ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਵਾਲ ੧. ਤੁਸੀਂ ਜੀਵਨ ਦਾ ਮਨੋਰਬ ਕੀ ਸਮਝਦੇ ਹੋ ?

ਉੱਤਰ :

ਜੀਵਨ ਦੇ ਮਨੋਰਥ ਤੋਂ ਮੈਂ ਆਪਣੇ ਜੀਵਨ ਦੇ ਮਨੋਰਥ ਦਾ ਅਰਥ ਕਢਦਾ ਹਾਂ। ਸਾਰੀ ਜ਼ਿੰਦਗੀ ਦੇ ਮਨੋਰਥ ਬਾਰੇ ਮੈਂ ਕੁਝ ਕਹਿਣ ਦੀ ਗੁਸਤਾਖ਼ੀ ਨਹੀਂ ਕਰਨਾ ਚਾਹੁੰਦਾ ।
ਲੰਮੇ, ਚੌੜੇ, ਤੇ ਉਚੇ ਮਨੋਰਥ ਬਨਾਣ ਦੀ ਰੁਚੀ ਮਨੋਰਥ ਬਾਰੇ ਸਾਫ਼ ਨਾ ਹੋਣ ਦੀ ਸੂਚਨਾ ਜਾਪਦੀ ਹੈ।
ਇਸ ਵੇਲੇ ਇਸ ਤੋਂ ਵਖਰਾ ਤੇ ਵਡੇਰਾ ਕੋਈ ਮਨੋਰਬ ਮੈਂ ਨਹੀਂ ਸੋਚ ਸਕਦਾ -
ਪੂਰਨ ਸਿਹਤ : ਲੋੜੀਂਦੀ ਤਾਕਤ; ਖ਼ੁਸ਼-ਖ਼ਸਲਤ; ਸੁਹਣਾ ਘਰ; ਮੁਫ਼ੀਦ, ਦਿਆਨਤਦਾਰ ਤੇ ਕਾਮਯਾਬ ਵਿਆਹ; ਚੰਗੇ ਬੱਦੇ; ਚੰਗੀ ਸਮਝ, ਬਹਾਦਰ ਦਰਿਸ਼ਟੀ; ਕੰਮ ਆਉਣ ਦੀ ਰੀਝ; ਚੰਗੀ ਦੁਨੀਆਂ ਅੰਦਰ ਪਿਆਰੇ ਦੋਸਤਾਂ ਸਨੇਹੀਆਂ ਨਾਲ ਸਾਂਝੀ ਜ਼ਿੰਦਗੀ - ਤੇ ਚੰਗੀ ਦੁਨੀਆਂ ਬਨਾਣ ਵਿਚ ਮੇਰਾ ਪੂਰਾ ਭਾਗ ।
ਉਪਰਲੀ ਅਵਸਥਾ ਜੇ ਮੈਨੂੰ ਮਿਲ ਜਾਵੇ, ਤਾਂ ਜ਼ਿੰਦਗੀ ਦੀਆਂ ਤਾਕਤਾਂ ਵਾਸਤੇ ਮੇਰਾ ਮਨ ਸ਼ੁਕਰੀਏ ਨਾਲ ਭਰਪੂਰ ਰਹੇਗਾ, ਤੇ ਮੇਰੇ ਮਨ ਵਿਚ ਇਸ ਤੋਂ ਵਡੇਰੀ ਕੋਈ ਖ਼ਾਹਿਸ਼ ਨਹੀਂ ਹੋਵੇਗੀ।
ਇਸ ਮਨੋਰਥ ਨੂੰ ਸ਼ਾਇਦ ਖ਼ੁਦਗ਼ਰਜ਼ ਤੇ ਮਾਦੇ ਦਾ ਪਿਆਰ ਸਮਝਿਆ ਜਾਏ। ਪਰ ਜੇ ਸਾਰੇ ਲੋਕ ਏਨੇ ਕੁ ਖੁਦਗਰਜ਼ ਤੇ ਮਾਦਾ ਪ੍ਸਤ ਹੋ ਜਾਣ, ਤਾਂ ਜ਼ਿੰਦਗੀ ਵਿਚ ਕਿਸੇ ਅਸਮਾਨੀ ਓਟ ਆਸਰੇ ਦੀ ਲੋੜ ਨਾ ਰਹੇ, ਕਿਸੇ ਕੁਰਬਾਨੀ ਤੇ ਪਰ ਸੁਆਰਬ ਦੀ ਮਜਬੂਰੀ ਨਾ ਰਹੇ । ਖ਼ੁਸ਼-ਖ਼ਸਲਤ, ਮੁਫੀਦ ਤੇ ਦਿਆਨਤਦਾਰ ਵਿਹਾਰ, ਕੰਮ ਆਉਣ ਦੀ ਰੀਝ, ਚੰਗੀ ਦੁਨੀਆਂ ਵਿਚ ਸਾਂਝੀ ਜ਼ਿੰਦਗੀ, ਤੇ ਦੁਨੀਆਂ ਨੂੰ ਚੰਗੀਆਂ ਬਨਾਣ ਦੀ ਜ਼ਿਮੇਵਾਰੀ ---

੧੧੧