ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਦਯਾਵਾਨ ਸੀ। ਉਨ੍ਹਾਂ ਦੀ ਪੋਸ਼ਾਕ ਇਕ ਸਾਧਾਰਨ ਅੰਗ੍ਰੇਜ਼ ਦੀ ਪੋਸ਼ਾਕ ਸੀ।

ਮੈਂ ਉਨ੍ਹਾ ਕੋਲੋਂ ਕਈ ਗੱਲਾਂ ਪੁਛੀਆਂ । ਉਨ੍ਹਾਂ ਦਾ ਉਤਰ ਦੇਣ ਦਾ ਢੰਗ ਬੜਾ ਮੋਹਨਾ ਸੀ। ਮੈਂ ਕਈ ਸਿਆਣਿਆਂ ਨਾਲ ਵਿਚਾਰ ਕੀਤੀ ਹੋਈ ਸੀ, ਜਿਹੜੇ ਬੜੇ ਪ੍ਰਸਿਧ ਪ੍ਰਮਾਣਾਂ ਨਾਲ ਆਪਣਾ ਉਤਰ ਸਪੱਸ਼ਟ ਕਰਿਆ ਕਰਦੇ ਸਨ। ਪਰ ਇਸ ਆਦਮੀ ਨੇ ਕਿਸੇ ਦਾ ਹਵਾਲਾ ਨਾ ਦਿਤਾ, ਕੋਈ ਤੁਕ ਨਾ ਪੜ੍ਹੀ, ਪਰ ਸਭ ਗਲਾਂ ਦਾ ਉੱਤਰ ਏਉਂ ਦਿਤਾ ਜਿਓਂ ਉਨਾਂ ਲਈ ਉਹ ਨਿਤ ਵਾਪਰਦੀਆਂ ਗੱਲਾਂ ਸਨ। ਮੈਨੂੰ ਉਦੋਂ ਇਸ ਗਲ ਦਾ ਫ਼ਰਕ ਸਮਝ ਆਇਆ, ਕਿ ਜ਼ਿੰਦਗੀ ਵਿਚੋਂ ਕੁਝ ਦਸਨਾ ਹੋਰ ਗਲ ਹੈ ਤੇ ਦਿਮਾਗੀ ਦਲੀਲਾਂ ਨਾਲ ਕਿਸੇ ਮਸਲੇ ਨੂੰ ਸਿਧ ਕਰਨਾ ਹੋਰ ਗਲ ਹੈ।

ਮੁਲਾਕਾਤ ਦੇ ਅੰਤ ਉਤੇ ਮੈਂ ਫੇਰ ਕਦੇ ਆਉਣ ਦੀ ਆਗਿਆ ਮੰਗੀ। ਉਨ੍ਹਾਂ ਬੜੀ ਖੁਸ਼ੀ ਨਾਲ ਦਿਤੀ।

"ਇਸ ਵਡੇ ਆਦਮੀ ਦੇ ਮੇਲ ਨੇ ਮੇਰਾ ਜੀਵਨ ਬਦਲ ਦਿਤਾ। ਮੈਂ ਨਬੀਆਂ ਦੀਆਂ ਕਹਾਣੀਆਂ ਦੇ ਗੁੜੇ ਭਾਵ ਸਮਝਣ ਵਿਚ ਅਨੇਕਾਂ ਘੜੀਆਂ ਗੁਆਈਆਂ ਸਨ। ਕਈ ਔਖੇ ਮਸਲੇ ਸਮਝਣ ਵਿਚ ਸਿਰ ਦੁਖਾਇਆ ਸੀ। ਪਰ ਇਸ ਜੀਵਨ ਦੇ ਸਰਲ ਜਿਹੇ ਕ੍ਰਿਸ਼ਮੇ ਨੇ ਇਕ ਮਿਲਣੀ ਵਿਚ ਮੇਰੇ ਸਾਰੇ ਬੰਧਨ ਕਟ ਦਿਤੇ। ਉਸ ਕਿਸੇ ਦੁਰਾਡੇ ਚਾਨਣ ਵਲ ਮੇਰੀ ਨਜ਼ਰ ਨਾ ਲੁਆਈ, ਨਾ ਕਿਸੇ ਅਨਹਦ ਸ਼ਬਦ ਦੇ ਸੁਨਣ ਲਈ ਮੇਰੇ ਕੰਨ ਹੁਸ਼ਿਆਰ ਕੀਤੇ। ਸਿਰਫ਼ ਮੇਰਾ ਧਿਆਨ ਬਾਹਰੋਂ ਮੋੜ ਕੇ ਮੇਰੀ ਅੰਤੂ ਜੋਤ ਵਲ ਕਰਾ ਦਿਤਾ।"

ਵਡਾ ਆਦਮੀ ਉਹ ਨਹੀਂ ਜਿਹੜਾ ਬਾਹਰਲੀ ਕਿਸੇ ਵਡਿੱਤਣ ਦਾ ਆਸਰਾ ਸਾਨੂੰ ਦੱਸੇ ! ਵਡਾ ਉਹ ਹੈ ਜਿਹੜਾ ਸਾਡੇ ਅੰਦਰੋਂ ਵਡਿਤਣ ਜਗਾ ਕੇ ਸਾਨੂੰ ਆਪਣੇ ਜੇਡਾ ਕਰ ਲਏ । ਛੁਟਿੱਤਣ

.

੨੬