ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਸਾਰੇ ਜਾਂਜੀ ਉਥੇ ਪਹੁੰਚਣ । ਕੁੜੀ ਵਾਲਾ ਪਰਵਾਰ ਸੁਆਗਤ ਲਈ ਉਠੇ । ਲੜਕੀ ਜਾਂਜੀਆਂ ਨੂੰ ਬਹਿਣ ਲਈ ਬੇਨਤੀ ਕਰੋ । ਸਾਰੇ ਬਹਿ ਜਾਣ, ਸਿਰਫ਼ ਲੜਕੀ ਤੇ ਲੜਕਾ ਖੜੇ ਰਹਿਣ ।ਲੜਕੀ ਲੜਕੇ ਨੂੰ ਨਾਲ ਲੈ ਕੇ ਆਪਣੇ ਪਰਵਾਰ ਨਾਲ ਵਾਕਫੀਅਤ ਕਰਾਏ ।
ਫੇਰ ਲੜਕਾ ਆਪਣੇ ਪਰਵਾਰ ਤੇ ਲੜਕੀ ਆਪਣੇ ਪਰਵਾਰ ਵਿਚ ਬਹਿ ਜਾਏ । ਇਸ ਤੋਂ ਬਾਅਦ ਲੜਕਾ ਖੜੋ ਕੇ ਆਪਣੇ ਪਿਤਾ ਜੀ ਵਲ ਇਸ਼ਾਰਾ ਕਰ ਕੇ ਆਖੇ : “ਮੇਰੇ ਪਿਤਾ ਜੀ" ਉਧਰੋਂ ਲੜਕੀ ਖੜੋ ਕੇ ਆਪਣੇ ਪਿਤਾ ਵਲ ਇਸ਼ਾਰਾ ਕਰ ਕੇ ਆਖੇ : “ਮੇਰੇ
ਪਿਤਾ ਜੀ" ।
ਦੋਵੇਂ ਪਿਤਾ ਅਗਾਂਹ ਵਧ ਕੇ ਇਕ ਦੂਜੇ ਨਾਲ ਹਥ ਮਿਲਾਣ ਜਾਂ ਗਲਵਕੜੀ ਪਾਣ । ਏਸੇ ਤਰ੍ਹਾਂ ਮਾਤਾਆਂ, ਜੇ ਉਥੇ ਹੋਣ ।
ਇਸ ਵੇਲੇ ਰੁਪਈਏ ਹਥ ਫੜਾਣੇ ਬੜੀ ਜਾਂਗਲੀ ਜਿਹੀ ਰਸਮ ਦਿਸਦੀ ਹੈ ।
ਫੇਰ ਲੜਕਾ ਆਪਣੇ ਸੰਬੰਧੀਆਂ ਦੇ ਨਾਂ ਤੇ ਉਹਨਾਂ ਨਾਲ ਰਿਸ਼ਤੇਦਾਰੀ, ਇਕ ਇਕ ਕਰ ਕੇ ਦਸਦਾ ਜਾਏ । ਜਿਸ ਦਾ ਨਾਂ ਉਹ ਲਏ, ਉਹ ਉਠ ਕੇ ਕੁੜਮਾਂ ਨੂੰ ਪਰਨਾਮ ਕਰੇ । ਜਦੋਂ ਜਾਂਜੀਆਂ ਦੀ ਜਾਣ ਪਛਾਣ ਹੋ ਜਾਏ, ਤਾਂ ਲੜਕੀ ਓਸੇ ਤਰ੍ਹਾ ਆਪਣੇ ਪਰਵਾਰ ਦੀ ਜਾਣ ਪਛਾਣ ਕਰਾਏ ।
ਇਸ ਮਿਲਣੀ ਦੇ ਬਾਅਦ ਦੋਵੇਂ ਪਰਵਾਰ ਇਕੱਠਾ ਖਾਣਾ ਖਾਣ, ਇਕੇ ਥਾਂ ਤੇ ਇਕੋ ਜਿਹਾ ਖਾਣਾ ਏਸ ਤਰ੍ਹਾਂ ਪ੍ਰੋਸਿਆ ਜਾ ਸਕਦਾ ਹੈ ਕਿ ਕਿਸੇ ਨੂੰ ਵੀ ਉਠ ਕੇ ਨਾ ਕੁਝ ਦੇਣਾ ਤੇ ਨਾ ਲੈਣਾ ਪਵੇ ।
ਦਾਲ ਭਾਜੀ ਦੇ ਡੂੰਗੇ, ਪਾਣੀ ਦੇ ਜਗ, ਲੂਣਦਾਨੀਆਂ, ਅਚਾਰ, ਇਕ ਦੂਜੇ ਨੂੰ ਦੇਣ ਤੋਂ ਕੋਲੋਂ ਮੰਗਣ ਨਾਲ ਵਾਕਫ਼ੀਅਤ ਵਧਦੀ ਹੈ । ਇਹਨਾਂ ਮੌਕਿਆਂ ਉਤੇ ਨਵੀਆਂ ਦੋਸਤੀਆਂ ਦੀ ਧੜਕਣ ਮਹਿਸੂਸ

੮੩