ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਇਕ ਬੜੇ ਰਸੂਖ਼ ਵਾਲੇ ਅਫ਼ਸਰ ਨੇ ਸਿਖ ਹਕੂਕ ਦੀ ਹਿਫ਼ਾਜ਼ਤ ਹੇਠਾਂ ਅਰਜ਼ੀ ਕਰਨ ਲਈ ਆਖਿਆ ਤੇ ਉਸ ਬੜੀ ਉਮੈਦ ਵੀ ਦਿਵਾਈ। ਪਰ ਮੈਂ ਇਹ ਨਾ ਮੰਨਿਆ। ਕਿਉਂਕਿ ਮੈਂ ਕਦੇ ਵੀ ਮਜ਼ਹਬੀ ਨੁਕਤੇ ਤੋਂ ਕੋਈ ਰਿਆਇਤ ਲੈਣੀ ਰਵਾ ਨਹੀਂ ਸਾਂ ਸਮਝਦਾ।
ਇਸ ਅਲਹਿਦਗੀ ਨੇ ਮੇਰੀ ਜ਼ਿੰਦਗੀ ਦਾ ਨਵਾਂ ਕਾਂਡ ਖੋਲ੍ਹਿਆ। ਮੈਨੂੰ ਖੇਤੀ ਬਾੜੀ ਦਾ ਸ਼ੌਕ ਰਹਿੰਦਾ ਸੀ। ਮੈਂ ਅਮ੍ਰੀਕਾ ਦੇ ਜਟਾਂ ਦੀ ਜ਼ਿੰਦਗੀ ਨੂੰ ਬੜਾ ਸੁਹਣਾ ਸਮਝਦਾ ਸਾਂ। ਨੌਸ਼ਹਿਰੇ ਅਕਾਲੀ ਫੂਲਾ ਸਿੰਘ ਜੀ ਦੀ ਸਮਾਧ ਉਤੇ ਜਾਂਦਿਆਂ ਅਨੇਕਾਂ ਘੁਮਾਂ ਵਿਹਲੀ ਪਈ ਬੰਜਰ ਜ਼ਮੀਨ ਵੇਖਿਆ ਕਰਦਾ ਸਾਂ। ਰੀਝ ਆਈ ਕਿ ਮਸ਼ੀਨਾਂ ਨਾਲ ਏਸ ਵੀਰਾਨੇ ਨੂੰ ਆਬਾਦ ਕਰ ਕੇ ਇਕ ਬਸਤੀ ਬਣਾਵਾਂ। ਮੈਂ ਉਹ ਜ਼ਮੀਨ ਕਮੇਟੀ ਕੋਲੋਂ ਠੇਕੇ ਉਤੇ ਲੈ ਲਈ।
ਮੈਂ ਪੰਜ ਸਾਲ ਕਾਬਲ ਦਰਿਆ ਦੇ ਕੰਢੇ ਉਤੇ ਬੜੇ ਖ਼ੁਸ਼ ਗੁਜ਼ਾਰੇ। ਬੜਾ ਪੜ੍ਹਿਆ ਤੇ ਵਿਚਾਰਿਆ,ਤੇ ਜ਼ਿਮੀਦਾਰਾਂ ਦੀ ਸਾਦੀ ਸੰਗਤ ਦਾ ਲਾਭ ਉਠਾਇਆ। ਕੁਝ ਦਿਕਤਾਂ ਉਥੇ ਆਈਆਂ, ਜਿਹੜੀਆਂ ਹੁਣ ਮੈਂ ਸਮਝਦਾ ਹਾਂ ਕਿ ਮੈਨੂੰ ਉਥੋਂ ਏਥੇ ਭੇਜਣ ਲਈ ਜ਼ਰੂਰੀ ਸਨ। ਉਥੇ ਹੀ ਕਾਬਲ ਦਰਿਆ ਦੇ ਕੰਢੇ ਦੀ ਏਕਾਂਤ ਨੇ ਪ੍ਰੀਤ-ਲੜੀ ਨੂੰ ਜਨਮ ਦਿਤਾ। ਪ੍ਰੀਤ-ਲੜੀ ਨੇ ਸੰਗਠਿਤ ਮਜ਼ਹਬ ਨਾਲ ਮਤ-ਭੇਦ ਪ੍ਰਗਟ ਕੀਤਾ। ਗਿਆਨੀ ਸਤਨਾਮ ਸਿੰਘ ਜੀ ਨੇ ਸਮਾਲੋਚਨਾ ਕੀਤੀ। ਮੇਰੇ ਆਪਣੇ ਮਿਤਰਾਂ ਨੇ ਹੀ ਨੌਸ਼ਹਿਰੇ ਗੁਰਦੁਆਰੇ ਵਿਚ ਮੇਰੋ ਵਿਰਧ ਮਤੇ ਪੇਸ਼ ਕੀਤੇ।
ਨੁਕਤਾਚੀਨੀ ਦਾ ਮੈਨੂੰ ਇਹ ਪਹਿਲਾ ਤਜਰਬਾ ਹੋਇਆ। ਮੈਂ ਬੜਾ ਡੋਲਿਆ। ਅਗੇ ਮੇਰਾ ਜੀਵਨ ਇਹੋ ਜਿਹਾ ਰਿਹਾ ਸੀ, ਕਿ ਮੈਂ ਹਰ ਕਿਸੇ ਨੂੰ ਮੁੱਲਾਂ ਆਖ ਛਡਦਾ ਸਾਂ, ਤੇ ਹਰ ਕੋਈ ਮੈਨੂੰ ਹਾਜੀ ਆਖ ਕੇ ਖ਼ੁਸ਼ ਕਰ ਛਡਦਾ ਸੀ। ਪਰ ਇਹ ਧੱਕਾ ਮੇਰੇ

੧੫