ਇੱਕ ਫ਼ਾਲਤੂ ਆਦਮੀ ਦੀ ਡਾਇਰੀ
107
ਬਹੁਤ ਸਤਿਕਾਰਯੋਗ ਵਿਅਕਤੀਆਂ ਵੱਲ ਮੁੜਦੇ ਹੋਏ ਦੇਖਿਆ ਜਿਹੜੇ ਉਸ ਦੇ ਧਿਆਨ ਵਿਚ ਆਉਣ ਲਈ ਉਤਾਵਲੇ ਸਨ। ਮੈਂ ਪੁੱਛਿਆ, "ਠੀਕ ਹੈ, ਮੇਰੇ ਦੋਸਤ! ਤੁਸੀਂ ਇਸ ਨਿਮਾਣੇ ਜਿਹੇ ਬੰਦੇ ਕੋਲ ਆਓਗੇ, ਜੋ ਵੀ ਮੈਂ ਹਾਂ ਭਾਵੇਂ ਮੈਂ ਤੁਹਾਡੀ ਬੇਇੱਜ਼ਤੀ ਕੀਤੀ ਹੈ!"
ਆਖ਼ਿਰਕਾਰ ਉਹ ਆਪਣੇ ਪ੍ਰਸ਼ੰਸਕਾਂ ਦੀ ਭੀੜ ਤੋਂ ਚੰਗੇ ਭੱਦਰ ਤਰੀਕੇ ਨਾਲ ਛੁਟਕਾਰਾ ਪਾਉਣ ਵਿਚ ਸਫ਼ਲ ਹੋ ਗਿਆ। ਉਹ ਉਸ ਜਗ੍ਹਾ ਆਇਆ ਜਿੱਥੇ ਮੈਂ ਖੜ੍ਹਾ ਸੀ। ਮੇਰੇ ਕੋਲੋਂ ਕੁਝ ਕਦਮ ਲੰਘ ਗਿਆ। ਆਲੇ-ਦੁਆਲੇ ਇਕ ਚੋਰ ਨਜ਼ਰ ਮਾਰੀ, ਫਿਰ ਵਾਪਸ ਮੁੜ ਪਿਆ ਜਿਵੇਂ ਕੋਈ ਭੁੱਲੀ ਗੱਲ ਚੇਤੇ ਆ ਗਈ ਹੋਵੇ ਅਤੇ ਮੇਰੇ ਕੋਲ ਆ, ਮੁਸਕਰਾ ਕੇ ਕਿਹਾ:
"ਹਾਂ, ਸੱਚ! ਆਪਾਂ ਕੋਈ ਆਪਸੀ ਕਾਰੋਬਾਰ ਦੀ ਗੱਲ ਕਰਨੀ ਸੀ।"
ਦੋ ਭੱਦਰ ਵਿਅਕਤੀ, ਜੋ ਪ੍ਰਿੰਸ ਦੇ ਮਗਰ ਸਨ ਅਤੇ ਉਸ ਦਾ ਖਹਿੜਾ ਛੱਡਣ ਨੂੰ ਤਿਆਰ ਨਹੀਂ ਸਨ ਜਦੋਂ ਉਨ੍ਹਾਂ ਨੇ ਉਸ ਦੀ ਗੱਲ ਸੁਣੀ ਤਾਂ ਉਨ੍ਹਾਂ ਨੇ "ਕਾਰੋਬਾਰ" ਸ਼ਬਦ ਤੋਂ ਕਿਸੇ ਸਰਕਾਰੀ ਕੰਮ ਦਾ ਅਨੁਮਾਨ ਲਗਾ ਲਿਆ ਅਤੇ ਸਤਿਕਾਰਤ ਲਹਿਜ਼ੇ ਵਿਚ ਪਿੱਛੇ ਹੱਟ ਗਏ। ਪ੍ਰਿੰਸ ਨੇ ਮੇਰੀ ਬਾਂਹ ਫੜ ਲਈ ਅਤੇ ਮੈਨੂੰ ਇਕ ਹੋਰ ਕਮਰੇ ਵਿਚ ਲੈ ਗਿਆ। ਮੇਰਾ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ।
"ਤੁਸੀਂ ਮੈਨੂੰ ਕੋਈ ਬੁਰੀ ਗੱਲ ਕਹੀ ਸੀ," ਉਸ ਨੇ "ਤੁਸੀਂ" ਸ਼ਬਦ ਤੇ ਜ਼ੋਰ ਪਾਉਂਦੇ ਹੋਏ ਕਿਹਾ, ਜਦ ਕਿ ਉਹ ਮੈਨੂੰ ਹਿਕਾਰਤ ਦੀ ਨਜ਼ਰ ਨਾਲ ਮੇਰੇ ਵੱਲ ਵੇਖ ਰਿਹਾ ਸੀ।
ਮੈਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਸ ਦੀ ਹੰਕਾਰੀ ਹਵਾ ਉਸ ਦੇ ਖ਼ੂਬਸੂਰਤ ਨੈਣ-ਨਕਸ਼ਾਂ ਨਾਲ ਮੇਲ ਖਾਂਦੀ ਸੀ।
"ਮੈਂ ਉਹੀ ਕਿਹਾ ਜੋ ਮੈਂ ਸਮਝਦਾ ਸੀ,"ਮੈਂ ਵੀ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਕਿਹਾ।
"ਹੌਲੀ!" ਉਸ ਨੇ ਫਿਰ ਤੋਂ ਕਿਹਾ, "ਸਤਿਕਾਰਯੋਗ ਲੋਕ ਕਦੇ ਵੀ ਇੰਨੀ ਉੱਚੀ ਨਹੀਂ ਬੋਲਦੇ। ਸ਼ਾਇਦ ਤੁਸੀਂ ਮੇਰੇ ਨਾਲ ਪੰਗਾ ਲੈਣਾ ਚਾਹੁੰਦੇ ਹੋ।"
"ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ," ਆਪਣਾ ਆਪ ਕੱਸਦੇ ਹੋਏ ਮੈਂ ਜਵਾਬ ਦਿੱਤਾ।
"ਜੇ ਤੁਸੀਂ ਆਪਣੇ ਸ਼ਬਦ ਵਾਪਸ ਨਹੀਂ ਲੈਂਦੇ ਤਾਂ ਮੈਂ ਤੁਹਾਨੂੰ ਚੁਣੌਤੀ ਦੇਣ ਲਈ ਮਜ਼ਬੂਰ ਹੋਵਾਂਗਾ।"
"ਆਪਣਾ ਕੋਈ ਵੀ ਸ਼ਬਦ ਵਾਪਸ ਲੈਣ ਦਾ ਮੇਰਾ ਇਰਾਦਾ ਨਹੀਂ।"
"ਸੱਚ?" ਉਸ ਨੇ ਚੋਭਵੀਂ ਜਿਹੀ ਮੁਸਕਰਾਹਟ ਨਾਲ ਕਿਹਾ। "ਐਸੀ