ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

</poem>}}

ਜੀਵਨ ਦਾ ਇਕ ਭਾਗ ਹੈ, ਇਸ ਉਤੇ ਦੋ ਰਾਵਾਂ ਹੋ ਸਕਦੀਆਂ ਹਨ, ਤੇ ਜਿਹੋ ਜਿਹੀ ਕਿਸੇ ਦੇ ਖ਼ਿਆਲਾਂ ਦੀ ਬਣਤਰ ਹੋਵੇ, ਉਹੋ ਜਿਹਾ ਉਸ ਦਾ ਝੁਕਾਉ ਹੋ ਜਾਏਗਾ । ਪਰ ਇਸ ਗਲ ਤੋਂ ਵਿਚਾਰ ਕਰਨ ਵਾਲੀ ਬੁੱਧੀ ਇਨਕਾਰ ਨਹੀਂ ਕਰ ਸਕਦੀ ਕਿ ਸਾਡਾ ਇਹ ਜੀਵਨ,ਲੰਮਾ ਜਾਂ ਛੋਟਾ, ਸੁਫ਼ਨਾ ਨਹੀਂ, ਅਸਲੀ ਜੀਵਨ ਜਾਂ ਅਸਲੀ ਜੀਵਨ ਦਾ ਇਕ ਅਤਿ ਜ਼ਰੂਰੀ ਭਾਗ ਹੈ । ਅਤਿ ਜ਼ਰੂਰੀ ਇਸ ਲਈ ਕਿ ਅਸੀਂ ਨਾ ਇਸ ਤੋਂ ਪਹਿਲੇ ਤੇ ਨਾ ਇਸ ਤੋਂ ਬਾਅਦ ਦੇ ਸਮੇਂ ਦਾ ਕੋਈ ਗਿਆਨ ਰਖਦੇ ਹਾ। ਸਾਡੇ ਕਈਆਂ ਦਾ ਅਨੁਮਾਨ ਹੈ ਕਿ ਕੁਝ ਪਿਛੇ ਸੀ ਤੇ ਕੁਝ ਅਗੋਂ ਹੋਵੇਗਾ,ਪਰ ਵਰਤਮਾਨ ਸਾਡੇ ਸਭਨਾਂ ਲਈ ਇਹੋ ਜਿਹੀ ਅਸਲੀਅਤ ਹੈ ਕਿ ਸਾਡੇ ਵਿਚੋਂ ਕੋਈ ਭੀ ਅਮਲਾਂ ਵਿਚ ਇਸ ਤੋਂ ਇਨਕਾਰ ਨਹੀਂ ਕਰ ਸਕਿਆ।ਇਹ ਗੱਲ ਬੇ ਅਰਥ ਹੈ,ਕਿ ਅਸੀਂ ਬਦਲੇ ਭੀ ਲਈਏ,ਧਨ ਦੀ ਚਿੰਤਾ ਕੀ ਕਰੀਏ, ਮੁਖ਼ਾਲਿਫ਼ਾਂ ਨਾਲ ਨਫ਼ਰਤ ਭੀ ਕਰੀਏ,ਉਹਨਾਂ ਨੂੰ ਬਰਬਾਦ ਕਰਨ ਦਾ ਹਰ ਵਸੀਲਾ ਭੀ ਵਰਤੀਏ, ਸੰਤਾਨ ਮੰਗੀਏ, ਤੇ ਇਸ ਸੁਫਨੇ ਜਿਹੀ ਨਿਰਮੂਲ ਦੁਨੀਆਂ ਨੂੰ ਠੀਕ ਕਰਨ ਲਈ ਕਸ਼ਟ ਸਹਾਰ ਕੇ ਉਪਦੇਸ਼ ਵੀ ਕਰੀਏ - ਪਰ ਨਾਲ ਹੀ ਇਸ ਨੂੰ ਸੁਫ਼ਨਾ ਵੀ ਆਖੀ ਚਲੇ ਜਾਈਏ। ਤੇ ਜਿਹੜਾ ਕੋਈ ਇਤਕਾਦ ਤੇ ਅਮਲ ਇਕ-ਸੁਰ ਕਰਨ ਲਈ ਇਸ ਜੀਵਨ ਨੂੰ ਜ਼ਿੰਮੇਵਾਰੀ ਨਾਲ ਜੀਉਣ ਦੀ ਸਲਾਹ ਦੇਵੇ ਉਸ ਨੂੰ ਧਰਮ ਦਾ ਵਿਰੋਧੀ ਆਖ ਕੇ ਜੀਵਨ ਵਿਚੋਂ ਕੱਢ ਦੇਣ ਦੀ ਇੱਛਾ ਕਰੀਏ । ਜੇ ਸਚ ਮੁਚ ਹੀ ਜੀਵਨ ਸੁਫ਼ਨਾ ਹੈ,ਤਾਂ ਉਪਰੋਕਤ ਕਮੇਟੀ ਦਾ ਐਲਾਨ ਵੀ ਸੁਫਨੇ ਵਰਗੀ ਘਟਨਾ ਨਹੀਂ ? ਕੀ ਸੁਫਨੇ ਵਿਚ ਆਪਣੇ ਵਿਰੁਧ ਖ਼ਿਆਲ ਪ੍ਰਗਟ ਕਰਨ ਵਾਲਿਆਂ ਨੂੰ ਅਸੀਂ ਜਾਗ ਕੇ ਉਲਾਂਭਾ ਦੇਂਦੇ ਹਾਂ ? ਜੇ ਸਚ ਮੁਚ ਇਹ ਜੀਵਨ ਸੁਫ਼ਨਾ ਹੀ ਮੰਨਿਆਂ ਜਾਂਦਾ ਹੁੰਦਾ ਤਾਂ ਪ੍ਰੀਤਲੜੀ ਦੀ 'ਨਾਸਤਕਤਾ’,