ਪੰਨਾ:Mumu and the Diary of a Superfluous Man.djvu/114

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

108

ਇੱਕ ਫ਼ਾਲਤੂ ਆਦਮੀ ਦੀ ਡਾਇਰੀ

ਸੂਰਤ ਵਿਚ ਕੱਲ੍ਹ ਨੂੰ ਮੈਂ ਆਪਣਾ ਦੂਜਾ ਭੇਜਣ ਦਾ ਮਾਣ ਲਵਾਂਗਾ।"

"ਬਹੁਤ ਵਧੀਆ, ਸਰ!" ਮੈਂ ਜਵਾਬ ਦਿੱਤਾ ਜਿੰਨੇ ਠਰ੍ਹੰਮੇ ਨਾਲ ਮੈਂ ਦੇ ਸਕਦਾ ਸੀ।

"ਮੈਂ ਤੁਹਾਨੂੰ, ਮੈਨੂੰ ਘਟੀਆ ਸਮਝਣ ਤੋਂ ਰੋਕ ਨਹੀਂ ਸਕਦਾ," ਉਸ ਨੇ ਹੰਕਾਰੀ ਸੁਰ ਵਿਚ ਕਿਹਾ, "ਪਰੰਤੂ ਐੱਨ---ਦੇ ਖ਼ਾਨਦਾਨੀ ਪਰਿਵਾਰ ਨੂੰ ਐਰਾ-ਗ਼ੈਰਾ ਨਹੀਂ ਸਮਝਿਆ ਜਾ ਸਕਦਾ। ਅਲਵਿਦਾ, ਕੱਲ੍ਹ ਤਕ ਲਈ, ਮਿਸਟਰ-ਮਿਸਟਰ-ਸ਼ਤੂਕਾਤੂਰਿਨ।" ਉਹ ਅਚਾਨਕ ਮੇਰੇ ਕੋਲੋਂ ਚੱਲ ਪਿਆ ਅਤੇ ਮੇਜ਼ਬਾਨ ਵੱਲ ਗਿਆ ਜਿਸ ਨੇ ਪਹਿਲਾਂ ਹੀ ਥੋੜ੍ਹੀ ਜਿਹੀ ਤਲਖ਼ੀ ਮਹਿਸੂਸ ਕਰਨੀ ਸ਼ੁਰੂ ਕਰ ਦਿੱਤੀ ਸੀ।

"ਸ਼ਤੂਕਾਤੂਰਿਨ!"ਮੇਰਾ ਨਾਮ ਤਾਂ ਚਲਕਾਤੂਰਿਨ ਹੈ! ਇਸ ਆਖ਼ਰੀ ਬੇਇੱਜ਼ਤੀ ਨੇ ਮੈਨੂੰ ਇਸ ਹੱਦ ਤਕ ਬੌਂਦਲਾ ਦਿੱਤਾ ਕਿ ਮੈਂ ਜਵਾਬ ਵਿਚ ਇਕ ਸ਼ਬਦ ਵੀ ਨਹੀਂ ਬੋਲ ਸਕਿਆ। ਮੈਂ ਸਿਰਫ਼ ਗੁੱਸੇ ਨਾਲ ਉਸ ਵੱਲ ਵੇਖਿਆ ਅਤੇ ਆਪਣੇ ਦੰਦ ਕਰੀਚੇ। ਮੈਂ ਬੱਸ ਏਨੀ ਕੁ ਘੁਸਰ-ਮੁਸਰ ਕੀਤੀ:

"ਕੱਲ੍ਹ ਤੱਕ"

ਮੈਂ ਉਲਹਾਨਸ ਰੈਜਮੈਂਟ ਦੇ - ਕੋਲੋਬੋਰਡੀਆਏਫ ਨਾਮ ਦੇ - ਇਕ ਕਪਤਾਨ ਨੂੰ ਭਾਲਣ ਲਈ ਤੁਰੰਤ ਨਿਕਲ ਪਿਆ। ਉਹ ਇਕ ਬਹੁਤ ਹੀ ਲਾਪਰਵਾਹ ਅਤੇ ਖ਼ੁਸ਼ ਰਹਿਣ ਵਾਲਾ ਪੁਰਾਣਾ ਸਾਥੀ ਸੀ। ਮੈਂ ਉਸ ਨੂੰ ਪ੍ਰਿੰਸ ਨਾਲ ਝਗੜੇ ਬਾਰੇ ਕੁਝ ਕੁ ਸ਼ਬਦਾਂ ਵਿਚ ਦੱਸਿਆ ਅਤੇ ਉਸ ਨੂੰ ਮੇਰਾ ਦੂਜਾ ਬਣਨ ਲਈ ਬੇਨਤੀ ਕੀਤੀ। ਉਹ ਨਿਰਸੰਦੇਹ ਸਹਿਮਤ ਹੋ ਗਿਆ ਅਤੇ ਮੈਂ ਘਰ ਚਲਾ ਗਿਆ।

ਮੈਂ ਸਾਰੀ ਰਾਤ ਉਤੇਜਨਾ ਕਾਰਨ ਨਹੀਂ ਸੁੱਤਾ ਪਰ ਇਸ ਦਾ ਕਾਰਨ ਕਾਇਰਾਨਾ ਡਰ ਉੱਕਾ ਨਹੀਂ ਸੀ। ਮੈਨੂੰ ਆਪਣੀ ਮੌਤ ਦੀ ਚਿੰਤਾ ਵੀ ਨਹੀਂ ਸੀ। ਜਰਮਨੀ ਵਾਲਿਆਂ ਦਾ ਕਹਿਣਾ ਹੈ ਕਿ ਅਜਿਹੇ ਮਾਮਲਿਆਂ ਵਿਚ ਇਹ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ। ਮੈਂ ਲੀਜ਼ਾ ਬਾਰੇ, ਆਪਣੀ ਡੁੱਬੀਆਂ ​​ਆਸਾਂ ਅਤੇ ਇਸ ਬਾਰੇ ਸੋਚਿਆ ਕਿ ਅਮਲ ਕਰਨਾ ਕਿਵੇਂ ਮੇਰੀ ਡਿਊਟੀ ਸੀ।

"ਕੀ ਮੈਨੂੰ ਪ੍ਰਿੰਸ ਨੂੰ ਮਾਰ ਮੁਕਾਉਣ ਦੀ ਕੋਸ਼ਿਸ਼ ਕਰਾਨੀ ਚਾਹੀਦੀ ਹੈ?" ਮੈਂ ਆਪਣੇ ਆਪ ਨੂੰ ਪੁੱਛਿਆ।

ਬੇਸ਼ੱਕ, ਮੈਂ ਇਹ ਬਦਲਾ ਲੈਣ ਲਈ ਨਹੀਂ, ਸਗੋਂ ਲੀਜ਼ਾ ਦੇ ਕਾਰਨ ਇਹ ਇਰਾਦਾ ਕੀਤਾ ਸੀ।

"ਪਰ ਉਹ ਨੁਕਸਾਨ ਝੱਲ ਨਹੀਂ ਸਕੇਗੀ," ਮੈਂ ਫਿਰ ਮਨ ਵਿਚ ਸੋਚਿਆ। "ਨਹੀਂ, ਸਗੋਂ ਉਸ ਹੱਥੋਂ ਮਰ ਜਾਣਾ ਬਿਹਤਰ ਰਹੇਗਾ।"

ਮੈਨੂੰ ਇਹ ਵੀ ਇਕਬਾਲ ਕਰਨਾ ਚਾਹੀਦਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੋਈ ਕਿ