ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੰਗ ਤੇ ਉਤਸ਼ਾਹ ਪੈਦਾ ਕਰਨ ਲਈ ਹੁੰਦੀ ਹੈ । ਤੇ ਜੇ ਬਦਰੰਗ ਪੈਦਾ ਕਰੇ ਤੇ ਰਾਹ ਰੋਕੇ, ਤਾਂ ਇਹ ਸੋਚ ਤੋਂ ਖ਼ਾਲੀ ਹੋਣ ਦੀ ਸੂਚਨਾ ਹੈ ।
ਕਿਸੇ ਰਸਮ ਨੂੰ ਆਪਣਾ ਖ਼ੁਦਾ ਨਾ ਬਣਾਇਆ ਜਾਏ । ਤੇ ਜਿਸ ਰਸਮ ਨਾਲੋਂ ਵਧੇਰੇ ਸਾਦੀ ਤੇ ਸੁਹਣੀ ਰਸਮ ਖ਼ਿਆਲ ਕੀਤਾ ਜਾ ਸਕਦੀ ਹੈ, ਉਹ ਰਸਮ ਫ਼ੌਰਨ ਹਟਾਈ ਜਾਏ ।
ਹਰ ,ਕਿਸੇ ਕੋਲੋਂ ਜ਼ਿੰਦਗੀ ਆਸ ਰਖਦੀ ਹੈ, ਕਿ ਉਹ ਪ੍ਰਚੱਲਤ ਰਸਮਾਂ ਨੂੰ ਚੰਗੇਰੀਆਂ ਬਣਾਨ ਵਿਚ ਮਦਦ ਦੇਵੇਗਾ । ਰਸਮ ਦੀ ਚੰਗਿਆਈ ਦੀ ਕਸੌਟੀ ਇਹ ਹੈ :-
੧. ਵੇਖਣ ਵਿਚ ਖੂਬਸੂਰਤ ਹੋਵੇ,
੨. ਸਾਥੀਆਂ ਲਈ ਅਨਹੋਣੇ ਟੀਚੇ ਦੀ ਔਖਿਆਈ ਪੈਦਾ ਨਾ ਕਰੇ ॥
ਜੋ ਕੁਝ ਸਾਥੀਆਂ ਲਈ ਕਰਨਾ ਔਖਾ ਹੋਵੇ, ਉਹ ਘਰ ਦੇ ਪਰਦੇ ਵਿਚ ਨਿੱਜੀ ਤਸੱਲੀ ਲਈ ਕੀਤਾ ਜਾ ਸਕਦਾ ਹੈ, ਪਰ ਜੋ ਕੁਝ ਵਿਖਾ ਕੇ ਕੀਤਾ ਜਾਏ, ਉਹ ਆਮ ਸਾਥੀਆਂ ਦੇ ਵਿਤੋਂ ਉਚਾ ਨਹੀਂ ਹੋਣਾ ਚਾਹੀਦਾ ।
ਇਹਨਾਂ ਹੱਦਾਂ ਦੇ ਅੰਦਰ ਮੈਂ ਜਿਸ ਤਰ੍ਹਾਂ ਆਪਣੀ ਲੜਕੀ ਦਾ ਵਿਆਹ ਕਰਨਾ ਚਾਹੁੰਦਾ ਹਾਂ, ਉਸ ਤਰ੍ਹਾਂ ਦੀ ਰਸਮ ਲਫਜ਼ਾਂ ਵਿਚ ਲਿਖਦਾ ਹਾ :
ਸ਼ੁਰੂ ਮੈਂ ਏਥੋਂ ਕਰਦਾ ਹਾਂ, ਕਿ , ਮੇਰੀ ਬੱਚੀ ਨੇ ਆਪਣੇ ਲਈ ਸਾਥੀ ਚੁਣ ਲਿਆ ਹੈ । ਏਸ ਨੌਜਵਾਨ ਨੂੰ ਮੈਂ ਚਾਹਾਂਗਾ ਕਿ ਉਹ ਆਪਣੇ ਪਿਤਾ ਜੀ ਕੋਲੋਂ ਮੈਨੂੰ ਖ਼ਤ ਲਿਖਵਾਏ, ਕਿ ਉਹ ਉਸ ਚੋਣ ਲਈ ਮੇਰੀ ਪਰਵਾਨਗੀ ਨੂੰ ਆਪਣੀ ਖੁਸ਼ੀ ਸਮਝਣਗੇ ।
ਕੁੜਮਾਈ ਦੇ ਬਾਅਦ ਵਿਆਹ ਦੀ ਤਾਰੀਖ਼ ਆ ਗਈ ਹੈ । ਪਹਿਲਾ ਸਵਾਲ ਜੰਜ ਦਾ ਹੋਵੇਗਾ । ਦੋ ਚੌਹ ਤੋਂ ਲੈ ਕੇ ਪੰਦਰਾਂ ਵੀਹ

੮੧