ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਹਰਾਨ ਹਾਂ ਏਸ ਛੱਲਾਂ ਮਾਰਦੇ ਸਾਗਰ ਵਿਚ ਨਦੀਆਂ ਦਰਿਆਵਾਂ ਦੇ ਨਾਂ ਸੁਣ ਸੁਣ ਕੇ!ਹੋਣਗੇ ਕਿਧਰੇ ਹੋਰ ਥਾਂ ਕਾਬਲ ਜਾਂ ਗੰਗਾ,ਦਜਲਾ ਜਾਂ ਜਮਨਾ,ਪਰ ਏਸ ਘੜੀ ਮੇਰੇ ਸਾਹਮਣੇ ਤਾਂ ਇਕੋ ਬੇ-ਨਾਮ ਬੇ-ਕਿਨਾਰ ਸਾਗਰ ਹੈ - ਮਨੁਖ ਹਿਰਦਾ।
ਇਹਦੇ ਵਿਚ ਹੀ ਮੇਰਾ ਵਡਮੁਲਾ ਖ਼ਜ਼ਾਨਾ ਹੈ ।ਇਹਦੀਆਂ ਸੰਦੂਕਾਂ ਪੇਟੀਆਂ ਨੂੰ ਜਿਉਂ ਜਿਉਂ ਖੋਲ੍ਹਦਾ ਹਾਂ,ਮੋਹਰਾਂ ਅਸ਼ਰਫੀਆਂ ਦੀ ਭਾਹ ਨਾਲ ਅੱਖਾਂ ਸੁਨਹਿਰੀ ਹੁੰਦੀਆਂ ਜਾਂਦੀਆਂ ਹਨ। ਉਮਾਹਿਆ ਉਤਸ਼ਾਹਿਆ,ਅਗਲੀ ਤੇ ਹੋਰ ਅਗਲੀ ਨੂੰ ਖੋਲਦਾ ਹਾਂ,ਭਰਮ ਲਹਿੰਦੇ ਜਾਂਦੇ ਹਨ,ਸ਼ੰਕੇ ਮੁਕਦੇ ਜਾਂਦੇ ਆਸਾਂ ਖਿੜਦੀਆਂ ਜਾਂਦੀਆ ਹਨ।

ਅਪ੍ਰੈਲ -੧੯੩੬