ਪੰਨਾ:Mumu and the Diary of a Superfluous Man.djvu/112

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

106

ਇੱਕ ਫ਼ਾਲਤੂ ਆਦਮੀ ਦੀ ਡਾਇਰੀ

ਉਸ ਸੱਜਣ 'ਤੇ ਨਜ਼ਰ ਸੁੱਟਣ ਤੋਂ ਬਾਅਦ ਮੈਂ ਨਚਾਰਾਂ ਦੀ ਪੂਰੀ ਮਹਿਫ਼ਲ 'ਤੇ ਨਿਗਾਹ ਮਾਰੀ। ਮੈਨੂੰ ਇਹ ਦਿਖਾਈ ਦਿੱਤਾ ਕਿ ਦੋ ਜਾਂ ਤਿੰਨ ਸਾਹਿਬਾਨ ਨੇ ਮੈਨੂੰ ਕੁਝ ਉਤਸੁਕਤਾ ਨਾਲ ਵੇਖਿਆ ਪਰ ਸਮੁੱਚੇ ਤੌਰ 'ਤੇ ਪ੍ਰਿੰਸ ਨਾਲ ਮੇਰੀ ਗੱਲਬਾਤ ਵੱਲ ਧਿਆਨ ਬਹੁਤ ਹੀ ਘੱਟ ਦਿੱਤਾ ਗਿਆ ਸੀ। ਮੇਰਾ ਰਕੀਬ ਪਹਿਲਾਂ ਹੀ ਬਹੁਤ ਬੇਪਰਵਾਹ ਅੰਦਾਜ਼ ਵਿਚ ਆਪਣੀ ਕੁਰਸੀ 'ਤੇ ਬੈਠਾ ਸੀ ਅਤੇ ਉਸ ਦੇ ਚਿਹਰੇ 'ਤੇ ਪਹਿਲਾਂ ਵਾਲੀ ਮੁਸਕਰਾਹਟ ਕਾਇਮ ਸੀ। ਬਿਜ਼ਮਨਕੋਫ ਨੇ ਆਪਣੀ ਲੀਜ਼ਾ ਨਾਲ ਗੇੜਾ ਲਾ ਲਿਆ ਸੀ ਅਤੇ ਉਹ ਉਸ ਨੂੰ ਉਸ ਦੀ ਸੀਟ 'ਤੇ ਛੱਡ ਆਇਆ ਸੀ। ਉਸ ਨੇ ਬਹੁਤ ਹੀ ਸਨੇਹ ਨਾਲ ਉਸ ਨੂੰ ਸ਼ੁਕਰੀਆ ਕਿਹਾ ਅਤੇ ਪ੍ਰਿੰਸ ਵੱਲ ਮੁੜੀ। ਮੈਨੂੰ ਲੱਗਿਆ ਕਿ ਉਹ ਕੁਝ ਪ੍ਰੇਸ਼ਾਨ ਸੀ ਅਤੇ ਉਸ ਨੇ ਉਸ ਤੋਂ ਕੁਝ ਪੁੱਛਿਆ। ਉਸ ਨੇ ਹੱਸ ਕੇ ਜਵਾਬ ਦਿੱਤਾ ਅਤੇ ਆਪਣਾ ਹੱਥ ਬਹੁਤ ਹੀ ਸੁੰਦਰ ਅੰਦਾਜ਼ ਵਿਚ ਲਹਿਰਾਇਆ। ਉਸ ਨੇ ਉਸ ਨੂੰ ਕੋਈ ਬਹੁਤ ਹੀ ਵਧੀਆ ਗੱਲ ਦੱਸੀ ਹੋਵੇਗੀ ਕਿਉਂਕਿ ਉਹ ਖੁਸ਼ੀ ਨਾਲ ਲਾਲ ਹੋ ਗਈ ਸੀ। ਉਸ ਦੀਆਂ ਅੱਖਾਂ ਜ਼ਮੀਨ 'ਤੇ ਗੱਡੀਆਂ ਗਈਆਂ ਅਤੇ ਉਲਾਹਮੇ ਦੇ ਹਾਵ-ਭਾਵ ਨਾਲ ਮੁੜ ਉੱਪਰ ਉਠਾਈਆਂ।

ਨਾਇਕਤਵ ਦੀ ਭਾਵਨਾ ਜੋ ਮੇਰੇ ਅੰਦਰ ਅਚਾਨਕ ਪੈਦਾ ਹੋ ਗਈ ਸੀ। ਉਹ ਕੁਝ ਸਮੇਂ ਲਈ ਮੇਰੇ ਨਾਲ ਰਹੀ ਪਰ ਮੈਂ ਹੋਰ ਆਲੋਚਨਾ ਨਹੀਂ ਕੀਤੀ। ਮੈਂ ਸਿਰਫ਼ ਉਦਾਸ ਅਤੇ ਅਣਖੀਲੇ ਹਾਵ-ਭਾਵ ਵਾਲੀ ਆਪਣੀ ਸਾਥਣ ਵੱਲ ਦੇਖਿਆ। ਜ਼ਾਹਿਰ ਹੈ ਕਿ ਉਹ ਮੇਰੇ ਤੋਂ ਡਰਨ ਲੱਗ ਪਈ ਸੀ ਕਿਉਂਕਿ ਜਦ ਉਹ ਬੋਲਣ ਦੀ ਕੋਸ਼ਿਸ਼ ਕਰਦੀ ਤਾਂ ਥੱਥਲਾਉਣ ਲੱਗ ਪੈਂਦੀ ਸੀ ਅਤੇ ਨਿਰੰਤਰ ਪਲਕਾਂ ਝਪਕਣ ਲੱਗਦੀ ਜਦੋਂ ਮਾਜ਼ੁਰਕਾ ਸਮਾਪਤ ਹੋ ਗਿਆ, ਮੈਂ ਉਸ ਡਰੀ ਹੋਈ ਕੁੜੀ ਨੂੰ ਉਸ ਦੀ ਮਾਂ ਦੀ ਹੱਕੀ ਦੇਖਭਾਲ ਦੇ ਹਵਾਲੇ ਕਰ ਦਿੱਤਾ। ਉਸ ਦੀ ਮਾਂ ਇਕ ਹੱਟੀ-ਕੱਟੀ ਔਰਤ ਸੀ ਜਿਸ ਦੇ ਸਿਰ ਉੱਤੇ ਇਕ ਪੀਲੇ ਰੰਗ ਦਾ ਰਵਾਇਤੀ ਢਾਂਚਾ ਸੀ। ਮੈਂ ਫਿਰ ਉਸੇ ਖਿੜਕੀ ਕੋਲ ਜਾ ਬੈਠਿਆ। ਮੈਂ ਬਾਹਾਂ ਨਾਲ ਛਾਤੀ 'ਤੇ ਕੈਂਚੀ ਮਾਰੀ ਹੋਈ ਸੀ ਅਤੇ ਉਡੀਕ ਕਰਨ ਲੱਗਾ ਕਿ ਅੱਗੇ ਕੀ ਵਾਪਰਦਾ ਹੈ।

ਮੈਨੂੰ ਕੁਝ ਸਮਾਂ ਉਡੀਕ ਕਰਨੀ ਪਈ। ਪ੍ਰਿੰਸ ਮੇਜ਼ਬਾਨ ਦੇ ਪਰਿਵਾਰ ਅਤੇ ਕੁਝ ਮਹਿਮਾਨਾਂ ਦੁਆਰਾ ਘਿਰਿਆ ਹੋਇਆ ਸੀ, ਜਿਵੇਂ ਇੰਗਲੈਂਡ ਪਾਣੀ ਨਾਲ ਘਿਰਿਆ ਹੋਇਆ ਹੈ। ਇਸ ਤੋਂ ਇਲਾਵਾ ਉਹ ਬਿਨਾਂ ਕਿਸੇ ਤਰਕ ਦਲੀਲ ਦੇ ਮੇਰੇ ਵਰਗੇ ਤੁੱਛ ਇਨਸਾਨ ਕੋਲ ਨਹੀਂ ਆ ਸਕਦਾ। ਉਹ ਡਰਦਾ ਸੀ ਕਿ ਇਸ ਨਾਲ ਸ਼ੱਕ ਪੈਦਾ ਹੋ ਸਕਦਾ ਸੀ। ਮੇਰੀ ਆਪਣੀ ਤੁੱਛਤਾ ਨੇ ਇਸ ਤੋਂ ਵਧੇਰੇ ਸੰਤੁਸ਼ਟੀ ਮੈਨੂੰ ਕਦੇ ਨਹੀਂ ਦਿੱਤੀ ਸੀ ਜਿੰਨੀ ਉਸ ਪਲ ਜਦੋਂ ਮੈਂ ਉਸ ਨੂੰ ਕਦੇ ਇਕ ਪਾਸੇ ਅਤੇ ਕਦੇ ਦੂਜੇ ਪਾਸੇ