ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

<poem>

ਸਰੀਰ ਸੁਹਣਾ ਤੇ ਮਜ਼ਬੂਤ ਬਨਾਣਾ ਪਵੇਗਾ । ਸੁਹਜ ਤੇ ਮਜ਼ਬੂਤੀ ਉਹਨੂੰ ਸੁਛ ਭੀ ਰਖਣਗੇ ਤੇ ਬਹਾਦਰ ਭੀ । ਮਜ਼ਬੂਤੀ ਹਾਸਲ ਕਰਨੀ ਕੋਈ ਮੁਸ਼ਕਲ ਨਹੀਂ, ਤੁਹਾਡੀ ਉਮਰ ਵਿਚ ਅੰਗ ਖੁਲ੍ਹਣਾ ਮੰਗਦੇ ਹਨ, ਇਹਨਾਂ ਨੂੰ ਰੋਜ਼ਾਨਾਂ ਖੋਲੋ੍੍ਹ, ਦੌੜ ਕੇ, ਵਰਜ਼ਿਸ਼ਾਂ ਕਰਕੇ । ਸਰੀਰਕ ਖੂਬਸੂਰਤੀ ਜਮਾਂਦਰੂ ਨਹੀਂ ਹੁੰਦੀ, ਪੱਠਿਆਂ ਦੀ ਮਜ਼ਬੂਤੀ ਹੀ ਹਕੀਕੀ ਖ਼ੂਬਸੂਰਤੀ ਹੈ ।

 ੨. ਦੂਜੀ ਗਲ ਜਿਹੜੀ ਤੁਹਾਡੀ ਸਾਥਣ ਤੁਹਾਡੇ ਕੋਲੋਂ ਮੰਗੇਗੀ, ਉਹ ਹੈ ਉਹਦੀ ਤੇ ਉਹਦੇ ਬਚਿਆਂ ਦੀ ਪਰਵਰਸ਼ ਕਰਨ ਦੀ ਯੋਗਤਾ। ਇਹਦੇ ਲਈ ਤੁਹਾਨੂੰ ਕੋਈ ਹੁਨਰ ਚੰਗੀ ਤਰਾਂ ਆਉਣਾ ਚਾਹੀਦਾ ਹੈ । ਤਾਕਿ ਉਹਨੂੰ ਸਦੀਵੀ ਖ਼ੁਦਮੁਖ਼ਤਾਰੀ ਦਾ ਇਹਸਾਸ ਤੁਸੀਂ ਦੁਆ ਸਕੋ 
  ਇਸਤ੍ਰੀ-ਕਲੀ ਦੇ ਦਿਲ ਵਿਚ ਝਾਤੀ ਪਾਣ ਤੋਂ ਪਹਿਲਾਂ ਤੁਸੀਂ ਇਹ ਯੋਗਤਾ ਹਾਸਲ ਕਰੋ, ਤਾਕਿ ਹੌਸਲੇ ਨਾਲ ਤੁਸੀਂ ਆਪਣੀ ਤਕਦੀਰ ਦਾ ਜਵਾਬ ਸੁਣ ਸਕੋ । ਮਾਪਿਆਂ ਦੀ ਅਮੀਰੀ ਜਾਂ ਸਿਫ਼ਾਰਸ਼ੀ ਮੁਲਾਕਾਤ ਤੁਹਾਨੂੰ ਖ਼ੁਦਮੁਖਤਾਰੀ ਦਾ ਇਹਸਾਸ ਨਹੀਂ ਦੇ ਸਕਦੀਆਂ । ਕੋਈ ਇਹੋ ਜਿਹਾ ਹੁਨਰ ਸਿੱਖੋ ਜਿਹੜਾ ਹਰ ਥਾਂ, ਹਰ ਸਮੇਂ ਚੰਗੀ ਰੋਜ਼ੀ ਪੈਦਾ ਕਰ ਸਕਦਾ ਹੋਵੇ।
 ੩. ਤੀਜੀ ਗਲ ਜਿਹੜੀ ਤੁਹਾਨੂੰ ਹਮੇਸ਼ਾਂ ਜ਼ਿੰਦਗੀ ਦੇ ਚਾਨਣੇ ਪਾਸੇ ਰਖ ਸਕਦੀ ਹੈ, ਇਹ ਹੈ, ਕਿ ਤੁਹਾਡੀ ਸਾਥਣ ਤੁਹਾਡਾ ਮਾਣ ਕਰ ਸਕੇ । ਜਦੋਂ ਕਦੇ ਕਿਸੇ ਕਲੱਬ, ਥੀਏਟਰ, ਮੁਲਾਕਾਤ ਵਿਚ ਤੁਸੀਂ ਦੁਸਰਿਆਂ ਦੇ ਮੁਕਾਬਲੇ ਵਿਚ ਆਵੋ, ਤੁਸੀਂ ਹੌਲੇ ਨਾਂ ਜਾਪੋ ।
 ਤੁਹਾਡੀ ਬੋਲ ਬਾਲ ਸਿਆਣੀ, ਤੁਹਾਡਾ ਗਿਆਨ ਚੌੜਾ ਤੇ ਤੁਹਾਡਾ ਤਜਰਬਾ ਸਤਕਾਰ-ਯੋਗ ਹੋਵੇ । ਇਹਦੇ ਲਈ ਤੁਹਾਨੂੰ ਮੁਤਾਲਿਆ, ਸਫ਼ਰ ਤੇ ਚੰਗੀ ਸੰਗਤ ਦਾ ਲਾਭ ਆਪਣੇ ਆਪ ਨੂੰ ਦੇਣਾ ਹੋਵੇਗਾ।
 ੪. ਉਪਰਲੀਆਂ ਤਿੰਨ ਗਲਾਂ ਸਾਥ ਨੂੰ ਚੰਗੀ ਨਿਭਾ ਸਕਦੀਆਂ