ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਏ। ਪਿਆਰ ਤੇ "ਰੋਮਾਂਸ" ਲਈ ਉਹਨਾਂ ਦੇ ਹਿਰਦਿਆਂ ਨੂੰ ਸਗੋਂ ਕਈ ਵਾਰੀ ਟੁੰਬਿਆ ਜਾਏ। ਜਿਸ ਬੱਚੇ ਵਿਚ ਇਸ ਨੁਕਤੇ ਤੋਂ ਕੁਝ ਘਾਟ ਦਿਸੇ, ਉਹਦੇ ਬਾਰੇ ਸਿਆਣਿਆਂ ਕੋਲੋਂ ਸਲਾਹ ਲਈ ਜਾਏ। ਅਮਰੀਕਾ ਵਿਚ ਸਾਡੀ ਕਲੱਬ ਦੀ ਇਕ ਮਾਂ ਨੇ ਮੈਨੂੰ ਉਚੇਚਾ ਆਖਿਆ ਸੀ, ਕਿ ਉਹਦੀ ਜਵਾਨ ਧੀ ਆਪਣੇ ਮੁੰਡੇ ਜਮਾਤੀਆਂ ਨਾਲ ਨਿਘੀ ਨਹੀਂ, ਉਹਨਾਂ ਨਾਲ ਘੁਟ ਕੇ ਹਥ ਨਹੀਂ ਮਿਲਾਂਦੀ, ਜੇ ਕੋਈ ਨਾਲ ਜਾਣ ਲਈ ਆਖੇ ਤਾਂ ਸ਼ੌਕ ਨਹੀਂ ਦਸਦੀ। ਉਹਦੀ ਖ਼ਾਹਿਸ਼ ਸੀ, ਕਿ ਮੈਂ ਉਸ ਕੁੜੀ ਦੇ ਮਨ ਨੂੰ ਫੋਲ ਕੇ ਕੋਈ ਗੁੰਝਲ ਦੂਰ ਕਰਾਂ। . ਸਾਡੇ ਭਾਈਚਾਰੇ ਵਿਚ ਇਸ ਵੇਲੇ ਨਿਹਾਇਤ ਗ਼ੈਰ ਜ਼ਰੂਰੀ ਗੱਲਾਂ ਤੇ ਜ਼ੋਰ ਦਿਤਾ ਜਾ ਰਿਹਾ ਹੈ, ਮੰਗਣੀ ਦੀਆਂ ਰਸਮਾਂ, ਮੌਕੇ ਮੌਕੇ ਦਾ ਪਾਠ, ਵਿਆਹ ਦੀਆਂ ਪਾਰਟੀਆਂ, ਮਿਲਣੀਆਂ, ਦਾਜ, ਮੰਦਿਰਾਂ ਚੋਂ ਨਾਂ ਰਖਾਣੇ, ਪਾਣੀ ਚਖਾਣੇ ਆਦਿ। ਪਰ ਚੰਗੇ ਸਾਥੀ ਕਿਥੋਂ ਮਿਲਣ, ਕੀਕਰ ਮਿਲਣ, ਤੇ ਕੀਕਰ ਪਰਖੇ ਜਾਣ, ਇਹ ਕਿਸੇ ਦੇ ਧਿਆਨ ਵਿਚ ਨਹੀਂ, ਸਗੋਂ ਇਸ ਦੇ ਖ਼ਿਲਾਫ਼ ਅਨੇਕਾਂ ਮਨਾਹੀਆਂ ਹਨ।

ਵਫ਼ਾਦਾਰੀ ਦੀ ਸਿਖਿਆ ਹਰ ਵਿਆਹ ਤੇ ਦਿਤੀ ਜਾਂਦੀ ਹੈ। ਇਸ਼ਟ ਦੇ ਸਾਹਮਣੇ ਇਕਰਾਰ ਲਏ ਜਾਂਦੇ ਹਨ। ਪਰ ਇਸ ਹਕੀਕਤ ਤੋਂ ਸਭ ਅੱਖਾਂ ਬੰਦ ਹਨ, ਜਿਸ ਤਰਾਂ ਥਾਲੀ ਇਕੋ ਹੀ ਥਾਂ ਤੋਂ ਉਂਗਲ ਉਤੇ ਸਾਵੀਂ ਖੜੋ ਸਕਦੀ ਹੈ, ਉਸੇ ਤਰ੍ਹਾ ਵਫ਼ਾਂ ਵੀ ਸਿਰਫ਼ ਉਸੇ ਇਕ ਇਸਤਰੀ ਨਾਲ ਰਖੀ ਜਾ ਸਕਦੀ ਹੈ ਜਿਸ ਨਾਲ ਰਹਿ ਕੇ ਖ਼ੁਸ਼ੀ ਹੁੰਦੀ ਹੋਵੇ । ਦੂਰ ਰਹਿ ਕੇ ਦੁਖ ਦੇ ਸਕਣ ਵਾਲੇ ਦੁਸ਼ਮਨ ਨਾਲ ਵਫ਼ਾ ਕਾਇਮ ਰਖਣੀ ਆਸਾਨ ਹੈ, ਪਰ ਸਦਾ ១១