ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਖ ਸਕਦੇ ਹੋ, ਤਾਂ ਉਹਨਾਂ ਨੂੰ ਹਮਦਰਦੀ ਭਾਵ ਨਾਲ ਤੁਹਾਡੀਆਂ ਮਾਨਸਿਕ ਜ਼ੰਜੀਰਾਂ ਵਲ ਇਸ਼ਾਰਾ ਕਰਨ ਦੀ ਆਗਿਆ ਹੋਣੀ ਚਾਹੀਦੀ ਹੈ । ਤੁਸੀ, ਦੁਖੇ ਜਜ਼ਬਿਆਂ ਦਾ ਬਹਾਨਾ ਪਾ ਕੇ ਉਹਨਾਂ ਦੀ ਜੀਵਨ ਜੋਤ ਬੁਝਾ ਦੇਣਾ ਚਾਹੁੰਦੇ ਹੋ, ਉਹਨੂੰ ਜ਼ਿੰਦਗੀ ਚੋਂ ਬਾਹਰ ਕਢ ਦੇਂਦੇ, ਹੋ - ਪਰ ਉਹ ਸਿਰਫ਼ ਤੁਹਾਨੂੰ ਡੰਡੌਤ ਵਿਚੋਂ ਉਠਾ ਕੇ ਪੈਰਾਂ ਤੇ ਖੜਾ ਵੇਖਣਾ ਚਾਹੁੰਦੇ ਹਨ । ਤੁਸੀ ਅਜੇ ਤਕ ਬੰਦ ਅੱਖਾਂ ਦੀ ਸਮਾਧੀ ਵਿਚੋਂ ਦੁਨੀਆਂ ਨੂੰ ਦੇਖਣ ਦਾ ਜਤਨ ਕੀਤਾ ਹੈ, ਉਹਨਾਂ ਖੁਲੀਆਂ ਅਖਾਂ ਨਾਲ ਜੋ ਕੁਝ ਵੇਖਿਆ ਹੈ, ਉਹ ਦੱਸਣ ਦਾ ਚਾਓ ਉਹਨਾਂ ਨੂੰ ਬੇਕਰਾਰ ਕਰ ਰਿਹਾ ਹੈ । ਤੁਸਾਂ ਭਗਵਾਨ ਦਾ ਅਕਾਰ ਕਿਆਸ ਕੀਤਾ ਸੀ, ਉਹਨਾਂ ਉਹਦੀ ਪ੍ਰਤਖਤਾ ਨੂੰ ਵੇਖਿਆ ਹੈ - ਨੇਕੀ, ਪਿਆਰ, ਖ਼ੁਸ਼ਹਾਲੀ, ਖੂਬਸੂਰਤੀ ਦੀਆਂ ਬੇਅੰਤ ਸੰਭਾਵਨਾ ਉਹਨਾਂ ਨੂੰ ਦਿਸੀਆਂ ਹਨ । ਉਹ ਤੁਹਾਡੇ ਨਾਲੋਂ ਵਖਰਾ ਨਹੀਂ ਰਹਿਣਾ ਚਾਹੁੰਦੇ - ਉਹ ਤੁਹਾਨੂੰ ਸਰਬ-ਸੰਸਾਰਕ ਖ਼ੁਸ਼ਹਾਲੀ ਦਾ ਭਾਗ ਬਨਾਣਾ ਚਾਹੁੰਦੇ ਹਨ । ਉਹਨਾਂ ਦੇ ਸੁਨੇਹੇ ਵਿਚ ਕੋਈ ਹਿਮਾਕਤ ਨਹੀਂ - ਸਾਰੀ ਮਨੁਖਤਾ ਲਈ ਸ਼ੁਭ ਇਛਾ ਹੈ । ਉਹਨਾਂ ਪੂਜਯ ਭਗਤ ਦੀ ਥਾਂ ਦਰਿਦਰ ਭਗਵਾਨ ਨੂੰ ਲਭ ਲਿਆ ਹੈ, ਤੇ ਅਤਿ ਡੂੰਘੇ ਭਰਾੜੀ ਸਤਕਾਰ ਨਾਲ ਉਹ ਆਪਣਾ ਸੰਦੇਸ਼ਾ ਤੁਹਾਨੂੰ ਦੇਣਾ ਚਾਹੁੰਦੇ ਹਨ -- ਅਹਿਸਾਨ ਕਰਨ ਲਈ ਨਹੀਂ, ਸਿਰਫ਼ ਏਸੇ ਵਿਸ਼ਵਾਸ ਕਰਕੇ ਕਿ ਮਨੁਖ ਜਾਂ ਕੌਮਾਂ ਇਕਲੇ ਖ਼ੁਸ਼ਹਾਲ ਨਹੀਂ ਹੋ ਸਕਦੇ - ਜਾਂ ਸਾਰੇ ਖ਼ੁਸ਼ਹਾਲ ਹੋਣਗੇ, ਜਾਂ ਕੋਈ ਖ਼ੁਸ਼ਹਾਲ ਨਹੀਂ ਹੋਵੇਗਾ |