ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


  ੨. ਨਿਸਬਤ ਦਾ ਅਹਿਸਾਸ
  ੩. ਦੂਜੇ ਦਾ ਖ਼ਿਆਲ
  ੪. ਇਨਸਾਫ਼ ਦਾ ਅਹਿਸਾਸ
  ੫. ਖਿਮਾਂ ਮੰਗ ਸਕਣਾ-ਖਿਮਾਂ ਕਰ ਸਕਣਾ
  ੬. ਦੂਜਿਆਂ ਦੀ ਜ਼ਿੰਦਗੀ ਵਿਚ ਦਿਲਚਸਪੀ ਲੈਣਾ
  ੭. ਸਾਰੀ ਜ਼ਿੰਦਗੀ ਨੂੰ ਇਕ ਲੜੀ ਵਿਚ ਪ੍ਰੋਤਾ ਵੇਖ ਸਕਣਾ।
ਇਹ ਸਿਫ਼ਤਾਂ ਜ਼ਿੰਦਗੀ ਭਰ ਵਿਚ ਮੁਕੰਮਲ ਕੀਤੀਆਂ ਜਾ ਸਕਦੀਆਂ ਹਨ । ਸਾਡੀ ਜਿਹੜੀ ਨੁਕਰ ਕਿਸੇ ਨੂੰ ਚੁਭੇ, ਫ਼ੌਰਨ ਉਸ ਦੀ ਪੜਤਾਲ ਕੀਤੀ, ਤੇ ਉਸ ਨੁਕਰ ਨੂੰ ਰਗੜ ਕੇ ਬੇ-ਖ਼ਤਰ ਬਣਾ ਦਿਤਾ । ਦੂਜੀ ਵਾਰੀ ਸਾਡੀ ਉਹੋ ਨੁਕਰ ਕਿਸੇ ਹੋਰ ਨੂੰ ਚੁਭਣੀ ਨਹੀਂ ਚਾਹੀਦੀ। ਕਿਸੇ ਦੇ ਸਿਰ ਇਹ ਅਹਿਸਾਨ ਨਾ ਸਮਝੋ, ਸਾਡੀਆਂ ਨੁਕਰਾਂ ਦੀ ਸੁਖਾਵੀਂ ਗੋਲਾਈ ਹੀ ਸਾਨੂੰ ਉਹ ਸ਼ਾਂਤੀ ਤੇ ੲਿਕ.ਸੁਰਤਾ ਦੇ ਸਕਦੀ ਹੈ, ਜਿਸ ਦੇ ਲਈ ਲੋਕ ਦਰਵੇਸ਼ ਬਣੇ ਤੇ ਉਹਨਾਂ ਜੰਗਲਾਂ ਦੀਆਂ ਨੁਕਰਾਂ ਫੋਲੀਆਂ ।

ਮਾਰਚ-੧੯੪੪








੯੯