ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਿਕਸ਼ਾ ਮਿਲ ਸਕਦੀ ਸੀ।

ਮੇਰੀ ਇਸ ਅਗਨਤਾ ਦਾ ਸਿੱਟਾ ਇਹ ਹੋਇਆ ਕਿ ਮੈਂ ਲਗ ਪਗ ਅਖ਼ੀਰਲੇ ਨੰਬਰ ਤੋਂ ਪਾਸ ਹੋਇਆ। ਪੱਕੀ ਨੌਕਰੀ ਮੈਨੂੰ ਨਾ ਮਿਲੀ। ਅਗੇ ਪਰਵਾਰ ਦੀ ਸੇਵਾ ਦਾ ਖ਼ਿਆਲ ਹੁੰਦਾ ਸੀ, ਹੁਣ ਪਰਵਾਰ ਭਾਰਾ ਜਾਪਣ ਲਗ ਪਿਆ ਸੀ। ਚਾਹੁੰਦਾ ਸਾਂ ਕਿ ਮੇਰਾ ਜੋ ਕੋਈ ਨਾ ਹੁੰਦਾ ਤਾਂ ਕੇਡਾ ਠੀਕ ਹੁੰਦਾ। ਮੈਂ ਸਿਮ੍ਰਨ ਦਾ ਰਸ ਬੇਰੋਕ ਜਾਂ ਮਾਣਦਾ। ਪਤਨੀ ਨੂੰ ਮਾਂ ਆਖਣਾ ਸੰਤਗਿਰੀ ਦਾ ਫ਼ਰਜ਼ ਸਮਝਦਾ ਸਾਂ। ਕਈ ਵਰ੍ਹੇ ਮੈਂ ਆਪਣੀ ਪਤਨੀ ਨਾਲ ਇਸ ਤਰ੍ਹਾਂ ਬੇਇਨਸਾਫ਼ੀ ਕਰਦਾ ਰਿਹਾ। ਉਹਨੂੰ ਮਾਤਾ ਆਖ ਕੇ ਸੰਬੋਧਨ ਕਰਦਾ ਰਿਹਾ।

ਪਰ ਤਾਂ ਵੀ ਫਰਜ਼ ਦੀ ਪਛਾਣ ਜ਼ਰੂਰ ਹੈ ਸੀ। ਜਤਨ ਕਰਕੇ - ਮੈਂ ਨੋਕਰੀ ਲਭ ਲਈ। ਪਰਵਾਰ ਦਾ ਖ਼ਰਚ ਬਹੁਤਾ ਸੀ, ਮੇਰੇ ਦੋਵੇਂ ਭਰਾ ਹੁਣ ਵਡੀਆਂ ਜਮਾਤਾਂ ਵਿਚ ਬਹੁਤਾ ਖ਼ਰਚ ਮੰਗਦੇ ਸਨ। ਤਨਖ਼ਾਹ ਸਿਰਫ ਸੌ ਰੁਪਈਆ ਸੀ। ਮੈਂ ਲੜਾਈ ਵਿਚ ਜਾਣ ਦੀ ਅਰਜ਼ੀ ਦੇ ਦਿਤੀ। ਘਰ ਦੇ ਨਾਰਾਜ਼ ਸਨ, ਪਰ ਪਤਨੀ ਨੇ ਕੋਈ ਰੁਕਾਵਟ ਨਾ ਪਾਈ, ਮੈਂ ਲੜਾਈ ਵਿਚ ਚਲਾ ਗਿਆ, ਕਿਉਂਕਿ ਮੈਂ ਚਾਹੁੰਦਾ ਸਾਂ, ਤਿੰਨ ਚਾਰ ਵਰ੍ਹੇ ਵਿਚ ਘਰਦਿਆਂ ਲਈ ਕਾਫ਼ੀ ਰੁਪਈਆ ਪੈਦਾ ਕਰ ਲਵਾਂ ਤੇ ਫੇਰ ਕਿਤੇ ਤੁਰ ਜਾਵਾਂ। ਸੰਤ-ਪਣਾ ਤੇ ਸਿਮ੍ਨ ਮੇਰਾ ਸਭ ਕੁਝ ਬਣ ਚੁਕੇ ਸਨ। ਪਤਨੀ ਨਾਲ ਅਜੇ ਵੀ ਮੇਰਾ ਸੰਬੰਧ ਉਹੀ ਬੇਇਨਸਾਫ਼ਾਨਾ ਸੀ। ਘਰ ਦੇ ਫ਼ਿਕਰ ਕਰਦੇ ਸਨ ਕਿ ਅਠਾਂ ਵਰ੍ਹਿਆਂ ਵਿਚ ਵੀ ਕੋਈ ਸੰਤਾਨ ਕਿਉਂ ਨਹੀਂ ਹੋਈ।

ਮੈਂ ਬਸਰੇ ਗਿਆ। ਬਸਰਿਉਂ ਬਗਦਾਦ, ਬਗ਼ਦਾਦੋਂ ਈਰਾਨ। ਉਥੇ ਇਕ ਅਮ੍ਰੀਕਨ ਪਾਦਰੀ ਨਾਲ ਮੇਲ ਹੋਇਆ। ਇਸ ਪਾਦਰੀ ਦੀ ਸੰਗਤ ਨੇ ਮੈਨੂੰ ਤਬਦੀਲ ਕਰ ਦਿਤਾ। ਆਪਣਾ ਸਾਰਾ

੧੨