ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਬੰਦੇ ਬਹੁਤੇ ਭੁੱਖੇ ਲੂਸਦੇ ਤੇ ਥੋੜੇ ਅਨਪਚ ਨਾਲ ਮੁਰਦਾ ਹੋਏ ਪਏ ਹਨ। ਨਾ ਕਿਸੇ ਦੇ ਕੰਨਾਂ ਵਿਚ ਰਾਗ ਹੈ, ਨਾ ਅੱਖਾਂ ਵਿਚ ਤਾਰੇ, ਨਾ ਕੋਈ ਕਿਸੇ ਵਿਚੋਂ ਆਪਣੀ ਖ਼ੁਸ਼ੀ ਢੂੰਡਦਾ ਹੈ; ਸਭ ਬਿਹਬਲ ਹੋਏ ਆਸਮਾਨੇ ਨੀਝਾਂ ਲਾ ਰਹੇ ਤੇ ਬਰਕਤ ਦੀ ਬਰਖਾ ਲਈ ਹਥ ਜੋੜ ਰਹੇ ਹਨ, ਇਹ ਜੀਵਨ ਤੋਂ ਮੁਕਤ ਹੋਣਾ ਮੰਗ ਰਹੇ ਹਨ, ਤਰਲੇ ਕਰਦੇ ਹਨ, ਫੇਰ ਇਹਨਾਂ ਦਾ ਜਨਮ ਇਸ ਧਰਤੀ ਤੇ ਨਾ ਹੋਵੇ ।
   ਜਦ ਤਕ ਇਹ ਅਕੀਦਾ ਬਹੁਤਿਆਂ ਦਾ ਹੈ, ਇਹ ਦੁਨੀਆਂ ਇਕ ਵਡਾ ਮਰਘਟ ਹੀ ਬਣੀ ਰਹੇਗੀ, ਜਿਥੇ ਮਨੁਖ ਸਿਰਫ਼ ਦੁਖੀ ਰਹਿਣ, ਤੇ ਮੁੜ ਮੁੜ ਮਰਨ ਲਈ ਜੰਮਦੇ ਰਹਿਣਗੇ ।
   ਪਰ ਉਹ ਸਮਾਂ ਛੇਤੀ ਆਉਣ ਵਾਲਾ ਹੈ ਜਦੋਂ ਉਹੀ ਲੋਕ ਮਹਾਨ ਸਮਝੇ ਜਾਣਗੇ ਜਿਹੜੇ ਇਸ ਜ਼ਿੰਦਗੀ ਨੂੰ ਬਹੁਤਾ ਪਿਆਰ ਕਰਨਗੇ, ਤੇ ਇਸ ਨੂੰ ਆਦਮੀ ਦੀ ਇਕ ਵੱਡੀ ਸੇਵਾ ਸਮਝਣਗੇ । ਉਦੋਂ ਸਾਰੀ ਲੋਕਾਈ ਈਰਖਾ ਤੇ ਲਾਲਚ ਤੋਂ ਖ਼ਾਲੀ ਹੋਵੇਗੀ, ਤੇ ਕੋਈ ਗਲ ਮਨੁਖ ਦੇ ਦਿਲ ਨੂੰ ਦਲੀਲ ਤੋਂ ਅਡ ਨਹੀਂ ਰਖੇਗੀ - ਨਾ ਕੋਈ ਸਚਾਈ ਤੋਂ ਵਡੇਰੀ ਉਚਾਈ ਤੇ ਪਹੁੰਚਣਾ ਚਾਹੋਗਾ - ਨਾ ਕੋਈ ਸਚਾਈ ਤੇ ਨਾ ਕੋਈ ਉਚਾਈ ਉਸ ਦੀ ਅਕਲ ਨੂੰ ਜਕੜ ਕੇ ਇਕ ਥਾਂ ਰਖ ਸਕੇਗੀ। ਉਸ ਦੇ ਅੰਦਰ ਕੋਈ ਵਹਿਮ ਜਾਂ ਤਅੱਸਬ ਘਰ ਨਹੀਂ ਕਰ ਸਕੇਗਾ । ਉਹ ਵਗਦੇ ਦਰਿਆ ਦੇ ਪਾਣੀਆਂ ਸਚਾਈ ਦੇ ਕੰਢਿਆਂ ਨੂੰ ਛੂਹਦਾ ਨਿਤ ਨਵੀਆਂ ਸਚਾਈਆਂ ਦੀ ਧਰਤੀ ਵਿਚੋਂ ਬੇ ਅਟਕ ਲੰਘਦਾ ਜਾਏਗਾ।
  ਇਹ ਸਮਾਂ ਤਾਂ ਆਵੇਗਾ ਜੇ ਸਾਡੇ ਵਿਚੋਂ ਕਈ ਦਲੇਰ ਦਿਲ ਆਪਣੇ ਮਨ ਦੀਆਂ ਅੱਖਾਂ ਨਾਲ ਜ਼ਿੰਦਗੀ ਦਾ ਉਹ ਦ੍ਰਿਸ਼ ਦੇਖ ਸਕਣਗੇ ਜੋ ਗੋਰਕੀ ਨੇ ਉਪਰ ਬਿਆਨ ਕੀਤਾ ਹੈ । ਜਦੋਂ ਅਮ੍ੀਕਨ ਪ੍ਰਧਾਨ ਟਾਮਸ ਜੈਫਰਸਨ ਵਾਂਗ ਸਾਡੇ ਚੋਂ ਕਈ “ਰੱਬ ਦੇ ਸ਼ੂਬਰੂ, ਬੰਦੇ ਦੇ ਮਨ ਉਤੇ ਕੀਤੇ ਜਾਣ ਵਾਲੇ ਹਰ ਜ਼ੁਲਮ ਦੇ ਖ਼ਿਲਾਫ਼ ਸਹੁੰ ਖਾ ਸਕਣਗੇ"

੧੯੫