ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਸਵੀਂ ਜਮਾਤ ਪਾਸ ਕਰ ਕੇ ਮੈਂ ਮਿਸ਼ਨ ਕਾਲਜ ਲਾਹੌਰ ਵਿਚ ਦਾਖ਼ਲ ਹੋਣਾ ਚਾਹੁੰਦਾ ਸਾਂ । ਘਰਦਿਆਂ ਨੂੰ ਇਹ ਭਾਰ ਜਾਪਦਾ ਸੀ,ਪਰ ਉਹ ਮੇਰੀ ਗਲ ਕਦੇ ਮੋੜਦੇ ਨਹੀਂ ਸਨ । ਕਰਜ਼ ਚੁਕ ਚੁਕਾ ਕੇ ਮੈਨੂੰ ਲਾਹੌਰ ਘਲ ਦਿਤਾ। ਮੈਂ ਮਿਸ਼ਨ ਕਾਲਜ ਵਿਚ ਦਾਖ਼ਲ ਹੋ ਗਿਆ । ਕਿਤਾਬਾਂ ਲੈ ਲਈਆਂ । ਪਰ ਵੀਹ ਦਿਨਾਂ ਬਾਅਦ ਅਚਾਨਕ ਇਕ ਰਾਤ ਮੈਨੂੰ ਸੁਫ਼ਨਾ ਆਇਆ ਕਿ ਮੈਂ ਆਪਣੇ ਘਰਦਿਆਂ ਲਈ ਬੜੀ ਚਿੰਤਾ ਪੈਦਾ ਕਰ ਰਿਹਾ ਹਾਂ। ਦੋ ਛੋਟੇ ਭਰਾ ਹੋਰ ਵੀ ਪੜ੍ਹਨ ਵਾਲੇ ਸਨ । ਇਹ ਮੇਰਾ ਪਹਿਲਾ ਖ਼ੁਦਮੁਖ਼ਤਾਰ ਫੈਸਲਾ ਸੀ। ਮੈਂ ਪਿੰਸੀਪਲ ਡਾ: ਯੂਇੰਗ ਕੋਲ ਗਿਆ ਤੇ ਆਪਣਾ ਮਨ ਸਾਫ਼ ਸਾਫ਼ ਦਸ ਦਿਤਾ । ਉਨ੍ਹਾ ਨੂੰ ਨਿਰਾ ਇਹ ਹੀ ਨਹੀਂ ਕਿ ਮੇਰਾ ਯਕੀਨ ਆ ਗਿਆ, ਸਗੋਂ ਹਮਦਰਦੀ ਪੈਦਾ ਹੋ ਗਈ । ਮੇਰੀ ਸਾਰੀ ਫ਼ੀਸ ਤੇ ਦਾਖ਼ਲਾ ਭੀ ਮੋੜ ਦਿਤਾ । ਮੈਂ ਘਰ ਆ ਗਿਆ । ਘਰਦੇ ਬੜੇ ਹੈਰਾਨ ਹੋਏ । ਮੈਂ ਆਖਿਆ, ਮੈਂ'ਸੇਵਾ ਕਰਾਂਗਾ। ਨੌਕਰੀਆਂ ਦੀ ਦਿੱਕਤ ਓਦੋਂ ਸ਼ੁਰੂ ਹੀ ਹੋਈ ਸੀ । ਸਿਖ ਐਜੁਕੇਸ਼.ਨਲ ਕਾਨਫ਼ਰੰਸ ਓਦੋਂ ਸਿਆਲਕੋਟ ਹੋ ਰਹੀ ਸੀ । ਮੈਂ ਪੰਦਰਾਂ ਰੁਪੈ ਮਹੀਨੇ ਉਤੇ ਕਲਰਕ ਹੋ ਗਿਆ। ਚਾਰ ਮਹੀਨੇ ਬਾਅਦ ਮੈਨੂੰ ੨੫ ਰੁਪਏ ਮਹੀਨੇ ਦਾ ਐਕੋ ਟੈਂਟ ਬਣਾਇਆ ਗਿਆ। ਕਾਨਫ਼ਰੰਸ ਖ਼ਤਮ ਹੋਣ ਬਾਅਦ ਮੈਨੂੰ ਕੇਮਸਰੇਟ ਵਿਚ ੩੦ ਰੁਪਈਏ ਦੀ ਨੌਕਰੀ ਮਿਲ ਗਈ। ਇਹ ਨੌਕਰੀ ਮੈਂ ਸਵਾ ਸਾਲ ਕੀਤੀ, ਏਥੇ ਮੇਰੀ ਜ਼ਿੰਦਗੀ ਦੀਆਂ ਤਜਵੀਜ਼ਾਂ ਬਨਣੀਆਂ ਸ਼ੁਰੂ ਹੋਈ ਮੁਸ਼ਕਲਾਂ ਆਈਆਂ, ਰੀਝ ਉਠੀਆਂ, ਆਦਰਸ਼ਾਂ ਨਾਲ ਟੱਕਰ ਲਗੀ । ਇਹ ਵਰੇ ਮੇਰੀ ਜ਼ਿੰਦਗੀ ਦਾ ਖ਼ਆਲ ਜਗਾਉ ਸਮਾਂ ਸੀ ।। ਮੇਰੇ ਬਨੇਹੀ, ਸਰ ਚ ਰਘਬੀਰ ਸਿੰਘ ਜੀ ਐਸੇ ਆਦਮੀ ਸਨ ਕਿ ਮੈਂ ਅਜ ਐਨੇ ਆਦਮੀਆਂ ਨੂੰ ਮਿਲ ਚਕਣ ਦੇ ਬਾਅਦ ਵੀ ਇਹੀ ਯਕੀਨ ਰਖਦਾ ਹਾਂ ਕਿ ਉਹਨਾਂ ਤੋਂ ਚੰਗੋਰਾ ਆਦਮੀ ਮੈਂ ਕੋਈ ਨਹੀਂਹਵਾਲੇ ਵਿੱਚ ਗਲਤੀ:Closing </ref> missing for <ref> tag</ref>