ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਈ ਅਸਲੀਅਤ ਨਹੀਂ , ਇਕ ਖ਼ਾਸ ਫੋਕਸ ਦਾ ਸ਼ੀਸ਼ਾ ਹੈ , ਜਿਸ ਵਿਚੋਂ ਸਭ ਚੀਜ਼ਾਂ ਛੋਟੀਆਂ ਦਿਸਦੀਆਂ ਹਨ। ਵਡਾ ਆਦਮੀ ਉਹ ਨਹੀਂ ਜਿਹੜਾ ਵਡੇ ਫੋਕਸ ਵਾਲੇ ਸ਼ੀਸ਼ੇ ਦੇ ਸਕਣ ਦਾ ਇਕਰਾਰ ਕਰੇ। ਸਗੋਂ ਵਡਾ ਉਹ ਹੈ ਜਿਹੜਾ ਸਾਡੀਆਂ ਅੱਖਾਂ ਅਗੋਂ ਛੋਟਾ ਸ਼ੀਸ਼ਾ ਪਰਾਂ ਕਰਕੇ ਸਾਨੂੰ ਯਕੀਨ ਦੁਆ ਦੇਵੇ , ਕਿ ਅਸੀਂ ਕਿਸੇ ਨਾਲੋਂ ਛੋਟੇ ਨਹੀਂ , ਨਾ ਦੁਨੀਆਂ ਏਡੀ ਛੋਟੀ ਹੈ, ਜੇਡੀ ਸਾਡੇ ਸ਼ੀਸ਼ੇ ਵਿਚੋਂ ਲੱਭੀ ਸੀ। ਛੁਟਿੱਤਣ ਨਾ ਦੁਨੀਆਂ ਦੀ ਸਿਫ਼ਤ ਹੈ ਨਾ ਸਾਡੀ,ਛੁਟਿੱਭਣ ਸਿਰਫ਼ ਸ਼ੀਸ਼ੇ ਦੇ ਫ਼ੋਕਸ਼ ਵਿਚ ਵਸਦੀ ਹੈ।

ਵਡੇ ਆਦਮੀਆਂ ਨੂੰ ਢੂੰਡੋ, ਤਾਂ ਉਹਨਾਂ ਦੀਆਂ ਸੋਆਂ ਪਿਛੇ ਤੁਰੋ, ਉਨਾਂ ਦੇ ਦਰਸ਼ਨ ਤੁਹਾਨੂੰ ਜ਼ਰੂਰ ਨਿਹਾਲ ਕਰਨਗੇ ਪਰ ਵਡੇ ਆਦਮੀ ਦੀ ਪ੍ਰੀਖਯਾ ਇਹ ਹੈ ਕਿ ਉਸ ਦੇ ਸਾਹਮਣੇ ਤੁਸੀਂ ਆਪਣੇ ਆਪ ਨੂੰ ਵਡੇ ਵਡੇ ਜਾਪੋ। ਵਡਾ ਉਹ ਨਹੀਂ ਜਿਸਦੀ ਵਡਿੱਤਣ ਤੁਹਾਨੂੰ ਸ਼ਰਮਾਵੇ, ਜਿਸ ਕੋਲ ਬੈਠਿਆਂ ਤੁਹਾਡਾ ਜਿਗਰਾ ਘਟਦਾ ਜਾਵੇ । ਵਡਾ ਉਹ ਹੈ ਜਿਦ੍ਹੀ ਵਡਿੱਤਣ ਤੁਹਾਡੀ ਵਡਿੱਤਣ ਨੂੰ ਜਗਾਵੇ ਤੇ ਤੁਸੀਂ ਆਪਣੇ ਆਪ ਨੂੰ ਹੋਰ ਦੇ ਹੋਰ ਆਦਮੀ ਅਨੁਭਵ ਕਰੋ1

ਦਸੰਬਰ ੧੯੩੭

੨੭