ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਬੇਅੰਤ ਹੈ ।
ਜੋ ਦਿਸਦਾ ਹੈ, ਉਹ ਮਾਇਆ ਨਹੀਂ, ਨਾ ਪਰਛਾਵਾਂ ਹੈ, ਸਚਾਈ ਦੀ ਸੂਚਨਾ ਹੈ । ੲੇਸ ਲਈ ਸਾਰਾ ਕੁਝ ਵੇਖਣ-ਯੋਗ ਹੈ,ਤੇ ਵੇਖਿਆ ਤਾਂ ਹੀ ਜਾ ਸਕਦਾ ਹੈ, ਜੋ ਸਾਰੇ ਮਨੁੱਖਾਂ ਦੇ ਸਾਰੇ ਝਰੋਖਿਆਂ ਵਿਚੋਂ ਦਿਸਦੀ ਸਚਾਈ ਨੂੰ ਇਕੱਠਾ ਕਰਕੇ ਇਕ ਜੁੜੀ ਮਿਲੀ ਤਸਵੀਰ ਬਣਾਈ ਜਾਏ ।
ਕਈ ਘਟੀਆ ਜਿਹੀਆਂ ਭੇ੍ੜਾਂ ਵਿਚੋਂ ਮੇਰੇ ਉਤੇ ਸਚਾਈ ਚਮਕੀ ਹੈ,ਤਾਂ ਉਸ ਨੇ ਮੇਰੇ 'ਗਿਆਨ ਦਾ ਰੰਗ ਰੂਪ ਵਟਾ ਦਿੱਤਾ ਹੈ । ਏਸ ਲਈ, ਮੇਰੀਆਂ ਨਜ਼ਰਾਂ ਵਿਚ ਝਰੋਖ ਤਾਂ ਕਿਤੇ ਰਹੇ, ਕਿਸੇ ਵਿਰਲ ਝੀਭ ਦਾ ਵੀ ਅਪਮਾਨ ਨਹੀਂ ਕੀਤਾ ਜਾ ਸਕਦਾ।
ਜਦੋਂ ਮਨੁਖ ਹਰ ਝਰੋਖੇ, ਹਰ ਝੀਤ, ਹਰ ਵਿਰਲ ਵਿਚੋਂ ਆਈ ਰੋਸ਼ਨ ਕਿਰਨ ਦਾ ਸੁਆਗਤ ਕਰਨਾ ਸਿਖ ਜਾਏਗਾ, ਓਦੋਂ ਇਹਦਾ ਗਿਆਨ-ਭੰਡਾਰ ਸਤਕਾਰ ਯੋਗ ਹੋ ਜਾਏਗਾ ।
ਇਸ ਵੇਲੇ ਮਨੁਖ ਸਿਰਫ਼ ਇਕ ਦੋ ਮਨਾਂ ਤੇ ਇਕ ਦੋ ਪਾਸਿਆਂ ਤੋਂ ਦਿਸੀ ਸਚਾਈ ਦੀ ਕਦਰ ਕਰਦਾ ਹੈ । ਕੁਦਰਤਨ ਇਹਦਾ ਗਿਆਨ ਬੜਾ ਸੌੜਾ ਹੈ । ਦੂਜਿਆਂ ਦੇ ਅਨਗਿਣਤ ਝਰੋਖਿਆਂ ਵਿਚੋਂ ਮੈਨੂੰ ਏਨੀਆਂ ਮੁਫੀਦ ਸਚਾਈਆਂ ਲੱਭੀਆਂ ਹਨ, ਜਿੰਨੀਆਂ ਮੈਨੂੰ ਆਪਣੇ ਵਿਚੋਂ ਨਹੀਂ ਲਭ ਸਕੀਆਂ। ਏਸ ਲਈ ਮੈਂ ਆਪਣਾ ਫ਼ਰਜ਼ ਸਮਝਿਆ ਹੈ, ਕਿ ਬੜੇ ਅਦਬ ਨਾਲ ਮੈਂ ਆਪਣੇ ਸੁਨੇਹੀਆਂ ਨੂੰ ਆਪਣੇ ਝਰੋਖੇ ਵਿਚ ਬਿਠਾ ਕੇ, ਜੋ ਮੈਨੂੰ ਦਿਸਦਾ ਹੈ, ਦਰਬਾਨ ਦਾ ਜਤਨ ਕਰਾਂ । ਮੇਰਾ ਦਾਅਵਾ ਹਰਗਿਜ਼ ਇਹ ਨਹੀਂ, ਕਿ ਮੇਰੇ ਝਰੋਖੇ ਦਾ ਦ੍ਰਿਸ਼ ਬਹੁਤ ਚੌੜਾ ਜਾਂ ਬਹੁਤ ਸੁਹਾਵਨਾ ਹੈ। |
ਮੇਰਾ ਇਹ ਯਕੀਨ ਜ਼ਰੂਰ ਹੈ, ਕਿ ਇਹ ਮੇਰਾ ਦ੍ਰਿਸ਼ ਵੀ ਸਚਾਈ ਦਾ ਛੋਟਾ ਜੇਡਾ ਭਾਗ ਹੈ, ਤੇ ਸਚਾਈ ਦੇ ਮੁਤਲਾਸ਼ੀਆਂ ਲਈ ਦਿਲਚਸਪੀ ਤੋਂ ਬਿਲਕੁਲ ਖ਼ਾਲੀ ਨਹੀਂ ਹੋ ਸਕਦਾ ।