ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

ਨੂੰ ਸੁਫਨਾ ਆਖਿਆ ਹੈ, ਤੇ ਅਗਲੇਰੇ ਜੀਵਨ ਉਤੇ ਜ਼ੋਰ ਦਿਤਾ ਹੈ। ਇਹ ਕੋਈ ਏਡੀ ਓਪਰੀ ਗੱਲ ਨਹੀਂ,ਪਿਛਲੇ ਸਮਿਆਂ ਵਿਚ ਮਨੁਖੀ ਗਿਆਨ ਨੂੰ ਵਧਾਣ ਦੇ ਏਨੇ ਵਸੀਲੇ ਪੈਦਾ ਨਹੀਂ ਸਨ ਹੋਏ ਜਿੰਨੇ ਅਜ ਹਨ । ਉਸ ਵੇਲੇ ਕੁਦਰਤੀ ਤੌਰ ਤੇ ਚੰਗੇ ਆਦਮੀ ਚ ਪ੍ਚਚ- ਇਤਕਾਦਾਂ ਦੀ ਰਾਹੀਂ ਨੇਕੀ ਵਲ ਲੋਕਾਂ ਨੂੰ ਰੁਚਿਤ ਕਰਨ ਲਈ ਉਪਦੇਸ਼ ਕਰਦੇ ਸਨ । ਮਨੋਰਥ ਜਾਤੀ ਨੂੰ ਨੋਕ ਬਨਾਣਾ ਹੁੰਦਾ ਸੀ ਤੇ ਨੇਕੀ ਲਈ ਨੇਕ ਵਿਸ਼ਵਾਸ ਬੜਾ ਕਾਫ਼ੀ ਹੁੰਦਾ ਹੈ। ਪਰ ਅਜ ਨਿਰੀ ਨੇਕੀ ਹੀ ਮਨੁਖ ਦਾ ਮਨੋਰਥ ਨਹੀਂ ਰਿਹਾ, ਮਨੁਖ ਨੂੰ ਇਹਸਾਸ ਹੋ ਗਿਆ ਹੈ ਕਿ ਉਹ ਕੁਦਰਤ ਦੀਆਂ ਡੂੰਘਾਈਆਂ ਫੋਲ ਸਕਦਾ ਹੈ,ਆਕਾਸ਼ਾਂ ਵਿਚ ਉਡਾਰੀਆਂ ਲਾ ਸਕਦਾ ਹੈ । ਕਿਆਸ, ਖ਼ਿਆਲ,ਯਕੀਨ ਸਭ ਦੀਆਂ ਬਰੀਕੀਆਂ ਛਾਣ ਸਕਦਾ ਹੈ। ਖ਼ਿਆਲ ਕਰਨ ਦਾ ਵੀ ਇਕ ਹੁਨਰ ਹੈ,ਅਣਸਿਖੇ ਸਾਧਾਰਨ ਖ਼ਿਆਲ ਤੇ ਹੁਨਰਮੰਦ ਖ਼ਿਆਲ ਵਿਚ ਉਨਾ ਹੀ ਫ਼ਰਕ ਹੈ ਜਿੰਨਾ ਰੂੰ ਤੇ ਕਪੜੇ ਵਿਚ, ਅਥਵਾ ਬੀਜ ਤੇ ਬੂਟੇ ਵਿਚ । ਜਿਨਾ ਨੇ ਖ਼ਿਆਲ ਕਰਨ ਦਾ ਹੁਨਰ ਸਿਖ ਲਿਆ ਹੈ, ਉਹ ਬੜੀ ਜਲਦੀ ਆਪਣੇ ਕਿਆਸਾਂ ਤੇ ਵਿਸ਼ਵਾਸ਼ਾਂ ਦੀ ਤਹਿ ਤਕ ਪਹੁੰਚ ਜਾਂਦੇ ਹਨ । ਉਹਨਾਂ ਲਈ ਰਬ, ਦੁਨੀਆਂ, ਮੌਤ ਮਾਦਾ ਕੋਈ ਗੁੰਝਲਾਂ ਨਹੀਂ ਰਹਿ ਜਾਂਦੀਆ|ਉਹ ਇਕ ਪੌੜੀ ਤੋਂ ਦੂਜੀ, ਦੁਜੀ ਤੋਂ ਤੀਜੀ ਉਤੇ ਚੜ੍ਦੇ ਆਪਣੇ ਲਈ ਇਕ ਨਿਰਨਾ ਕਰ ਲੈਂਦੇ ਹਨ, ਤੇ ਉਹਨਾਂ ਦਾ ਜੀਵਨ ਏਧਰ ਓਧਰ ਨਹੀਂ ਡੋਲਦਾ। ਬਾਕੀਆਂ ਲਈ ਇਹ ਸੰਸਾਰ ਰਬ ਤੇ ਸ਼ੈਤਾਨ ਦਾ ਅਖਾੜਾ ਬਣਿਆ ਰਹਿੰਦਾ ਹੈ,ਜਿਸ ਵਿਚ ਬਹੁਤੀ ਵਾਰ ਮਾਲੀ ਸ਼ੈਤਾਨ ਦੇ ਹੱਥ ਵੇਖੀ ਜਾਂਦੀ ਹੈ । ਮਜ਼ਹਬੀ ਰਹਿਬਰਾਂ ਦੀ ਬਜ਼ੁਰਗੀ ਵਿਚ ਕੋਈ ਫ਼ਰਕ ਨਹੀਂ ਪੈ ਸਕਦਾ,ਭਾਵੇਂ ਉਹਨਾਂ ਦੇ ਸਾਰੇ ਦੇ ਸਾਰੇ ਸਿਧਾਂਤ ਹੀ ਜ਼ਮਾਨੇ ਨਾਲ ਬਦਲ ਜਾਣ । ਉਹਨਾਂ ਦੀ ਬਜ਼ੁਰਗੀ ਸਿਧਾਤਾਂ ਵਿਚ ਨਹੀਂ ਸੀ। ੧੬੮