ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਅਸਤਕ ਮੰਦਾ ਵੀ ।
ਰੱਬ ਦੀ ਹੋਂਦ ਨੂੰ ਦਲੀਲਾਂ ਨਾਲ ਸਾਬਤ ਕਰਨਾ ਜਾਂ ਰੱਦ ਕਰਨਾ ਵਿਅਰਥ ਹੈ । ਰਬ ਦਾ ਪਰਚਾਰ ਕਰਨ ਲਈ ਘਿ੍ਨਾ ਕਰਨੀ, ਜੰਗ ਲੜਣੇ, ਭੁਲੇਖਆਂ ਵਿਚ ਰਹਿ ਕੇ ਬੇਲੋੜੇ ਕਸ਼ਟ ਦੇਣੇ ਤੇ ਲੈਣੇ ਹਨ । “ਹੈ" ਤੇ "ਨਾ" ਦੋਹਾਂ ਦੇ ਜੋਸ਼ੀਲੇ ਪ੍ਰਚਾਰਕ ਸਚਿਆਈ ਤੋਂ ਦੂਰ ਹੁੰਦੇ ਹਨ। ਇਹਨਾਂ ਦੋਹਾਂ ਦਾ ਜੋਸ਼ ਝੱਲਾ ਹੁੰਦਾ ਹੈ।
ਸਾਰੀ ਸਚਿਅਾੲੀ ਆਈ ਨੂੰ ਨਾ ਕੋਈ ਵੇਖ ਸਕਿਆ ਹੈ, ਨਾ ਕੋਈ ਵੇਖ ਸਕੇਗਾ । ਬਾਰੀ ਸਚਿਆਈ ਦਾ ਨਾਮ ਰੱਬ ਹੈ । ਹਰੇਕ ਦਾ ਰੱਬ ਓਹਦੀ ਆਪਣੀ ਬੁਧੀ ਦਾ ਅੰਤਮ ਅਾਦਰਸ਼ ਹੈ । - ਕੋਈ ਜ਼ਾਤੀ 'ਹੋਂਦ' ਨਹੀਂ। ਇਹ ਆਦਰਸ਼ ਉਚੇਰਾ ਹੁੰਦਾ ਰਹਿੰਦਾ ਹੈ, “ ਹੋਂਦ” ਸਥਿਰ ਰਹਿੰਦੀ ਹੈ । ਹੋਂਦ ਬ੍ਰਹਿਮੰਡ ਹੈ । ਉਚੀ ਤੋਂ ਉਚੀ ਵਿਚਾਰ ੳੂਣੀ ਹੈ, ਦਾਅਵੇ ਫੋਕੇ ਹਨ, ਬਹਿਸਾਂ ਮੂਰਖਤਾ ਹੈ, ਇਲਹਾਮ ਅਧੂਰੇ ਹਨ, ਵਿਆਖਿਆ ਅਪੂਰਨ ਹੈ ।
ਪ੍ੀਤ-ਝਰੋਖੇ 'ਚੋਂ ਵੇਖ ਕੇ ਸਭ ਸ਼ਬਦ ਮੂੰਹ ਵਿੱਚ ਰੁਕ ਜਾਂਦੇ ਹਨ । ਜਿਉਂ ਜਿਉ ਜਾਚਕ ਉੱਚਾ ਚੜ੍ਹਦਾ ਜਾਂਦਾ ਹੈ, ਭਾਵੇਂ ਉਹ ਆਸਤਕ ਹੈ ਤੇ ਭਾਵੇਂ ਨਾਸਤਕ ਉਹ ਸਿਆਣਾ ਤੇ ਪਵਿਤ੍ ਹੁੰਦਾ ਜਾਂਦਾ ਹੈ। ਰੱਬ ਦੀ ਪ੍ਰਾਪਤੀ ਕਿਸੇ ਦਾ ਦਰਸ਼ਨ ਨਹੀਂ, ਇਕ ਸੰਤੁਸ਼ਟ ਚੁਪ ਵਿਸਮਾਦ ਹੈ । ਇਹ ਦਲੀਲਾਂ ਨਾਲ ਨਹੀਂ ਮਿਲਦਾ । ਇਹ ਇਕ ਚਾਨਣ ਹੈ, ਜਿਹੜਾ ਪਰਬਤਾਂ ਦੀਆਂ ਚੋਟੀਆਂ ਉਤੇ ਹੀ ਚਮਕਦਾ ਹੈ । ਇਹਨਾਂ ਪਰਬਤਾਂ ਉਤੇ ਪਹੁੰਚਿਆਂ ਹੀ ਰੱਬ ਪਾਇਆ ਜਾ ਸਕਦਾ ਹੈ, ਕਿਸੇ ਹੋਰ ਤਰ੍ਹਾਂ ਨਹੀਂ ।



੧੦੯