100
ਇੱਕ ਫ਼ਾਲਤੂ ਆਦਮੀ ਦੀ ਡਾਇਰੀ
ਥੋੜ੍ਹੇ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ ਉਹ ਸ਼ਾਨਦਾਰ, ਸਲੀਕੇਦਾਰ ਅਤੇ ਹੁਸ਼ਿਆਰ ਵਿਅਕਤੀ ਦੇ ਤੌਰ 'ਤੇ ਵਿਚਰਦਾ ਸੀ। ਉਹ ਆਮ ਤੌਰ 'ਤੇ ਜਿਵੇਂ ਮੈਂ ਪਹਿਲਾਂ ਕਿਹਾ ਸੀ ਇਕ ਪ੍ਰਸੰਨ-ਚਿੱਤ, ਮਿਲਣਸਾਰ ਅਤੇ ਦਿਆਲੂ ਆਦਮੀ ਸੀ। ਇਹ ਉਸ ਦਾ ਕੁਦਰਤੀ ਸੁਭਾਅ ਸੀ ਅਤੇ ਇੱਥੇ ਓ---ਨਗਰ ਵਿਚ ਉਸ ਦਾ ਆਪਣੇ ਚੰਗੇ ਗੁਣ ਦਿਖਾਉਣ ਦਾ ਕਾਰਨ ਸੀ। ਇਹ ਇਕ ਵੱਡੀ ਹੈਰਾਨੀ ਦੀ ਗੱਲ ਹੁੰਦੀ ਜੇ ਉਹ ਆਪਣੇ ਮਨਸੂਬੇ ਵਿਚ ਸਫ਼ਲ ਨਾ ਹੋਇਆ ਹੁੰਦਾ।
ਪ੍ਰਿੰਸ ਜਦ ਤੋਂ ਓ---ਨਗਰ ਵਿਚ ਆਇਆ ਸੀ, ਓਜੋਗਿਨ ਦੇ ਘਰ ਵਿਚ ਹਰ ਕੋਈ ਮਹਿਸੂਸ ਕਰਦਾ ਸੀ ਕਿ ਸਮਾਂ ਅਸਾਧਾਰਨ ਤੇਜ਼ੀ ਨਾਲ ਬੀਤ ਰਿਹਾ ਸੀ। ਸਭ ਕੁਝ ਵਧੀਆ ਢੰਗ ਨਾਲ ਅਤੇ ਅਤਿਅੰਤ ਵਧੀਆ ਚੱਲ ਰਿਹਾ ਸੀ। ਓਜੋਗਿਨ ਖ਼ੁਦ ਆਪ ਵੀ ਹਾਲਾਂਕਿ ਉਹ ਕੁਝ ਵੀ ਨਾ ਦੇਖਣ ਦਾ ਦੰਭ ਕਰਦਾ ਸੀ। ਆਪਣੇ ਆਪ ਵਿਚ ਚੁੱਪ-ਚਾਪ ਇਹ ਸੋਚ ਕੇ ਗਦਗਦ ਹੋ ਰਿਹਾ ਸੀ ਕਿ ਉਸ ਨੂੰ ਅਜਿਹਾ ਸ਼ਾਨਦਾਰ ਜਵਾਈ ਮਿਲਣ ਵਾਲਾ ਸੀ। ਪ੍ਰਿੰਸ ਨੇ ਆਪਣਾ ਇਸ਼ਕ ਚੁੱਪ-ਚਾਪ ਅਤੇ ਸਾਵਧਾਨੀ ਨਾਲ ਚਲਾਇਆ। ਅਗਰ ਇਕ ਅਚਾਨਕ ਘਟਨਾ ਨਾ ਵਾਪਰ ਜਾਂਦੀ ਤਾਂ ਕਦੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਮਿਲਣੀ ਸੀ।
ਮੈਂ ਹੁਣ ਬਹੁਤ ਥੱਕ ਗਿਆ ਹਾਂ। ਮੈਂ ਕੱਲ੍ਹ ਨੂੰ ਗੱਲ ਅੱਗੇ ਤੋਰਾਂਗਾ। ਇਹ ਯਾਦਾਂ ਹਨ ਕਿ ਮੈਨੂੰ ਕਬਰ ਦੇ ਕੰਢੇ 'ਤੇ ਵੀ ਸਤਾ ਰਹੀਆਂ ਹਨ। ਤਰੇਂਤੀਏਵਨਾ ਨੇ ਅੱਜ ਦੇਖਿਆ ਕਿ ਮੇਰੀ ਨੱਕ ਅੱਜ ਪਹਿਲਾਂ ਕਦੇ ਵੀ ਨਾਲੋਂ ਜ਼ਿਆਦਾ ਤਿੱਖੀ ਹੋ ਗਈ ਹੈ। ਕਹਿੰਦੇ ਹਨ ਕਿ ਇਹ ਇਕ ਬਦਸ਼ਗਨੀ ਹੈ।
27 ਮਾਰਚ - ਬਸੰਤ ਚੱਲ ਰਹੀ
ਇਹ ਮਾਮਲਾ ਕਿਸੇ ਪੱਖ ਦੇ ਸੰਬੰਧ ਵਿਚ ਨਿਮਨ ਹਾਲਤ ਵਿਚ ਸੀ। ਪ੍ਰਿੰਸ ਅਤੇ ਲੀਜ਼ਾ ਇਕ ਦੂਜੇ ਨੂੰ ਪਿਆਰ ਕਰਦੇ ਸਨ। ਬੁੱਢੇ ਓਜਗਿਨ ਆਪਣੀ ਧੀ ਦੇ ਪ੍ਰਿੰਸ ਨਾਲ ਅਜਿਹੇ ਖ਼ੁਸ਼ੀ ਨਾਲ ਫੁੱਲੇ ਨਾ ਸਮਾਉਣ ਵਾਲੇ ਸੰਬੰਧ ਦੇ ਖ਼ੁਸ਼ੀਆਂ ਭਰੇ ਨਤੀਜੇ ਦੀ ਉਮੀਦ ਕਰ ਰਹੇ ਸਨ। ਬਿਜ਼ਮਨਕੋਫ ਵੀ ਮੌਜੂਦ ਸੀ- ਉਸ ਦੇ ਬਾਰੇ ਹੋਰ ਕੁਝ ਨਹੀਂ ਕਿਹਾ ਜਾ ਸਕਦਾ ਸੀ। ਮੈਂ ਮਿੱਟੀ ਵਿਚ ਇਕ ਕੀੜੇ ਵਾਂਗ ਵਿਸ ਘੋਲ ਰਿਹਾ ਸੀ ਅਤੇ ਜਿੰਨੀਆਂ ਹੋ ਸਕੀਆਂ ਓਨੀਆਂ ਘੋਖਾਂ ਮੈਂ ਕੀਤੀਆਂ। ਮੈਂ ਲੀਜ਼ਾ ਨੂੰ ਜਾਦੂਗਰ ਦੀ ਫਾਹੀ ਤੋਂ ਬਚਾਉਣ ਦਾ ਕੰਮ ਆਪਣੇ ਜ਼ਿੰਮੇ ਲੈ ਲਿਆ ਅਤੇ ਇਸ ਲਈ ਮੈਂ ਨੌਕਰਾਣੀ ਅਤੇ ਪਿਛਲੇ ਦਰਵਾਜ਼ਿਆਂ ਨੂੰ ਸ਼ੱਕ ਦੇ ਨਾਲ ਵੇਖਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਮੈਂ ਰਾਤਾਂ ਨੂੰ ਜਾਗਦਾ ਬੈਠਾ ਮਨ ਜਿੱਤ ਲੈਣ ਵਾਲੀ ਉਸ ਉਦਾਰਤਾ ਦੀ ਕਲਪਨਾ ਕਰਦਾ ਰਹਿੰਦਾ ਜਿਸ ਨਾਲ ਮੈਂ ਧੋਖਾ ਖਾ ਚੁੱਕੀ ਕੁੜੀ ਨੂੰ ਇਹ ਕਹਿੰਦੇ ਹੋਏ ਆਪਣਾ ਹੱਥ ਵਧਾਉਣਾ ਸੀ, "ਇਕ ਕਾਲੇ-ਦਿਲ