ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਿਤੇ ਹਨ। ਗੁਰੂ ਗੋਬਿੰਦ ਸਿੰਘ ਨੂੰ ਸਿਰਫ਼ ਸ਼ਮਸ਼ੀਰ ਵਰਗੇ ਕਮਜ਼ੋਰ ਹਥਿਆਰ ਨਾਲ ਇਕ ਪਹਾੜ ਜੇਡੀ ਬਾਦਸ਼ਾਹੀ ਦਾ ਮੁਕਾਬਲਾ ਕਰਨਾ ਪਿਆ | ਅਜ ਸ਼ਮਸ਼ੀਰ ਨਾਲੋਂ ਕਈ ਗੁਣਾ ਮਜ਼ਬੂਤ ਤਾਕਤ ਚਾਲੀ ਕਰੋੜ ਲੋਕਾਂ ਦੇ ਇਕੱਠੇ ਹੋ ਸਕਣ ਦੀ ਸੰਭਾਵਨਾ ਵਿਚ ਹੈ । ਓਦੋਂ ਦਸ ਲਖ ਬੰਦੇ ਇਕ ਦੂਜੇ ਦੇ ਇਰਾਦਿਆਂ ਤੋਂ ਵਾਕਿਫ਼ ਨਹੀਂ ਸਨ ਹੋ ਸਕਦੇ ਤੇ ਇਸ ਲਈ ਇਕੱਠੇ ਨਹੀਂ ਸਨ ਹੋ ਸਕਦੇ । ਅਜ ਜੇ ਕਿਤੇ ਸਾਡੀ ਅਣਖ ਜਾਗ ਪਏ ਤੇ ਅਸੀ ਇਰਾਦਾ ਕਰ ਲਈਏ,ਕਿ ਕਲ ਆਪਣੀ ਹੀਣਤਾ ਉਤੇ ਸੁਰਜ ਨਹੀਂ ਚੜ੍ਹਣ ਦੇਣਾ, ਤਾਂ ਸਾਰਾ ਹਿੰਦੁਸਤਾਨ ਰਾਤੋ ਰਾਤ ਇਕ ਇੱਛਾ ਵਿਚ ਤਣ ਸਕਦਾ ਹੈ । ' ਸਿਰਫ਼ ਉਸ ਸ਼ਾਨਦਾਰ ਅਣਖੀਲੇ ਸੂਰਬੀਰ ਵਾਂਗ ਆਖਣ ਦੀ ਢਿਲ ਹੈ, ਕੀ ਹੁਣ ਅਸਾਂ ਦੇ ਵੀ ਚੀਜ਼ ਨਹੀਂ ਰਹਿਣਾ । 29 ਅਜ ਮੈਂ ਗੁਰੂ ਸਾਹਿਬ ਦੇ ਜੀਵਨ ਤੇ ਉਹਨਾਂ ਦੇ ਜ਼ਫ਼ਰਨਾਮੇ, ਫ਼ਤਿਹ ਨਾਮੇ ਨੂੰ ਵਿਚਾਰ, ਪੜ ਕੇ ਆਪਣੇ ਹਮਵਤਨਾਂ ਦੀ ਮਨੁਖੀ ਤੇ ਕੌਮੀ ਅਣਖ ਨੂੰ ਗੁਰੂ ਸਾਹਿਬ ਦੇ ਪੈਗਾਮ ਨਾਲ ਟੈਬਨਾਂ ਚਾਹੁੰਦਾ 1 ਹਾਂ । * ਅਸੀਂ ਸਾਰਿਆਂ ਨਾਲ ਹੀ ਵੱਡੇ ਹੁੰਦੇ ਹਾਂ, ਸਾਰਿਆਂ ਨਾਲ ਹੀ ਆਜ਼ਾਦ ਤੇ ਸਾਰਿਆਂ ਨਾਲ ਹੀ ਗੁਲਾਮ ਹੁੰਦੇ ਹਾਂ । 49 ਸਿਰਫ਼ ਇਕ ਮਹਾਂ ਪੁਰਖ ਵਿਚ ਜਾਗੇ ਅਣਖ ਨੇ ਔਰੰਗਜ਼ੇਬ ਕੋਲੋਂ ਸਵਰਾਜ ਖੋਹ ਲਿਆ ਸੀ । ਜੇ ਅਜ ਵੀ ਕਿਸੇ ਤਰ੍ਹਾਂ ਸਾਡੀ ਅਣਖ ਦਲ, ਉਠੇ ਤਾਂ ਆਪਣਾ ਰਾਜ ਲੈਣਾ ਤਾਂ ਗਲ ਹੀ ਕੋਈ ਨਹੀਂ, ਅਸੀਂ ਦੁਨੀਆਂ ਤੋਂ ਪਾਏ ਰਾਜ ਦੀ ਹਸਤੀ ਮਿਟਾ ਦੇਈਏ । ਜਨਵਰੀ ੧੯੪੫ ੪੭