ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

ਕਾਹਦਾ ਸੰਕੋਚ ? ਕਿਉਂ ਕੋਈ ਕੁੜੀ ਕਿਸੇ ਮੁੰਡੇ ਕੋਲੋਂ ਝੱਕੇ ਤੇ ਸ਼ਰਮਾਏ ? ਕਿਉਂ ਨਾ ਓਸੇ ਤਰ੍ਹਾਂ ਦੇ ਬੇਪਰਵਾਹੀ ਨਾਲ ਵਰਤਾਉ ਕਰੇ, ਜੀਕਰ ਉਹ ਆਪਣੇ ਵਰਗੀ ਕਿਸੇ ਕੁੜੀ ਨਾਲ ਕਰਦੀ ਹੈ ? ਇਹ ਗ਼ੈਰ-ਕੁਦਰਤੀ ਝਾਕਾ ਹੀ ਕਿਸੇ ਗ਼ੈਰ-ਕੁਰਤੀ ਖਾਹਿਸ਼ ਦਾ ਸੂਚਕ ਹੈ ।

   ਮੈਨੂੰ ਡਰ ਹੈ ਮੇਰਾ ਭਾਵ ਪੂਰੀ ਤਰ੍ਹਾਂ ਸਮਝਿਆ ਨਹੀਂ ਜਾਏਗਾ। ਤੇ ਮੇਰਾ ਮਸ਼ਵਰਾ ਹਾਨੀਕਾਰਕ ਦਸਿਆ ਜਾਇਗਾ, ਪਰ ਮੈਂ ਆਪਣੇ ਸਾਬੀਆਂ, ਆਪਣੀ ਸੰਤਾਨ, ਆਪਣੇ ਸਾਰੇ ਭੈਣ ਭਰਾਵਾਂ ਦੀ ਆਤਮਕ ਅਰੋਗਤਾ ਦਾ ਸੱਚਾ ਹਿਤੈਸ਼ੀ ਹੁੰਦਿਆਂ ਹੋਇਆਂ ਆਪਣੇ ਜ਼ਾਤੀ ਤਜਰਬੇ ਵਿਚੋਂ ਇਹ ਸੁਨੇਹਾ ਦੇਂਦਾ ਹਾਂ, ਕਿ ਅਤਿ ਨਿਰਮਲ, ਪ੍ਰਵਿਤ੍ ਤੇ ਸਾਰਥਕ ਜੀਵਨ, ਇਸਤ੍ਰੀਆ ਮਰਦਾਂ ਦੇ ਕੁਦਰਤੀ ਮੇਲ ਜੋਲ ਵਿਚ ਹੈ । ਸ਼ਿੰਗਾਰ ਦੇ ਵਰਜਨ ਦੀ ਲੋੜ ਨਹੀਂ। ਸ਼ਿੰਗਾਰ ਇਸ ਗਲ ਦੀ ਸੂਚਨਾ ਹੈ ਕਿ ਸ਼ਿੰਗਾਰ ਕਰਨ ਵਾਲਾ ਦੁਨੀਆਂ ਦੀ ਪ੍ਰਸੰਸਾ ਦੀ ਕਦਰ ਕਰਦਾ ਹੈ ਤੇ ਉਸ ਨੂੰ ਖ਼ੁਸ਼ ਕਰਨ ਲਈ ਸਮਾ, ਧਨ ਤੇ ਹੁਨਰ ਖਰਚ ਕਰਦਾ ਹੈ ।
  ਤੇ ਜਿਹੜੇ ਦੁਨੀਆਂ ਦੀ ਪ੍ਰਸੰਸਾ ਵੀ ਕਦਰ ਕਰਦੇ ਹਨ, ਉਹ ਜ਼ਾਲਮ ਨਹੀਂ ਹੋ ਸਕਦੇ। ਕਠੋਰ ਤੇ ਜ਼ਾਲਮ ਇਸਤ੍ਰੀ ਮਰਦ ਸ਼ਿੰਗਾਰ ਵਿਚ ਭਰੋਸਾ ਨਹੀਂ ਰਖਦੇ । ਸ਼ਿੰਗਾਰ ਦੁਨੀਆਂ ਦੀਆਂ ਅੱਖਾਂ ਦਾ ਚਾਹਵਾਨ ਹੁੰਦਾ ਹੈ, ਇਹ ਇਹਨਾਂ ਅੱਖਾਂ ਨੂੰ ਨਾਰਾਜ਼ ਨਹੀਂ ਕਰਨਾ ਚਾਂਹਦਾ ਇਹ ਸਦਾ ਸਮਝੌਤਿਆਂ ਉਤੇ ਰਜ਼ਾਮੰਦ ਹੋ ਜਾਂਦਾ ਹੈ । ਤਜਰਬਾ ਕਰਕੇ ਵੇਖ ਲਵੋ, ਜਿਹੜੀਆਂ ਇਸਤ੍ਰੀਆਂ ਸ਼ਿੰਗਾਰ ਦੇ ਵਿਰੁਧ : ਹੁੰਦੀਆਂ ਹਨ, ਉਹਨਾਂ ਵਿਚ ਖਿਮਾ ਨਹੀਂ ਹੁੰਦੀ। ਉਹ ਬੜੇ ਬੜੇ ਕਠੋਰ ਫ਼ੈਸਲੇ ਦੇ ਸਕਦੀਆਂ ਹਨ।
  ਮੇਰੀਆਂ ਭੈਣਾਂ ਤੇ ਮੇਰੇ ਭਰਾਵੋ! ਜ਼ਰੂਰ ਇਕ ਦੂਜੇ ਨੂੰ ਚੰਗਿਆਂ ਲਗਣ ਲਈ ਸ਼ਿੰਗਾਰ ਕਰੋ, ਪਰ ਜ਼ਿੰਦਗੀ ਨੂੰ ਸਲਾਂਹਦੀ ਅੱਖ ਉਤੇ ਸ਼ੰਕਾ ਭੀ ਨਾ ਕਰੋ ।

੧੮e