ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੈਂਦੇ ਹਨ । ਪੰਡਤ ਜਵਾਹਰ ਲਾਲ ਨੂੰ ਏਸ ਬੇ-ਮੇਚੀ ਉਪਾਸ਼ਨਾ ਉਤੇ ਬੜਾ ਰੋਹ ਚੜ੍ਹਦਾ ਹੈ । ਇਹ ਉਪਾਸ਼ਨਾ ਉਸ ਦੀ ਰਫ਼ਤਾਰ ਹੌਲੀ ਕਰਦੀ ਹੈ। ਇਕ ਥਾਂ ਉਨ੍ਹਾਂ ਆਪਣੇ ਉਪਾਸ਼ਨਾ ਨੂੰ ਤਾੜਨਾ ਕੀਤੀ ਸੀ :-

"ਕਿਸੇ ਸ਼ਖ਼ਸ ਅਗੇ ਆਪਣਾ ਪਿਆਰ ਪ੍ਰਗਟ ਕਰਨਾ ਸ਼ਾਇਦ ਠੀਕ ਹੀ ਹੋਵੇ, ਪਰ ਹਿੰਦੁਸਤਾਨ ਵਿਚ ਕਿਸੇ ਇਕ ਨੂੰ ਏਡਾ ਸਿਰ ਤੇ ਚਾੜ੍ਹਨਾ ਖ਼ਤਰਨਾਕ ਹੈ । ਸਾਡੇ ਪੂਜਯ, ਆਦਮੀਆਂ ਦੇ ਸਿਰਾਂ ਉਤੇ ਹੀ ਚੜ੍ਹ ਬੈਠੇ ਸਨ । ਪਰ ਹੁਣ ਸਾਨੂੰ ਇਨ੍ਹਾਂ ਸਿਰ ਚੜਿਆਂ ਦੀ ਏਡੀ ਲੋੜ ਨਹੀਂ, ਹੁਣ ਭੁਲ ਚੁਕੇ, ਪੈਰਾਂ ਹੇਠ ਰੁਲਦਿਆਂ ਦੇ ਉਚਿਆਂ ਹੋਣ ਦੀ ਵਾਰੀ ਹੈ।"

ਇਸ ਤਾੜਨਾ ਵਿਚ ਬੜੇ ਵੇਲੇ ਦੀ ਮਤ ਹੈ। ਸਾਡੀ ਪਰਖ ਅਜਿਹੀ ਧੁੰਧਲੀ ਹੋ ਗਈ ਹੈ, ਕਿ ਅਸੀਂ ਵਡਿਤਨ ਨੂੰ ਪਛਾਣਨੋ ਰਹਿ ਗਏ ਹਾਂ। ਇਕ ਅੰਗਰੇਜ਼ ਨੇ ਆਪਣੇ ਵਡੇ ਆਦਮੀ ਦਾ ਇਸ ਤਰ੍ਹਾਂ ਵਰਨਣ ਕੀਤਾ ਹੈ :

“ਇਕ ਦੁਪਹਿਰੀ ਮੀਂਹ ਵਰ ਰਿਹਾ ਸੀ। ਮੈਂ ਆਪਣੇ ਇਕ ਮਿਤ੍ਰ ਦਾ ਪਤਾ ਢੂੰਡ ਰਿਹਾ ਸਾਂ। ਯੂਨੀਵਰਸਟੀ ਦਾ ਸ਼ਹਿਰ ਸੀ। ਮੈਂ ਇਕ ਸੜਕ ਉੱਤੇ ਇਕ ਨਿੱਕੇ ਜਿਹੇ ਘਰ ਦਾ ਬੂਹਾ ਜਾ ਖੜਕਾਇਆ।

"ਇਹ ਘਰ ਮੇਰੇ ਮਿੱਤਰ ਦਾ ਨਹੀਂ ਸੀ। ਪਰ ਅਣਭੋਲ ਮੈਂ ਉਸ ਵਡੀ ਆਤਮਾ ਦੇ ਨੇੜੇ ਜਾ ਪਹੁੰਚਾ ਸਾ ਜਿਸ ਮੇਰਾ ਜੀਵਨ ਹੀ ਪਲਟ ਦਿਤਾ। ਗ਼ਲਤੀ ਨਾਲ ਓਸ ਬੂਹੇ ਦਾ ਖਟਖਟਾਣਾ ਮੇਰੀ ਮੁਕਤੀ ਦਾ ਵਸੀਲਾ ਬਣ ਗਿਆ, ਕਿਉਂਕਿ ਜਦੋਂ ਬੂਹਾ ਖੁਲ੍ਹਿਆ, ਮੈਂ ਆਪਣੇ ਵਡੇ ਆਦਮੀ ਦੇ ਸਨਮੁਖ ਖੜੋਤਾ ਸਾਂ। ਖਿੜੇ ਮਸਤਕ ਬੜੇ ਆਦਰ ਨਾਲ ਉਨ੍ਹਾਂ ਮੈਨੂੰ ਅੰਦਰ ਆਉਣ ਲਈ ਆਖਿਆ।

“ਕੋਈ ਲੋੜ ਨਹੀਂ ਸੀ ਕਿ ਉਹ ਮੈਨੂੰ ਅੰਦਰ ਬੁਲਾਂਦੇ ਜਾਂ ਮੈਂ

੨੪