ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

<poem>

ਹੀ ਨਹੀਂ ਜਾਏਗਾ ਸਗੋਂ ਉਹਦੀ ਮਿਹਨਤ ਵਧੇਰੇ ਫਲਦਾਇਕ ਬਣਾ ਦਿਤੀ ਜਾਏਗੀ, ਤੇ ਹਰ ਕਿਸੇ ਦੀ ਫਲਦੀ ਫੁਲਦੀ ਮਿਹਨਤ ਸਾਰੀ ਮਨੁਖਤਾ ਨੂੰ ਹੋਰ ਵਧੀਆ ਬਣਾਂਦੀ ਤੇ ਹਰ ਵਿਅਕਤੀ ਲਈ ਹੋਰ ਸੁਖਦਾਈ ਬਣਦੀ ਜਾਏਗੀ। ਵਿਅਕਤੀ ਦੀ ਆਜ਼ਾਦੀ ਦਾ ਸਭ ਤੋਂ ਵਡਾ ਜ਼ਮਨ ਆਜ਼ਾਦ ਸਮਾਜ ਹੀ ਹੋ ਸਕਦਾ ਹੈ । ਜਿਥੇ ਸਮਾਜ ਦੇ ਨਿਯਮ ਜਮਾਤਾਂ ਜਾਂ ਵਿਅਕਤੀਆਂ ਦੇ ਲਾਭਾਂ ਅਨੁਸਾਰ ਬਣਾਏ ਜਾਂਦੇ ਹੋਣ, ਉਥੇ ਵਿਅਕਤੀਆਂ ਨੂੰ ਭੀ ਕੋਈ ਸਦੀਵੀ ਹਿਫ਼ਜਤ ਨਹੀਂ ਮਿਲਦੀ, ਨਾਂ ਅਸਲੀ ਆਜ਼ਾਦੀ ਤੇ ਨਾ ਖ਼ੁਸ਼ਹਾਲੀ ਪੈਦਾ ਹੁੰਦੀਆਂ ਹਨ। ਥੋੜੇ ਆਦਮੀਆਂ ਦੀ ਆਜ਼ਾਦੀ ਤੇ ਅਮੀਰੀ ਬਹੁਤਿਆ ਲਈ ਨਰਕ ਹੀ ਪੈਦਾ ਕਰ ਸਕਦੀਆਂ ਹਨ । ਜਦ ਤਕ ਬਹੁਤਿਆਂ ਦੀ ਮਿਹਨਤ ਵਿਚੋਂ ਥੋੜਿਆਂ ਨੂੰ ਮੁਨਾਫ਼ਾ ਕਮਾਣ, ਤੇ ਚੋਰ-ਸੌਦਾਗਰੀ ਨਾਲ ਪੈਸਾ ਰੋਲਣ ਦੀ ਖੁਲ੍ਹ ਹੈ, ਓਦੋ ਤਕ ਕੋਈ ਪਰਚਾਰ, ਚੰਗੇ ਤੋਂ ਚੰਗੇ ਆਦ ਰਥਾਂ ਦਾ ਪ੍ਰਾਪਗੰਡਾ ਸੁਰੀਲੇ ਕੀਰਤਨ ਪਾਠ, ਦਾਨ ਪੁੰਨ ਚੰਗੀ ਮਨੁਖਤਾ ਪੈਦਾ ਨਹੀਂ ਕਰ ਸਕਦੇ, ਰੂਹਾਨੀ ਖ਼ੁਸ਼ੀ ਤੇ ਮਾਨਸਕ ਸ਼ਾਂਤੀ ਦੇ ਸਭ ਦਾਅਵੇ ਫੋਕੇ ਹਨ। ਖ਼ੁਸ਼ੀ ਹੀ ਚੰਗਿਆਈ ਦਾ ਸਮਾਂ ਹੈ। ਇਹ ਖ਼ੁਸ਼ੀ ਆਪਣੀ ਉਸਾਰੂ ਸ਼ਕਤੀ ਸਾਰਿਆਂ ਦੀ ਖ਼ੁਸ਼ੀ ਲਈ ਖੁਲ੍ਹੀ ਤਰ੍ਹਾਂ ਵਰਤਿਆਂ ਹੀ ਹਾਸਲ ਹੋ ਸਕਦੀ ਹੈ। ਏਸੇ ਖ਼ੁਸ਼ੀ ਨਾਲ , ਸ਼ਖ਼ਸੀਅਤ ਗੰਭੀਰ ਤੇ ਅਮੀਰ ਹੋ ਸਕਦੀ ਹੈ।

ਅਮਨ ਤੇ ਸ਼ਾਂਤੀ ਕਿਸੇ ਦਾਤੇ ਦੀਆਂ ਦਾਤਾਂ ਨਹੀਂ ਬਾਹਰਲੇ ਬੰਧਨਾਂ ਤੋਂ ਸੁਤੰਤਰਤਾ ਦਾ ਇਹਸਾਸ ਹਨ । ਬੰਧਨ ਤਿਆਗੇ ਨਹੀਂ ਜਾ ਸਕਦੇ, ਇਹਨਾਂ ਉਤੇ ਕਾਬੂ ਪਾਇਆਂ ਹੀ ਇਹਨਾਂ ਦੇ ਮਾਰੂ ਦਬਾ ਤੋਂ ਸੁਰਖ਼ਰੁਈ ਮਿਲ ਸਕਦੀ ਹੈ। ਇਹ ਨਿਰਾ ਧੋਖਾ ਹੈ, ਕਿ ਆਰਥਕ ਤੇ ਸਿਆਸੀ ਮਜਬੂਰੀਆਂ ਵਿਚ ਬੱਧੇ ਜਕੜੇ ਲੋਕਾਂ ਨੂੰ

૧પપ