ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਇਕ ਸਮੇਂ ਲਈ,ਜਦੋਂ ਮੈਂ ਕਸਤੂਰ ਬਾਈ ਦੀ ਚੁਣੀ ਚਿਖਾ ਦੇ ਰੂਬਰੂ ਗਾਂਧੀ ਜੀ ਨੂੰ ਅਖੀਰ ਸਮੇਂ,ਅੰਜੀਲ ਕੁਰਾਨ,ਰਾਮਾਇਨ ਆਦਿ ਵਿਚੋਂ ਭਜਨ ਪੜੵਵਾਨ ਦੀ ਰਸਮ ਵਿਚ ਸਾਵਿਧਾਨ ਖੜੋਤਾ ਆਪਣੇ ਮਨ ਦੀਆਂ ਅੱਖਾਂ ਅਗੇ ਲਿਆਇਆ, ਤਾਂ ਮੈਨੂੰ ਕ ਸਭੂਰ ਬਾਈ ਦੇ ਵਡੇਰੇ ਭਾਗ ਹੋਣ ਦਾ ਯਕੀਨ ਹੋ ਗਿਆ । ਗਾਂਧੀ ਜੀ ਨੂੰ ਇਸ ਵੇਲੇ ਵੀ ਹਿੰਦੂ ਮੁਸਲਿਮ ਈਸਾਈ ਪਾਰਸੀ ਸਾਥੀਆਂ ਦੀ ਪ੍ਰਾਪਤੀ ਦਾ ਖ਼ਿਆਲ ਸੀ ।
ਗਾਂਧੀ ਜੀ ਕਹਿੰਦੇ ਹਨ“ਮੇਰੇ ਈਸਾਈ ਕਲਰਕ ਜਾਂ ਮਹਿਮਾਨ ਦਾ ਮੈਲਾ ਸਾਫ਼ ਕਰਨਾ ਹੋਵੇਗਾ ? ਕਸਤੂਰ ਬਾਈ ਜਿਸਨੂੰ ਅਜੇ ਮੁਹੱਬਤ ਕਰਨ ਦਾ ਵੀ ਮੁਲ ਨਹੀਂ ਮਿਲਿਆ,ਮੈਲਾ ਸੁਟਣ ਦੇ ਖ਼ਿਆਲ ਤੋਂ ਠਠੰਬਰ ਜਾਂਦੀ ਹੈ,ਤੇ ਗਾਂਧੀ ਜੀ ਕਹਿੰਦੇ ਹਨ - "ਇਹ ਫ਼ਜ਼ੂਲੀਅਤ ਮੇਰੇ ਘਰ ਵਿਚ ਨਹੀਂ ਹੋ ਸਕਦੀ, ਤੂੰ ਘਰ ਛੱਡ ਕੇ ਚਲੀ ਜਾ |”ਗਾਂਧੀ ਜੀ ਨੇ ਅਜੇ ਕਸਤੂਰ ਬਾਈ ਨੂੰ ਘਰ ਵੀ ਨਹੀਂ ਦਿਤਾ ਹੋਇਆ - ਆਪ ਉਹਨਾਂ ਨੂੰ ਹਰ ਨਿਕੀ ਖ਼ਿਦਮਤ ਦਾ ਵੀ ਮੁਲ ਮਿਲ ਰਿਹਾ ਹੈ, ਉਹ ਜੇ ਕਿਸੇ ਇਕ ਦੀ ਟੱਟੀ ਸਾਫ਼ ਕਰਦੇ ਹਨ ਤਾਂ ਲੋਕ ਉਹਨਾਂ ਦੇ ਪੈਰ ਚੁੰਮਣ ਆ ਜਾਂਦੇ ਹਨ । ਕਸਤੂਰ ਬਾਈ ਗਾਂਧੀ ਜੀ ਦੀ ਟੱਟੀ ਸੁਟਦੀ ਰਹੀ,ਪਰ ਉਸਨੂੰ ਘਰ ਦੇ ਹੱਕ ਵੀ ਨਾ ਮਿਲੇ - ਉਹਦਾ ਇਸ ਨਵੀਂ ਮੰਗ ਤੇ ਠਠੰਬਰ ਜਾਣਾ ਅਨੋਖੀ ਗਲ ਨਹੀਂ ਸੀ ।
ਕਸਤੂਰ ਬਾਈ ਕਿਸੇ ਚੰਦੇ ਦੀ ਇਕ ਚਵਾਨੀ ਦਰਜ ਕਰਾਣੀ ਭੁਲ ਜਾਂਦੀ ਹੈ। ਸੈਂਕੜਿਆਂ ਰੁਪਈਆਂ ਨਾਲੋਂ ਇਕ ਚਵਾਨੀ ਦਾ ਭੁਲ ਜਾਣਾ ਆਸਾਨ ਹੈ। ਭੁਲ ਨੂੰ ਗਲਤੀ ਆਖੋ,ਬੇ-ਪਰਵਾਹੀ ਆਖੋ,ਪਰ ਜਦੋਂ ਗਾਂਧੀ ਜੀ ਪਬਲਿਕ ਵਿਚ ਇਸਨੂੰ ਚੋਰੀ ਆਖਦੇ ਹਨ ਤਾਂ ਕਸਤੂਰ ਬਾਈ ਦੁਖੀ ਹੋ ਕੇ ਅਪਮਾਨ ਕਰਾ ਕੇ ਵੀ ਬਿਛ ਦੇ ਸਾਏ ਵਾਂਗ ਨਾਲ ਹਨ ਜੁੜੀ ਰਹਿੰਦੀ ਹੈ । ਬ੍ਰਿਛ ਨੂੰ ਪਤਾ ਨਹੀਂ ਕਿ ਬਹੁਤਾ ਸਾਏ

੧੨੩