ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

ਇਹ ਗ਼ਲਤ ਅਖ਼ਲਾਕੀ ਮਿਆਰਾਂ ਦਾ ਹੈ । ਤੂੰ ਅਗੇ ਪਰਦੇ ਵਿਚ ਰਹਿੰਦੀ ਸੌ,ਤੇ ਤੇਰੇ ਅੰਦਰਲੀ ਸਦੀਵੀ ਇਸ ਸਦੀਵੀ ਇਸਤ੍ਰੀ ਜਦੋਂ ਸਦੀਵੀ ਮਰਦ ਨੂੰ ਕਿਸੇ ਰੂਪ ਵਿਚ ਵੇਖਦੀ ਸੀ - ਭਰਾ,ਚਾਚੇ,ਮਾਮੇ,ਕਿਸੇ ਰੂਪ ਵਿਚ ਭੀ,ਤਾਂ ਉਹ ਖ਼ਾਮੋਸ਼ੀ ਵਿਚ ਹੀ ਕਈ ਸੁਨੇਹੇ ਦੇ ਲੈ ਲਿਆ ਕਰਦੀ ਸੀ। ਪਰ ਅਜ ਤੂੰ ਪਰਦਾ ਲਾਹ ਕੇ ਬਾਹਰ ਆ ਗਈ ਹੈ, ਕਾਲਜ ਦੇ ਬੈਂਚਾਂ ਉਤੇ ਮਰਦ ਦੇ ਨੜੋ ਬਹਿੰਦੀ ਹੈ,ਬਜ਼ਾਰਾਂ ਵਿਚ ਮਰਦ ਦੀ ਦੁਕਾਨ ਤੋਂ ਸੌਦਾ ਖ਼ਰੀਦਦੀ ਹੈ, ਬਾਗ਼ਾਂ ਵਿਚ ਬੜੀ ਚੰਗੀ ਜਿਹੀ ਬਣ ਕੇ ਜਾਂਦੀ ਹੈ,ਪਰ ਤੂੰ ਮਰਦ ਨੂੰ ਦੂਰ ਰਹਿਣ ਲਈ ਤਾੜਨਾ ਕਰਦੀ ਹੈ। ਮਰਦ ਤੇਰੇ ਵਲ ਵੇਖਦਾ ਹੈ,ਪਰ ਹੁਣ ਉਹ ਚੋਰ ਜਿਹਾ ਮਹਿਸੂਸ ਕਰਦਾ ਹੈ, ਵਾਧਾ ਤੇ ਕਿਤ ਰਿਹਾ, ਉਸ ਦੀ ਬਰਾਬਰੀ ਭੀ ਖੁਸ ਗਈ ਹੈ । ਇਹ ਬਿਲਕੁਲ ਠੀਕ ਨਹੀਂ, ਕਿ ਉਹ ਤੈਨੂੰ ਲਜਿਤ ਕਰਨਾ ਚਾਹੁੰਦਾ ਹੈ, ਜਾਂ ਤੇਰਾ ਨਿਰਾਦਰ ਕਰਦਾ ਹੈ, ਸਿਰਫ਼ ਉਸ ਦੇ ਅੰਦ-ਰਲਾ ਸਦੀਵੀ ਮਰਦ ਤੇਰੇ ਅੰਦਰਲੀ ਸਦੀਵੀ ਇਸਤ੍ਰੀ ਵਲ ਵੇਖਣ ਲਈ ਪ੍ਰਕ੍ਰਿਤੀ ਵਲੋਂ ਮਜਬੂਰ ਹੋ ਰਿਹਾ ਹੈ, ਜੇ ਉਹ ਗੁਸਤਾਖ਼ੀ ਕਰਦਾ ਹੈ, ਜਾਂ ਬਦਮਸਤ ਹੁੰਦਾ ਹੈ, ਤਾਂ ਇਹ ਸਿਰਫ਼ ਉਸਦੀ ਛਿਥੀ ਪੈ ਗਈ ਨਾ ਕਾਮਯਾਬੀ ਹੈ ।

 ਲਾ ਕਾਲਜ ਵਿਚ ਤੂੰ ਪੜੵਦੀ ਹੈਂ । ਦੋ ਦੋ ਤਿੰਨ ਤਿੰਨ ਵਰੇ ਤੂੰ ਮਰਦਾਂ ਦੇ ਨਾਲ ਬੈਂਚ ਉਤੇ ਬਹਿੰਦੀ ਹੈ। ਅਧਿ ਛੁਟੀ ਵੇਲੇ ਮਰਦ ਇਕਲੇ ਖਲੋਤੇ ਤੇਰੀਆਂ ਗਲਾਂ ਕਰਦੇ ਹਨ,ਪਰ ਤੂੰ ਇਕੱਲੀ ਕਿਸੇ ਕਮਰੇ ਵਿਚ ਸਮਾਂ ਲੰਘਾਂਦੀ ਹੈ । ਤੂੰ ਕਦੇ ਆਪਣੇ ਨਾਲ ਬੈਠੇ ਨੌਜਵਾਨ ਨਾਲ ਮੁਸਕਰਾਈ ਨਹੀਂ, ਤੂੰ ਕਦੇ ਉਸ ਕੋਲੋਂ ਪੈਨਸਿਲ ਜਾਂ ਕਾਗ਼ਜ਼ ਮੰਗਿਆ ਨਹੀਂ,ਤੈਨੂੰ ਲੋੜ ਪਵੇ, ਤਾਂ ਤੂੰ ਪ੍ਸੀਪਲ ਕੋਲ ਚਲੀ ਜਾਨੀ ਏ, ਬਘੀ ਤੇਨੂੰ ਛਡ ਜਾਂਦੀ ਹੈ, ਬਘੀ ਤੈਨੂੰ ਲੇ ਜਾਂਦੀ ਹੈ ।
  ਮੰਨਿਆ, ਤੇਰਾ ਆਦਰਸ਼ ਪਤੀਬ੍ਤ ਹੈ। ਤੇਰੀ ਪਵਿਤ੍ਰਰਤਾ ਦਾ

੧੮ਹੈ