ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀ ਇਹ ਦੁਨੀਆਂ ਸੁਫ਼ਨਾ ਹੈ !

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਕ ਚਿੱਠੀ ਰਾਹੀਂ ਪ੍ਰਧਾਨ ਸਾਹਿਬਾਨ ਸਮੂਹ ਗੁਰਦੁਆਰਾ ਕਮੇਟੀਆਂ ਨੂੰ ਪ੍ਰੀਤ-ਲੜੀ ਬਾਈਕਾਟ ਕਰਨ ਦੀ ਆਗਿਆ ਕਰਦਿਆਂ ਹੋਇਆਂ ਲਿਖਿਆ
ਪ੍ਰੀਤ-ਲੜੀ ਦੇ ਉਪਦੇਸ਼ ਤੇ ਸਿੱਖੀ ਉਪਦੇਸ਼, ਅਥਵਾ ਧਾਰਮਕ ਉਪਦੇਸ਼ ਦਾ ਮੁਢਲਾ ਬੁਨਿਆਦੀ ਫ਼ਰਕ ਹੈ । ਹਰ ਇਕ ਧਰਮ ਇਸ “ਮਾਦੀ ਦੁਨੀਆਂ" ਨੂੰ ਸੁਫ਼ਨਾ ਅਥਵਾ ਨਾਸਵੰਤ ਸਮਝਦਾ ਹੈ । ਆਸਤਕ ਧਰਮ ਦੀ ਜੜ੍ਹ ਹੀ ਇਸ ਗਲ ਉਤੇ ਹੈ। ਕਿ ਅਗੰਮੀ ਤੇ ਸਦੀਵੀ ਜੀਵਨ ਆਤਮਕ ਹੈ, ਤੇ ਇਹ ਮਾਦੀ ਦੁਨੀਆਂ ਰਾਹ ਵਿਚ ਇਕ ਛਿਨ ਭੰਗਰ ਚਮਤਕਾਰੇ ਵਾਂਗੂ ਹੀ ਹੈ, ਜਿਸ ਵਿਚੋਂ ਪਲ ਭਰ ਵਿਚ ਲੰਘ ਕੇ ਮਨੁਖ ਅਸਲ ਟਿਕਾਣੇ ਪੁਜਦਾ ਹੈ। ਪ੍ਰੀਤ-ਲੜੀ ਦੇ ਖ਼ਿਆਲ ਵਿਚ ਇਹ ਦੁਨੀਆਂ ਹੀ ਸਭ ਕੁਝ ਹੈ, ਤੇ ਇਥੇ ਦਾ ਸੁਖ ਹੀ ਸਾਡਾ ਨਿਸ਼ਾਨਾ ਹੈ । ਜਦ ਇਹ ਫ਼ਰਕ ਮੁੱਢਲਾ ਹੈ ਤਾਂ ਅਗੋਂ ਹਰ ਗਲ ਵਿਚ ਆਪੇ ਫ਼ਰਕ ਨਿਕਲੇਗਾ।"
ਇਸ ਵਿਚ ਜ਼ਰਾ ਵੀ ਸ਼ੱਕ ਨਹੀਂ ਕਿ ਦੁਨੀਆਂ ਨੂੰ ਸੁਫ਼ਨਾ ਮੰਨਣ ਵਾਲਿਆਂ, ਤੇ ਪ੍ਰੀਤ-ਲੜੀ ਦੇ ਫ਼ਿਲਸਫ਼ੇ ਵਿਚ ਬੁਨਿਆਦੀ ਫ਼ਰਕ ਹੈ ।

੧੫੯