ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਜੇ ਇਹ ਚੀਜ਼ਾਂ ਨਾ ਮਿਲ ਸਕਣ ਤਾਂ ਉਹ ਰਬ ਦੀ ਮਾਲਾ ਮੋੜ ਕੇ ਆਖਦਾ ਹੈ :

ਭੂਖੇ ਭਗਤਿ ਨਾ ਕੀਜੈ ॥ ਯਹ ਮਾਲਾ ਅਪਣੀ ਲੀਜੈ ॥

ਇਹ ਕਿਸੇ ਭਗਤ ਦਾ ਘੜੀ ਪਲ ਦਾ ਰੌਂ ਨਹੀਂ - ਇਹ ਜਨ ਸਾਧਾਰਨ ਦੀ ਬਗ਼ਾਵਤ ਦਾ ਅਚੇਤ ਜਿਹਾ ਆਰੰਭ ਹੈ । ਇਹੀ ਬਗ਼ਾਵਤ ਹਰ ਪਹਿਲੂ ਵਿਚ ਵਧਦੀ ਖਿਲਰਦੀ ਸਤ ਨਵੰਬਰ ੧੯੧੭ ਨੂੰ ਦੁਨੀਆ ਦੇ ਛੇਵੇਂ ਦਿਸੇ ਤੇ ਖਿਲਰ ਗਈ, ਤੇ ਜਿਸ ਦਾ ਸਿਟਾ ਇਹ ਨਿਕਲ ਰਿਹਾ ਹੈ ਕਿ ਅਜ ਅੱਧੀ ਦੁਨੀਆਂ ਉਤੇ ਲੋਕ ਰਾਜ ਕਾਇਮ ਹੋ ਗਿਆ ਹੈ, ਤੇ ਬਾਕੀ ਦੀ ਅੱਧੀ ਦੁਨੀਆਂ ਆਪਣੀ ਜੀਵਨ-ਜਾਚ ਨੂੰ ਸ਼ੱਕੀ ਨਜ਼ਰਾਂ ਨਾਲ ਵੇਖਣ ਤੇ ਪੜਤਾਲ ਕਰਨ ਲਗ ਪਈ ਹੈ। ਕੀ ਆਤਮਕ ਤੇ ਕੀ ਆਰਥਕ, ਸਾਰੇ ਰਾਜੇ ਹਰ ਥਾਂ ਕੰਬਣ ਲਗ ਪਏ ਹਨ ਤੇ ਗੁਰੂ ਨਾਨਕ ਦੇ ਕਥਨ ਅਨੁਸਾਰ ਅਜ ਜਨ ਸਾਧਾਰਨ ਉਤੇ 'ਨਦਰਿ ਬਖਸੀਸ” ਨਜ਼ਰ ਆ ਰਹੀ ਹੈ।

ਜਿਥੇ ਨੀਚ ਸਮਾਲੀਅਨ ਤਿਥੈ ਨਦਰਿ ਤੇਰੀ ਬਖਸੀਸ

ਅਜ ਵਡਿਆਂ ਦੀ ਰੀਸ ਦਾ ਦੌਰ ਖ਼ਤਮ ਹੋ ਗਿਆ ਹੈ; ਤੇ ਉਹਨਾਂ ਕਾਮਿਆਂ ਦਾ ਰਸੂਖ਼ ਵਧ ਰਿਹਾ ਹੈ ਜਿਨ੍ਹਾਂ ਨੂੰ ਬੇਦ ਕਤੇਬ ਨੇ ਨਾ-ਵੇਖਣ-ਯੋਗ, ਨਾ-ਸੁਣਨ-ਯੋਗ ਤੇ ਨਾ-ਛੁਹਣ-ਯੋਗ ਆਖਿਆ ਸੀ, ਪਰ ਜਿਨ੍ਹਾਂ ਨੂੰ ਗੁਰੂ ਨਾਨਕ ਨੇ ਸਾਰਿਆਂ ਨੂੰ ਖੁਆਣ ਵਾਲੇ ਆਖਿਆ ਸੀ:

"ਤਾਕਾ ਖਟਿਆ ਸਭ ਕੋ ਖਾਇ"

ਜਿਹੜਾ ਪੈਗਾਮ ਸੁਣਾਨ ਲਈ ਗੁਰੂ ਨਾਨਕ ਆਪਣੀ ਸਾਰੀ ਲੰਮੀ ਉਮਰ ਵਿਚ ਦੇਸ ਪ੍ਰਦੇਸ ਦਾ ਰਟਨ ਕਰਦੇ ਰਹੇ, ਤੇ ਹਰ ਤਰ੍ਹਾਂ ਦੇ ਲੋਕਾਂ ਉੱਤੇ ਅਸਰ ਪਾਂਦੇ ਰਹੇ, ਉਹ ਪੈਗ਼ਮ · ਅਜ ਜੀਵਨ-ਜਾਚ ਦਾ ਨਚੋੜ ਮੰਨਿਆ ਗਿਆ ਹੈ, ਤੇ ਪਹਿਲੀ ਸ਼ਰੇਣੀ

੩੨