ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ




ਜ਼ਿੰਦਗੀ ਦੇ ਸੱਤ ਸਵਾਲ



ਵਿਲ ਡੂਯੋਰੈਂਟ ਪ੍ਸਿੱਧ ਅਮ੍ੀਕਨ ਫ਼ਿਲਾਸਫ਼ਰ ਨੇ ਦੁਨੀਆਂ ਭਰ ਦੇ ਪ੍ਰਸਿੱਧ ਵਿਚਾਰਵਾਨਾਂ ਕੋਲੋਂ ਸਤ ਸਵਾਲ ਪੁਛੇ ਸਨ, ਤੇ "ਜੀਵਨ ਦਾ ਮਨੋਰਥ" ਕਿਤਾਬ ਵਿਚ ਉਹਨਾਂ ਵਿਚਾਰਵਾਨਾਂ ਦੇ ਉੱਤਰ ਛਾਪੇ ਸਨ । ਇਹਨਾਂ ਵਿਚ ਗਾਂਧੀ ਜੀ, ਜਵਾਹਰ ਲਾਲ ਜੀ, ਰਾਮਨ ਜੀ ਆਦਿ ਹਿੰਦੁਸਤਾਨੀਆਂ ਦੇ ਉੱਤਰ ਵੀ ਸਨ ।
ਪ੍ਰੀਤ ਲੜੀ ਦੇ ੧੯੩੪ ਅਪ੍ਰੈਲ, ਮਈ, ਦੇ ਪਰਚਿਆਂ ਵਿਚ ਮੈਂ ਵੀ ਆਪਣੇ ਉੱਤਰ ਪਾਠਕਾਂ ਦੀ ਮੰਗ ਉਤੇ ਛਾਪੇ ਸਨ । ਉਹ ਉੱਤਰ ਮੈਂ ਅਜ ਝਰੋਖੇ ਦੇ ਨਵੇਂ ਦਿ੍ਸ਼ ਨਾਲ ਮੁਕਾਬਲਾ ਕਰਨ ਲਈ ਫੇਰ ਪੜ੍ਹੇ ਹਨ, ਤੇ ਮੈਨੂੰ ੲੇਉਂ ਜਾਪਿਆ ਹੈ, ਕਿ ਮੇਰੇ ਝਰੋਖੇ ਦੀ ਚੌੜੀ ਹੋਈ ਝਾਕੀ ਦੇ ਸਾਹਮਣੇ ਉਹ ਪੁਰਾਣੇ ਉੱਤਰ ਬੇ-ਪਛਾਣ ਜਿਹੇ ਹੋ ਗਏ ਹਨ। ਮੇਰਾ ਯਕੀਨ ਹੈ ਕਿ ਹੁਣ ਮੈਂ ਵਧੇਰੇ ਸਿੱਧੀ ਤੇ ਸੌਖੀ ਜ਼ਬਾਨ ਵਿਚ ਉਹਨਾਂ ਦੇ ਉੱਤਰ ਦੇ ਸਕਦਾ ਹਾਂ ।
ਆਪਣੇ ਝਰੋਖੇ ਚੋਂ ਹੁਣ ਦੀ ਝਾਕੀ ਦੇ ਤੌਰ ਤੇ ਇਹਨਾਂ ਸਵਾਲ ਦੇ ਉੱਤਰ ਭੇਟਾ ਕਰਦਾ ਹਾਂ :

੧੧੦