ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰਾ ਵਡਾ ਆਦਮੀ

ਅਸਲੀ ਵਡਾ ਆਦਸ਼ੇ ਉਹ ਨਹੀਂ, ਜਿਹੜਾ ਔਖੀਆਂ ਤੁਕਾਂ ਉਚਾਰਨ ਕਰਦਾ ਹੋਵੇ ਜਾਂ ਜਿਸ ਦੀ ਦੁਨੀਆ ਸ਼ੋਭਾ ਕਰਦੀ ਹੋਵੇ, ਜਾਂ ਜਿਹੜਾ ਬਹੁਤਾ ਚਿਰ ਭੋਰਿਆਂ ਵਿਚ ਤਪ ਕਰਦਾ ਹੋਵੇ ਤੇ ਜਦੋਂ ਕੋਈ ਦਰਸ਼ਕ ਆਵੇ ਉਸਨੂੰ “ਨਾਮ” ਦਾਨ ਕਰ ਦੇਂਦਾ ਹੋਵੇ ਤੇ ਉਸ ਦੀ ਬੇਮੁਖਤਾ ਦਾ ਚੇਤਾ ਕਰਾਂਦਾ ਹੋਵੇ । ਮੇਰੇ ਇਕ ਮਿਤ੍ਰ ਸੁਣਾਂਦੇ ਹਨ, ਕਿ ਉਨਾਂ ਦੇ ਭਰਾ ਜੀ ਕਿਸੇ ਸੰਤ ਦੇ ਉਪਾਸ਼ਕ ਹਨ। ਭਰਾ ਨੇ ਆਪਣੇ ਭਰਾ ਨੂੰ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਪ੍ਰੇਰਿਆ। ਦਰਸ਼ਕ ਨੂੰ ਆਸ ਸੀ ਕਿ ਕੋਈ ਕ੍ਰਿਪਾ-ਦ੍ਰਿਸ਼ਟੀ ਉਸ ਦੀਆਂ ਸੁਤੀਆਂ ਕਲਾਂ ਜਗਾ ਦੇਵੇਗੀ, ਪਰ ਮਹਾਰਾਜ ਨੇ ਪੁਛਿਆ: "ਸੁਣਾਉ ਕੁਝ ਭਜਨ ਕਰਿਆ ਕਰਦੇ ਹੋ ?" "ਨਹੀਂ" ਦਾ ਉੱਤਰ ਸੁਣ ਕੇ ਮਹਾਰਾਜ ਨੇ ਆਖਿਆ ਕਿ ਉਸ ਦੇ ਚੰਗੇ ਭਾਗ ਹੁਣ ਮੁਕਣ ਵਾਲੇ ਹਨ, ਜੇ ਉਹ ਭਜਨ ਨਹੀਂ ਕਰੇਗਾ ਤਾਂ ਉਹਦੇ ਲਈ ਮਾੜੇ ਦਿਨ ਆਉਣ ਵਾਲੇ ਹਨ।

ਵਡੇ ਆਦਮੀਆਂ ਕੋਲੋਂ ਮੂਰਖ ਲੋਕ ਵਡਿਤਣ ਨਹੀਂ ਮੰਗਦੇ, ਕਰਾਮਾਤਾਂ ਮੰਗਦੇ ਹਨ। ਉਨਾਂ ਦੀ ਸ਼ਖ਼ਸੀਅਤ ਨੂੰ ਨਹੀਂ ਵਿਚਾਰਦੇ, ਸਗੋਂ ਆਪਣੀ ਬੇ-ਮੇਚੀ ਉਪਾਸ਼ਨਾ ਨਾਲ ਉਨਾਂ ਦਾ ਰਾਹ ਰੋਕ

੨੩