ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਹ ਕੰਮ ਪਾਪ ਸੀ ? ਮੇਰੀ ਪਤਨੀ ਬੜੀ ਕੌੜੀ ਹੈ । ਮੇਰਾ ਪਤੀ ਬਿਲਕੁਲ ਜਾਂਗਲੀ ਹੈ ... ... .. ਸਭ ਨੂੰ ਇਕੋ ਰੋਗ । ਉਹੀ ਜਿਹੜਾ ਸਾਡੇ ਮੁਲਕ ਵਿਚ ਵੰਬਾ ਵਾਂਗ ਫੈਲਿਆ ਹੋਇਆ ਹੈ : ਰੋਕਾਂ, ਮਨਾਹੀਆ, ਸੰਕੋਚ, ਕੰਜੂਸੀਆਂ ਦੇ ਕੀੜੇ ਹੋਕਿਆਂ ਦੀ ਰਾਹੀਂ ਰਹਾਂ ਵਿਚ ਤਪਦਿਕ ਖਿਲਾਰਦੇ ਹਨ ਤੇ ਮੁਲਕ ਦੀ ਲਗ ਭਗ ਸਾਰੀ ਜਵਾਨੀ ਦਾਇਮੀ ਨਾਖ਼ੁਸ਼ੀ ਵਿਚ ਨਿਸਫ਼ਲ ਬੁੱਢੀ ਹੁੰਦੀ ਜਾ ਰਹੀ ਹੈ । ਸਾਰੇ ਖ਼ਤਾਂ ਦਾ ਸਾਂਝਾ ਉਤਰ ਡੂੰਘੀ ਸ਼ੁਭ ਇਛਾ ਵਿਚੋਂ ਨਿਕਲੀਆਂ ਇਹਨਾਂ ਸਤਰਾਂ ਰਾਹੀਂ ਜਾਂਦਾ ਹਾਂ । ਇਹਨਾਂ ਚੋਂ ਕਈਆਂ ਨੂੰ ਕੁਫ਼ਰ ਲਭੇਗਾ, ਪਰ ਮੇਰੀ ਇਹ ਇਬਾਦਤ ਦਾ ਸਿੱਟਾ ਹਨ, ਜੋ ਕਿਸੇ ਦਾ ਕੋਈ ਭਰਮ ਜਾਂ ਤੌਖਲਾ ਦੂਰ ਕਰ ਸਕਣ ਤਾਂ ਮੈਂ ਖ਼ੁਸ਼ ਹੋਵਾਂਗਾ । ੧. ਖ਼ਸ਼ੀ ਹੀ ਹਿਰਦੇ-ਕਮਲ ਦਾ ਖੇੜਾ ਹੈ, ਇਹਨੂੰ ਵਰਜੋ ਨਾ ਹਰ ਦਿਆਨਤਾਰ ਸਾਧਨ ਨਾਲ ਖੁਸ਼ੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ, ਕੋਈ ਦੇਵਤਾ ਤੁਹਾਡੇ ਕੋਲੋਂ ਇਹਦੀ ਕੁਰਬਾਨੀ ਨਹੀਂ ਮੰਗਦਾ , ਸਿਰਫ਼ ਖ਼ੁਸ਼ ਲੋਕਾਂ ਕਰਕੇ ਹੀ ਦੁਖੀਆਂ ਨੂੰ ਵੀ ਦੁਨੀਆਂ ਛੱਡਣੀ ਏਡੀ ਔਖੀ ਹੈ । ੨. ਸਚੱਜੀ ਫ਼ਿਤ - ਕੋਈ ਨਾ ਕੋਈ ਚੰਗਾ ਹੁਨਰ ਸਿਖ ਕੇ ਲੋੜਾਂ ਪੂਰੀਆਂ ਕਰਨੀਆਂ । ਭਾਵੇਂ ਕਿਹੋ ਜਿਹਾ ਕੰਮ ਕਰਨਾ ਪਵੇ, ਖ਼ੁਦ-ਮੁਖ਼ਤਾਰੀ ਮੁਖ ਰਖੋ, ਪਾਧੀਨਤਾ ਦੀ ਚਿੰਤਾ ਹਰ ਮਲੋਂ ਮਹਿੰਗੀ 3. ਸਾਥੀ. ਸਹੇਲੀਆਂ, ਯਾਰ ਬਣਾਵੇ, ਤੇ ਬੜੇ ਸਬਰ ਠਰੰਮੇ ਨਾਲ ਸਾਂਝਾਂ ਪੱਕੀਆਂ ਕਰੋ। ਟੁਟਣ ਟੁਟਣ ਕਰਦੀਆਂ ਨੂੰ ਵੀ ਤੋੜ ਤਕ ਸਾਂਭੋ। ਸਾਂਝ ਦੇ ਘੇਰੇ ਵਿਚ ਆਏ ਕਿਸੇ ਨੂੰ ਹਾਈਂ ਮਾਈ ਨਿਕਲਣ ਨਾ ਦਿਓ, ਧਮਕਾ ਕੇ ਨਹੀਂ , ਡਰਾ ਕੇ ਨਹੀਂ, ਰਿਸ਼ਤਾ o