ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

ਮੁਟਿਆਰਾਂ ਕਿਲਕਿਲੀ ਪਾਂਦੀਆਂ ਹਨ,। ਓਦੋਂ ਭੀ ਇਹ ਮੂਰਦ ਬਨੇਰਿਆਂ ਤੋਂ ਝਾਕਦਾ ਹੈ; ਤੇ ਭਾਵੇਂ ਬੰਦ ਬੂਹਿਆਂ ਦੇ ਪਿਛੇ ਕੋਈ ਮਰਦਾਵੀ ਅੱਖ ਨਾ ਹੋਵੇ,ਨਾ ਉਚੀਆਂ ਕੰਧਾਂ ਉਤੋਂ ਕੋਈ ਝਾਤੀਆਂ ਮਰਦਾ ਹੋਵੇ,ਤਾਂ ਭੀ ਇਕੱਲੀਆਂ ਨਚਦੀਆਂ ਇਸਤ੍ਰੀਆਂ ਚੌਂਕਾ ਚੌਂਕਾ ਪੈਂਦੀਆਂ, ਤੇ ਪਲ ਪਲ  ਚੁਪਾਸੀਂ ਤਕਦੀਆਂ ਹਨ । ਆਪੇ ਮੂੰਹੋਂ ਕੁਝ ਆਖ, ਪਈਆਂ ਕੱਛਾਂ ਵਿਚ ਮੂੰਹ ਲੈਂਦੀਆਂ ਹਨ, ਸ਼ਰਮਾਦੀਆਂ, ਤੇ ਹਯਾ ਨਾਲ ਕੱਠੀਆਂ ਹੁੰਦੀਆਂ ਹਨ । ਕਿਉਂ ? ਉਹ ਕਿਸ ਵਲ ਤਕਣ ਲਈ ਘੜੀ ੨ ਮੂੰਹ ਚੁਕਦੀਆਂ ਹਨ, ਜਦ ਉਹਨਾਂ ਨੂੰ ਪਤਾ ਹੈ, ਕਿ ਦਿਵਾਰਾਂ ਉਚੀਆਂ ਦੇ ਬੂਹੇ ਬੰਦ ਹਨ ? ਉਹ ਤਕਦੀਆਂ ਹਨ ਸਦੀਵੀ ਮਨੁਖ ਵਲ ਜਿਹੜਾ ਅਦਿਖ ਸਦਾ ਉਹਨਾਂ ਦੇ ਪਾਸੇ ਨਾਲ ਤੁਰਦਾ ਰਹਿੰਦਾ ਹੈ। 
  ਸਦੀਵੀ ਮਰਦ ਕੀ ਹੈ ? ਸਾਰੇ ਮਰਦਊਪੁਣੇ ਦੀ ਰੂਹ । ਇਸ ਸੁੱਤੇ ਜਾਗਦੇ ਇਸਤ੍ਰੀ ਦੇ ਦਿਲ ਦਿਮਾਗ਼ ਵਿਚ ਰਚੀ ਮਿਚੀ ਇਕ ਚੇਤੰਨਤਾ ਹੈ । ਏਸੇ ਤਰ੍ਹਾਂ ਸਦੀਵੀ ਇਸਤ੍ਰੀ ਦੀ ਭਾਲ ਵਿਚ ਆਦਮੀ ਹਨੇਰੀਆਂ ਨੁਕਰਾਂ ਵਿਚ ਪਰੀਆਂ ਦੀ ਆਸ ਰਖਦਾ ਹੈ;ਜਿਥੇ ਕੁਝ ਭੀ ਨਹੀਂ ਉਥੇ ਵੀ ਇਹ ਕਿਸੇ ਸੁੰਦਰਤਾ ਦਾ ਕਿਆਸ ਰਖਦਾ ਹੈ।
  ਮੇਰੀ ਚੰਗੀ ਭੈਣ ਨੇ ਮਹਾਤਮਾ ਅਗੇ ਸ਼ਿਕਾਇਤ ਕੀਤੀ ਹੈ, ਜੋ ਕਦੇ ਉਹ ਇਸ ਗੁਸਤਾਖੀ ਦੇ ਦੋਸ਼ੀ  ਅਗੇ ਹੀ ਗਿਲਾ ਕਰਦੀ,ਤੇ ਉਸ ਦੇ ਦਿਆਨਤਦਾਰ ਉੱਤਰ ਨੂੰ ਖਿਮਾਂ ਤੇ ਦਲੀਲ ਨਾਲ ਸੁਣਨ ਦੀ ਖੇਚਲ ਕਰਦੀ,ਤਾਂ ਮੈਨੂੰ ਭਰੋਸਾ ਹੈ ਉਹ ਸੰਤੁਸ਼ਟ ਹੋ ਜਾਂਦੀ,ਤੇ ਦੋਹਾਂ ਨੂੰ ਲਾਭ ਪਹੁੰਚਦਾ। ਫੇਰ ਨਾ ਉਸ ਦੀਆਂ ਅੱਖਾਂ ਵਿਚ ਗ਼ੁਸਤਾਖੀ ਦਿਸਦੀ,ਤੇ ਨਾ ਇਸਦੇ ਸ਼ਿੰਗਾਰ ਵਿਚ ਬਦ-ਅਮਨੀ ਦਾ ਸੱਦਾ ਹੁੰਦਾ ।
 ਜੇ ਮੇਰੀ ਨੌਜਵਾਨ ਭੈਣ ਮੈਨੂੰ ਆਗਿਆ ਦੇਵੇ,ਤਾਂ ਮੈਂ ਬੜੇ ਸਤਕਾਰ ਨਾਲ ਇਕ ਸਲਾਹ ਪੇਸ਼ ਕਰ ਸਕਦਾ ਹਾਂ ।
  ਇਹ ਕਸੂਰ ਨਾ ਨੌਜਵਾਨ ਮਰਦ ਦਾ ਹੈ,ਨਾ ਤੁਰੇ ਸ਼ਿੰਗਾਰ ਦਾ । ੧੮੨