ ਰਿਹਾ ਸੀ। ਉਸ ਨੇ ਆਪਣਾ ਸਿਰ ਚਮੜੇ ਦੇ ਕੁਸ਼ਨ 'ਤੇ ਪਿੱਛੇ ਨੂੰ ਸੁੱਟਿਆ ਹੋਇਆ ਸੀ ਅਤੇ ਮੈਂ ਕੁਝ ਸਮੇਂ ਲਈ ਉਸ ਦੇ ਬੇਢੰਗੇ, ਭੂਰੇ, ਲਾਪਰਵਾਹ ਅਤੇ ਚੰਗੇ-ਸੁਭਾਅ ਵਾਲੇ ਚਿਹਰੇ ਬਾਰੇ ਸੋਚਿਆ। ਦਸ ਵਜੇ ਮੇਰੇ ਅਰਦਲੀ ਨੇ ਬਿਜ਼ਮਨਕੋਫ ਦੇ ਆਉਣ ਦੀ ਘੋਸ਼ਣਾ ਕੀਤੀ। ਪ੍ਰਿੰਸ ਨੇ ਉਸ ਨੂੰ ਆਪਣੇ ਦੂਜੇ ਲਈ ਚੁਣ ਲਿਆ ਸੀ।
ਬਿਜ਼ਮਨਕੋਫ ਅਤੇ ਮੈਨੂੰ ਸੁੱਤੇ ਹੋਏ ਉਹਲਾਨ ਨੂੰ ਉਠਾਉਣ ਵਿਚ ਕਾਫ਼ੀ ਮੁਸ਼ਕਿਲ ਆਈ ਸੀ। ਉਹ ਉੱਠਿਆ ਅਤੇ ਰੁੱਖ਼ੀ ਜਿਹੀ ਨਿਗਾਂਹ ਨਾਲ ਸਾਨੂੰ ਦੇਖਿਆ ਘਰੜਾਈ ਜਿਹੀ ਆਵਾਜ਼ ਵਿਚ ਪਾਣੀ ਨਾਲ ਕੁਝ ਬ੍ਰਾਂਡੀ ਦੀ ਮੰਗ ਕੀਤੀ, ਫਿਰ ਉਸ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਉਠਾਇਆ,