ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਬਹੁਤੇ ਲੋਕਾਂ ਦੀ ਮਰਜ਼ੀ ਮੁਤਾਬਕ ਹੋਣ ਲਈ ਬਹੁਤਿਆਂ ਦੀ ਰਾਇ ਨਾਲ ਕੋਈ ਕਾਨੂੰਨ ਬਣਨਾ ਚਾਹੀਦਾ ਹੈ । ਪਰ ਜਿਨ੍ਹਾਂ ਚਿਰ ਕੋਈ ਚੰਗਾ ਕਾਨੂੰਨ ਸਾਰਿਆਂ ਲਈ ਨਹੀਂ ਬਣਾਇਆ ਜਾ ਸਕਦਾ, ਉਨਾ ਚਿਰ ਸਿਆਣੇ ਮਾਪੇ ਚੰਗੀਆਂ ਲੀਹਾਂ ਪਾ ਸਕਦੇ ਹਨ ।
ਜੋ ਕੁਝ ਮੈਂ ਕਰਨਾ ਚਾਹਾਂਗਾ, ਉਹ ਏਸ ਤਰਾਂ ਹੈ :
ਪੁਤਰਾਂ ਤੇ ਧੀਆਂ ਨੂੰ ਮੈਂ ਇਕੋ ਜਿਹੇ ਵਾਰਸ ਸਮਝਦਾ ਹਾਂ, ਸਿਰਫ਼ ਰਹਿਣ ਵਾਲਾ ਘਰ ਮੈਂ ਲੜਕੀਆਂ ਤੇ ਲੜਕਿਆਂ ਵਿਚ ਇਕੋ ਜਿਹਾ ਵੰਡਣਾ ਨਹੀਂ ਚਾਹਾਂਗਾ । ਜ਼ਮੀਨਾਂ ਬਾਰੇ ਮੇਰਾ ਯਕੀਨ ਹੈ, ਕਿ ਉਹ ਕਾਸ਼ਤ ਕਰਨ ਵਾਲਿਆਂ ਦਾ ਹੀ ਹਿੱਸਾ ਹੁੰਦੀਆਂ ਹਨ । ਇਹਨਾਂ ਤੋਂ ਛਟ ਜੋ ਕੁਝ ਸਾਡੇ ਕੋਲ ਹੈ ਉਹ ਸਭ ਦਾ ਸਾਂਝਾ ਹੈ, ਸਾਰਿਆਂ ਦੀ ਮਿਲਵਰਤਨ ਬਿਨਾਂ ਉਹ ਬਣ ਨਹੀਂ ਸਕਦਾ । ਸਾਡੀ ਛੋਟੀ ਜਿਹੀ ਬੱਚੀ . ਵੀ ਆਪਣੇ ਪਿਆਰ ਤੇ ਆਪਣੀਆਂ ਆਸਾਂ ਨਾਲ ਸਾਨੂੰ ਕੰਮ ਦੇ ਰੌਂ ਵਿਚ ਰਖਦੀ ਰਹੀ ਤੇ ਸਾਡੇ ਵਿਹਾਰ ਵਿਚ ਵਾਧਾ ਕਰਦੀ ਰਹੀ ਹੈ ।
ਰਹਿਣ ਵਾਲਾ ਘਰ ਮੈਂ ਏਸ ਲਈ ਲੜਕਿਆਂ ਨੂੰ ਹੀ ਦੇਣਾ ਚਾਹਾਂਗਾ, ਕਿਉਂਕਿ ਉਸ ਵਿਚ ਧੀਆਂ ਦੀ ਥਾਂ ਨੂੰਹਾਂ ਨੇ ਆਉਣਾ ਹੈ ।
ਏਸ ਸਾਂਝੇ ਘਰ ਵਿਚੋਂ ਅਸੀਂ ਸਾਰੇ ਕਮੇਟੀ ਕਰਕੇ, ਵਿਆਹੀ ਜਾਣ ਵਾਲੀ ਧੀ ਨੂੰ ਜੀਵਨ ਸ਼ੁਰੂ ਕਰਨ ਲਈ ਜੋ ਦੇ ਸਕਦੇ ਹਾਂ, ਦੇਵਾਂਗੇ, ਚੀਜ਼ਾਂ, ਨਕਦੀ, ਜਿਹੋ ਜਿਹੀ ਉਹਦੀ ਲੋੜ ਤੇ ਸਾਡੀ ਤੌਫ਼ੀਕ ਹੋਵੇਗੀ ।
ਇਹ ਰਕਮ ਕੋਈ ਦਾਨ ਨਹੀਂ, ਰਿਆਇਤ ਨਹੀਂ, ਧੀ ਦੇ ਸਮੁਚੇ ਹੱਕਾਂ ਦੀ ਪਹਿਲੀ ਕਿਸ਼ਤ ਹੈ, ਬਾਕੀ ਹਿਸਾ ਫੇਰ ਵੰਡਣੇ ਸਮੇਂ ਉਸ ਨੂੰ ਦਿਤਾ ਜਾਏਗਾ । ਇਸ ਵੰਡ ਲਈ ਮਾਪਿਆਂ ਦੀ ਵਸੀਅਤ ਸਾਫ਼ ਹੋਣੀ ਚਾਹੀਦੀ ਹੈ, ਹਰ ਇਕ ਨੂੰ ਆਪਣੀ ਵਸੀਅਤ