ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


“ਮੇਰਾ ਵਿਸ਼ਵਾਸ ਹੈ ਕਿ ਮਜ਼ੵਬ ਦਾ ਭਾਵ ਟੋਟਕਿਆਂ, ਚਰਨਾਮਤਾਂ, ਮੁਠੀਆਂ, ਡੰਡੈ ਤਾਂ ਪ੍ਰਸ਼ਾਦਾਂ ਨਾਲ ਸ਼ਤੀ ਦੁਆਣਾ ਨਹੀਂ। ਇਹ ਗਲ ਵਖਰੀ ਹੈ, ਕਿ ਜਿਸ ਥਾਉਂ ਸ਼ਾਂਤੀ ਮਿਲੇ, ਉਹਦੇ ਸਰੋਵਰ ਪਿਆਰੇ ਲਗਣ ਤੇ ਉਸ ਥਾਂ ਦੀਆਂ ਕੰਧਾਂ ਨੂੰ ਪਿਆਰ , ਨਾਲ ਛੂਹਣ ਤੇ ਜੀਅ ਕਰੇ । ਜਿਸ ਸ਼ਖ਼ਸੀਅਤ ਦੇ ਨੇੜੇ ਦਿਲ ਦੀਆਂ ਸੁਤੀਆਂ ਕਲਾਂ ਸੁਰਜੀਤ ਹੋਣ, ਉਸ ' ਤੋਂ ਵਾਰੇ ਜਾਣ ਨੂੰ ਚਿਤ ਕਰੇ । ਪਰ ਵਾਰੇ ਜਾਣਾ, ਚਰਨਾਮਤਾਂ ਲੈਣਾ ਤੇ ਮੁਠੀਆਂ ਭਰਨਾ ਸ਼ਾਂਤੀ ਦੇ ਸਾਧਨ ਨਹੀਂ, ਚਿੰਨ ਹੋ ਸਕਦੇ ਹਨ ।
ਸ਼ਾਂਤੀ ਬੇ-ਹਰਕਤ ਹੋਣਾ ਨਹੀਂ, ਅਨੇਕਾਂ ਹਰਕਤਾਂ ਦੀ ਇਕ ਸੁਰਤਾ ਹੈ । ਜਿਸ ਅਜੇਦੀ ਨੀਂਹ ਪੱਕੀ ਹੈ, ਉਹਦਾ ਹਰ ਪੁਰਜ਼ਾ ਠੀਕ ਕਸਿਆ ਹੈ, ਤੇ ਉਸ ਵਿਚ ਤੇਲ, ਹਵਾ, ਪਾਣੀ ਠੀਕ ਨਿਸਬਤ ਵਿਚ ਹਨ, ਉਹ ਹਜ਼ਾਰਾਂ ਚੱਕਰ ਮਿੰਟ ਵਿਚ ਲਾਂਦਾ ਵੀ ਅਡੋਲ ਦਿਸ ਦਾ ਹੈ ।
ਇਕ-ਸੁਰ ਹੋਣ ਲਈ ਹੇਠਲੀਆਂ ਚਾਰ ਸਿਫ਼ਤਾਂ ਮੂਲ ਹਨ :
੧. ਖ਼ੁਸ਼ ਕਰਣ ਵਾਲਾ ਦ੍ਰਿਸ਼,
 ੨. ਮਿੱਠੀ ਆਵਾਜ਼ ਤੇ ਸੁਹਣੇ ਚੋਣਵੇਂ ਸ਼ਬਦਾਂ ਦਾ ਬੋਲ,
੩. ਚੌੜਾ ਗਿਆਨ ਤੇ ਤਜਰਬਾ,
੪. ਭਾਈਚਾਰਕ ਯੋਗਤਾ।
ਇਹਨਾਂ ਵਿਚੋਂ ਤੀਜੀ ਸਿਫ਼ਤ ਉਚੀ ਕਿਸਮ ਦੀ ਸ਼ਾਂਤੀ ਲਈ ਚਾਹੀਦੀ ਹੈ । ਆਮ ਸ਼ਾਂਤੀ ਪਹਿਲੀ, ਦੂਜੀ ਤੇ ਚੌਥੀ ਸਿਫ਼ਤਾਂ ਨਾਲ ਪ੍ਰਾਪਤ ਹੋ ਸਕਦੀ ਹੈ ।
ਰੋਜ਼ਾਨਾ ਜ਼ਿੰਦਗੀ ਵਿਚੋਂ ਇਕ ਆਮ ਜਿਹੀ ਘਟਨਾ ਨਾਲ ਮੈਂ ਆਪਣਾ ਭਾਵ ਪ੍ਰਗਟ ਕਰਨ ਦਾ ਜਤਨ ਕਰਾਂਗਾ ।
ਸਟੇਸ਼ਨ ਤੇ ਗਡੀ ਚੜਣ ਜਾਣਾ ਹੈ । ਅਸੀਂ ਅਡੇ ਤੋਂ ਟਾਂਗ ਕਰਾਏ ਕਰਨਾ ਚਾਹੁੰਦੇ ਹਾਂ । ਪਹਿਲੋਂ ਟਾਂਗਿਆਂ ਵਲ ਤਕਦੇ ਹੋ