ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

| ਪਰ ਜਿਸ ਖ੍ਸ਼ਨੋਤੀ ਉਤੇ ਸਮਾਲੋਚਨਾ ਕਰਨ ਲਈ ਇਹ ਸਤਰਾਂ fਲਖੀਆਂ ਜਾ ਰਹੀਆਂ ਹਨ, ਉਸ ਦਾ ਨਾ ਪੂਸ਼ਨ ਠੀਕ ਹੈ, ਤੇ ਨਾ ਉਤਰ ਹੀ। ਨੌਜਵਾਨ ਇਸਤ੍ਰੀ ਨੇ ਸ਼ਿਕਾਇਤ ਕੀਤੀ,ਕਿ ਜਦ ਉਹ ਤਿਆਰ ਹੋ ਕੇ ਬਾਹਰ ਜਾਂਦੀ ਹੈ,ਤਾਂ ਨੌਜਵਾਨ ਮਰਦ ਉਸ ਵਲ ਝਾਕਦਾ ਹੈ,ਤੇ ਕਈ ਵਾਰੀ ਗੁਸਤਾਖ਼ ਛੁਹ ਨਾਲ ਉਸ ਨੂੰ ਛਿਥਿਆਂ ਪਾਂਦਾ ਹੈ ।

 ਉਤਰ ਦੇਣ ਵਾਲੇ ਸੱਤਰ ਸਾਲਾ ਬਜ਼ਰਗ ਨੇ ਉੱਤਰ ਦਿੱਤਾ ਹੈ,ਕਿ ਇਸਤ੍ਰੀ ਤਿਆਰ ਹੋ ਕੇ ਨਾ ਜਾਇਆ ਕਰੇ,ਉਹ ਇਹੋ ਜਿਹੇ ਕਪੜੇ ਪਾਇਆ ਕਰੇ,ਤੇ ਇਹੋ ਜਿਹੇ ਕੇਸ ਬਣਾਇਆ ਕਰੇ, ਕਿ ਨੌਜਵਾਨ ਮਰਦ ਵੇਖ ਕੇ ਅਖ ਭੁਆ ਲਿਆ ਕਰੇ,ਜਾਂ ਉਸ ਦੀ ਅੱਖ ਵੇਖਣ ਲਈ ਖਿਚੀ ਹੀ ਨਾ ਜਾਇਆ ਕਰੇ ।

ਮੈਂ ਸ਼ਿਕਾਇਤ ਕਰਨ ਵਾਲੀ ਇਸਤ੍ਰੀ ਨੂੰ ਪੁਛਦਾ ਹਾਂ, ਕਿ ਇਸ ਸ਼ਰਤ ਉਤੇ ਜੇ ਮਰਦ ਦੀਆਂ ਅੱਖਾਂ ਅਮਨ ਦਾ ਇਕਰਾਰ ਦੇ ਦੇਣ ਤਾਂ ਕੀ ਉਸ ਨੂੰ ਮਨਜ਼ੂਰ ਹੋਵੇਗਾ ? ਕੀ ਫੇਰ ਉਹ ਘਰੋਂ ਬਾਹਰ ਨਿਕਲਣ ਲਗਿਆਂ ਸ਼ੀਸ਼ਾ ਨਹੀਂ ਵਖੇਗੀ, ਖ਼ਾਸ ਸ਼ੌਕ ਨਾਲ ਕੇਸ ਨਹੀਂ ਸ਼ਿੰਗਾਰੇਗੀ, ਚੁੰਨੀ ਨੂੰ ਮਿਹਨਤ ਨਾਲ ਵਟ ਨਹੀਂ ਪਾਏਗੀ, ਬਲੌਜ਼ ਨਾਲ ਸਾੜੀ ਤੇ ਸਲਵਾਰ ਨਾਲ ਕਮੀਜ਼ ਦਾ ਰੰਗ ਨਹੀਂ ਮੇਲੇਗੀ ? ਮੇਰੀ ਭੈਣ ਭੁਲਦੀ ਹੈ,ਜੇ ਉਹ ਮਹਾਤਮਾ ਜੀ ਦੀ ਸ਼ਰਤ ਨੂੰ ਪ੍ਰਵਾਨ ਕਰਨਾ ਤੇ ਕਿਤੇ ਰਿਹਾ,ਸੋਚਣ ਲਈ ਭੀ ਤਿਆਰ ਹੋ ਜਾਂਦੀ ਹੈ। ਮਹਾਤਮਾ ਜੀ ਮੁੱਦਤ ਤੋਂ ਮੁਲਕੀ ਪਾਲਿਟਿਕਸ ਵਿਚ ਏਨੇ ਰੁਝੇ ਰਹੇ ਹਨ, | ਕਿ ਸਦੀਵੀ ਇਸਤ੍ਰੀ ਮਰਦ ਦੇ ਅਨਿਖੜਵੇਂ ਪਾਲਿਟਿਕਸ ਨਾਲ ਉਹਨਾਂ ਦੀ ਵਾਕਫੀਅਤ ਘਟ ਤੋਂ ਘਟ ਪੰਝੀ ਵਰੇ ਪੁਰਾਣੀ ਹੋ ਗਈ ਹੈ । ਨੌਜਵਾਨ ਮਰਦ ਕਪੜਿਆਂ ਵਲ ਨਹੀਂ ਝਾਕਦੇ, ਨਾ ਇਸਤ੍ਰੀਆ ਸਿਰਫ਼ ਸੁਹਜ ਲਈ ਸ਼ਿੰਗਾਰ ਕਰਦੀਆਂ ਹਨ । ਸਦੀਵੀ ਮਰਦ ਸਦੀਵੀ ਇਸਤ੍ਰੀ ਵਲ ਵੇਖਦਾ ਹੈ । ਜਦੋਂ ਕਿਸੇ ਚਾਰ ਦੀਵਾਰੀ ਦੇ ਓਲੇੵ