ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

ਜਨਮ ਦੇ ਕੇ ਆਪੀਂ ਮੁਕ ਜਾਣ (ਗ਼ਲਤ ਸਾਬਤ ਹੋਣ) ਵਿਚ ਕੋਈ ਹੱਤਕ ਨਹੀਂ ਸਮਝਦੀ। ਜੇ ਗੈਲੀਲੀਓ, ਨੀਉਟਨ, ਡਾਰਵਿਨ, ਫੈਰੇਡੇ ਦੀ ਅਕਲ ਨੂੰ ਹੀ ਗਿਆਨ ਦਾ ਅੰਤਮ ਨਾਪ ਸਮਝ ਲਿਆ ਜਾਂਦਾ, ਤਾਂ ਅਜ ਦੁਨੀਆਂ ਦੀ ਸ਼ਕਲ ਕੁਝ ਹੋਰ ਹੁੰਦੀ, ਉਸ ਵਿਚ ਪ੍ਰੋਫ਼ੈਸਰ ਆਈਨਸਟਾਈਨ ਇਕ ਕਾਫ਼ਰ ਗਿਣਿਆ ਜਾਂਦਾ ।

  ਪਲੇਟੋ ਤੇ ਕੈਂਟ (Kant) ਦੋਹਾਂ ਨੇ ਇਹ ਆਖਿਆ ਹੈ :
  “Religion must constantly be checked by constructive criticizm in order to prevent it from degenerating into spiritless form ulas"
     "ਮਜ਼ਹਬ ਨੂੰ ਹਮੇਸ਼ਾ ਉਸਾਰੂ ਨੁਕਤਾ ਚੀਨੀ ਨਾਲ ਠੀਕ ਠਾਕ ਕਰਦਿਆਂ ਰਹਿਣਾ ਜ਼ਰੂਰੀ ਹੈ,ਨਹੀਂ ਤਾਂ ਇਹ ਖ਼ਾਲੀ ਨਿਰਾਤਮਕ ਮੰਤ੍ਰਾਂ ਵਿਚ ਭ੍ਸ਼ਟ ਹੋ ਜਾਂਦਾ ਹੈ ।"

ਮਜ਼ਹਬ ਦਾ ਇਹ ਵਿਸ਼ਵਾਸ ਸੈ-ਘਾਤਕ ਸਾਬਤ ਹੋਇਆ ਹੈ ਕਿ ਇਸ ਦੇ ਹਾਦੀ ਜੋ ਦੱਸਣ ਜੋਗ ਹੈ, ਉਹ ਇਕੋ ਵਾਰ ਦਸ ਜਾਂਦੇ ਹਨ, ਤੇ ਉਹਨਾਂ ਦੇ ਉਪਦੇਸ਼ਾਂ ਵਿਚ ਸਮਾ ਕੋਈ ਤਬਦੀਲੀ ਨਹੀਂ ਲਿਆ ਸਕਦਾ । ਜੇ ਮਜ਼ਹਬ ਇਕ ਚਿਰੰਜੀਵ ਸਾਇੰਸ ਦਾ ਰੁਤਬਾ ਪ੍ਰਾਪਤ ਕਰਨਾ ਚਾਹੁੰਦਾ ਹੈ, ਤਾਂ ਹਰ ਨਸਲ ਵਿਚ, ਸਾਇੰਨ-ਟਿਸਟਾਂ ਵਾਂਗ, ਹਜ਼ਾਰਾਂ ਨਵੇਂ ਹਾਦੀ ਪੈਦਾ ਹੋਣ ਲਈ ਵਾਯੂ ਮੰਡਲ ਪੈਦਾ ਕਰਨਾ ਪਵੇਗਾ | ਹੁਣ ਹਰੇਕ ਨਸਲ ਤੇ ਕਿਤੇ ਰਹੀ ਅਨੇਕਾਂ ਸਦੀਆਂ ਵਿਚ ਕੋਈ ਵਡੀ ਮਜੵਬੀ ਸ਼ਖ਼ਸੀਅਤ ਪੈਦਾ ਨਹੀਂ ਹੁੰਦੀ, ਤੇ ਜੇ ਹੁੰਦੀ ਹੈ,ਤਾਂ ਉਸ ਨੂੰ ਆਪਣਾ ਬਹੁਤਾ ਬਲ ਪ੍ਰਚਲਤ ਸਿਧਾਤਾਂ ਦੇ ਮੁਕਾਬਲੇ ਵਿਚ ੧੭0