ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਹ ਵੇਖ ਕੇ ਜਾਗੀਰਦਾਰ ਬੜਾ ਚਿੰਤਾਤੁਰ ਹੋਇਆ ਤੇ ਦੂਜੇ ਦਿਨ , ਬਾਹਰਲੀ ਦੀਵਾਰ ਉਤੇ ਸ਼ੀਸ਼ੀਆਂ ਗਡੀਆਂ ਜਾਣ ਲਗ ਪਈਆਂ ਤੇ ਫਾਟਕ :: ਉਤੇ ਇਕ ਪਹਿਰੇਦਾਰ ਖੜਾ ਕੀਤਾ ਗਿਆ। ਜਦੋਂ ਉਸ ਨੌਜਵਾਨ ਨੇ ਜਗੀਰਦਾਰ ਦੀ ਇਹ ਫਿਕਰਮੰਦੀ ਵੇਖੀ ਓਧਰ ਜਾਣਾ ਹੀ ਛਡ ਦਿਤਾ। ਚੋਖੇ ਸਮੇਂ ਬਾਅਦ , ਕਿਸੇ ਦੇ ਪੁਛਣ ਉਤੇ ਉਸ ਨੇ ਆਖਿਆ ਕਿ ਚੂੰਕਿ ਉਸ ਸੜਕ ਉਤੇ ਉਹਦੇ ਕੋਲੋਂ ਖ਼ਤਰਾ ਮਹਿਸੂਸ ਕੀਤਾ ਜਾਂਦਾ ਹੈ, ਇਸ ਲਈ ਉਹ ਓਧਰ ਨਹੀਂ ਜਾਂਦਾ, ਤਾਂ ਪੁਛਣ ਵਾਲੇ ਨੇ ਉਸ ਨੂੰ ਦਸਿਆ ਕਿ ਜਗੀਰਦਾਰ ਨੇ , ਹੁਣ ' ਪੂਰੀ ਹਿਫ਼ਾਜ਼ਤ ਕਰ ਲਈ ਹੈ, ਵਲਗਣ ਉਤੇ ਤਿਖੀਆਂ ਸ਼ੀਸ਼ੀਆਂ ਗਡ ਲਈਆਂ ਹਨ, ਬਾਰੀਆਂ ਨੂੰ ਸੀਖਾਂ ਲਾ ਲਈਆਂ ਹਨ, ਤੇ ਬਾਰੀਆਂ ਬੂਹਿਆਂ ਉਤੇ ਅੰਨੇ ਪਰਦੇ ਲਟਕਾ ਦਿਤ ਹਨ , ਤੇ ਬਚਿਆਂ ਨੂੰ ਹੁਕਮ ਦੇ ਦਿਤਾ ਹੈ ਕੋਈ ਬਾਰੀ ਚੋਂ ਬਾਹਰ ਨਾ ਤਕ, ਇਸ ਲਈ ਹੁਣ ਉਹਨੂੰ ਰਾਹ ਛਡਣ ਦੀ ਲੋੜ ਨਹੀਂ। 1 ਕਈ ਵਰੇ ਹੋਏ, ਗੁਰਬਾਣੀ ਨੂੰ ਜੋ ਕੁਝ ਮੈਂ ਸਮਝਦਾ ਸਾਂ, ਬੜੇ ਚਾਉ ਨਾਲ ਪਾਠਕਾਂ ਅਗੇ ਪ੍ਰਗਟ ਕਰਨਾ ਚਾਹਿਆ। ਭਾਵੇਂ ਉਸ ਵੇਲੇ ਕਈਆਂ ਨੇ ਮੇਰੇ ਖ਼ਿਆਲਾਂ ਦੀ ਪ੍ਰਸੰਸਾ ਵੀ ਕੀਤੀ, ਪਰ ਇਕ ਪਾਸਿਓਂ ਮੈਨੂੰ ਸਖ਼ਤ ਨਿੰਦਿਆ ਗਿਆ ਤੇ ਪੰਥ ਦੀਆਂ ਜੜਾਂ ਉੱਤੇ ਕੁਹਾੜਾ ਆਖਿਆ ਗਿਆ | ਪ੍ਰਸੰਸਾ ਦੀ ਮੈਨੂੰ ਏਨੀ ਖ਼ੁਸ਼ੀ ਨਹੀਂ ਸੀ, ਜਿੰਨਾ ‘ਖ਼ਤਰਾ ਹੋਣ ਤੋਂ ਸੰਕੋਚ ਸੀ। ਮੈਂ ਇਸ ਵਿਸ਼ੇ ਉਤੇ ਹੋਰ ਕੁਝ ਲਿਖਣਾ ਬੰਦ ਕਰ ਦਿਤਾ ਤੇ ਏਨੇ ਵਰ ਮੈਂ ਉਹਨਾਂ ਮਹਾਂ ਪੁਰਖਾਂ ਬਾਬਤ ਆਪਣੇ ਖ਼ਿਆਲ ਆਪਣੇ ਅੰਦਰ ਹੀ ਦੱਬੀ ਰਖ, ਜਿਨਾਂ ਦੀ ਸਿਖਿਆ ਨੇ ਮੇਰੇ ਅੰਦਰ ਆਜ਼ਾਦੀ ਤੇ ਖ਼ੁਸ਼ਹਾਲੀ ਦੀ ਤੜਪ ਛੇੜੀ ਸੀ । ਪਰ ਕੁਝ ਸਮੇਂ ਤੋਂ ਮੇਰੇ ਪਾਠਕ ਮੈਨੂੰ ਯਾਦ ਕਰਾ ਰਹੇ ਹਨ, ਜੋ ਜਿਸ ਪਾਸੇ ਮੈਨੂੰ ਖ਼ਤਰਨਾਕ ਸਮਝਿਆ ਜਾਂਦਾ ਸੀ, ਓਧਰ ' ਦੀ ੩੮