ਪੰਨਾ:Macbeth Shakespeare in Punjabi by HS Gill.pdf/66

ਇਹ ਸਫ਼ਾ ਪ੍ਰਮਾਣਿਤ ਹੈ


{ਗੜਗੜਾਹਟ- ਲਹੂ 'ਚ ਗੜੁੱਚ ਬੱਚੇ ਦੀ ਪਛਾਂਈਂ ਉਭਰਦੀ ਹੈ}

ਪ੍ਰਛਾਈਂ:ਮੈਕਬੈਥ! ਮੈਕਬੈਥ! ਮੈਕਬੈਥ!
ਮੈਕਬੈਥ:ਤਿੰਨ ਕੰਨ ਜੇ ਹੁੰਦੇ ਮੇਰੇ, ਏਹੋ ਸੁਣਦੇ।
ਪ੍ਰਛਾਈਂ:ਖੂਨੀ ਹੋ ਜਾ, ਕਾਤਲ ਹੋ ਜਾ, ਬੇਸ਼ਰਮ, ਬਹਾਦੁਰ, ਢੀਠ ਵੀ ਹੋ ਜਾ;
ਪੱਕਾ ਕਰ ਇਰਾਦਾ ਏਨਾਂ, ਕਰ ਅਟਹਾਸ ਮਨੁੱਖ ਸ਼ਕਤੀ ਦਾ;
ਐਸਾ ਮਾਂ ਦਾ ਲਾਲ ਨਹੀਂ ਹੈ, ਬਾਂਹ ਤੇਰੀ ਨੂੰ ਹੱਥ ਜੋ ਪਾਵੇ।
{ਪ੍ਰਛਾਂਈਂ ਥੱਲੇ ਲਹਿੰਦੀ ਹੈ}

ਮੈਕਬੈਥ:ਜਾਹ ਬਈ ਮੈਕਡਫ, ਜੀਂਦਾ ਰਹਿ ਤੂੰ, ਡਰ ਤੇਰਾ ਫਿਰ ਕਾਹਦਾ !
ਐਪਰ ਦੋਹਰੀ ਪੁਸ਼ਟੀ ਖਾਤਰ, ਵਚਨ ' ਹੋਣੀ ' ਤੋਂ ਲਿਖਤੀ ਲੈਣੈ,
ਉਸ ਵਿਸ਼ਵਾਸ ਦਾ ਜੋ ਮੈਨੂੰ ਉਸ ਦਿੱਤੈ : ਕਿ ਤੂੰ ਚਿਰਜੀਵੀ ਨਹੀਂਓਂ ਹੋਣਾ;
ਤਾਂ ਜੋ 'ਡਰ ਪੀਲੇ' ਨੂੰ ਮੂੰਹ ਤੇ ਆਖਾਂ:- "ਜਾਹ, ਝੂਠਿਆ"!
ਨਾਲੇ ਸੌਂਵਾਂ ਗੂੜ੍ਹੀ ਨੀਂਦੇ, ਬੇ-ਪਰਵਾਹਾ ਗਰਜ, ਘੋਰ ਤੋਂ।
ਪਰ ਹੁਣ ਆਹ ਕੀ ਆਉਂਦੈ,--?
{ਘੋਰ ਗਰਜਣਾ।ਤੀਜੀ ਪ੍ਰਛਾਂਈਂ ਉਭਰਦੀ ਹੈ:ਇੱਕ ਬੱਚਾ ਮੱਥੇ ਮੁਕਟ, ਹੱਥ 'ਚ ਰੁੱਖ}
ਸ਼ਾਹ ਕਿਸੇ ਦੇ ਜਾਏ ਵਾਂਗ ਜੋ ਉਭਰਿਆਂ ਆਉਂਦੈ,
ਬਾਲ-ਭਾਲ ਦੁਆਲੇ ਸੁਹੰਦੈ ਆਭਾ-ਮੰਡਲ, ਪ੍ਰਭੂਸੱਤਾ ਦੀ ਚੋਟੀ ਵਾਲਾ?

ਚੁੜੇਲਾਂ:ਸੁਣ ਏਸ ਦੀ ; ਬੋਲੀਂ ਨਾਂ।
ਪਰਛਾਈਂ:ਸ਼ੇਰ ਜਿਹਾ ਫੌਲਾਦੀ ਹੋ ਜਾ, ਪੂਰਨ ਅਭਿਮਾਨੀ ,
ਖਿਝੇ ਕੋਈ ਜਾਂ ਰੌਲਾ ਪਾਵੇ, ਲਾਲ ਪੀਲ਼ਾ ਜਾਂ ਹੋਵੇ ਕੋਈ,
ਜਾਂ ਫਿਰ ਕਰੇ ਕੋਈ ਗੱਦਾਰੀ, ਸਾਜ਼ਿਸ਼ ਕਰੇ, ਮਾਰਨ ਨੂੰ ਆਵੇ,
ਮੈਕਬੈਥ ਐਪਰ ਹਰੇ ਕਦੇ ਨਾਂ, ਕਦੇ ਨਾਂ ਹੋਵੇ ਉਹਦੀ ਹਾਨੀ ,
ਬਰਨਮ ਬਣੀ ਮਹਾਨ 'ਚ, ਡਨਸੀਨਾਨ ਦੀ ਚੋਟੀ ਉੱਤੋਂ,
ਜਿੰਨਾ ਚਿਰ ਨਾਂ ਕੋਈ ਸੂਰਾ, ਵਿਰੁੱਧ ਓਸਦੇ ਧਾ ਕੇ ਆਵੇ।
{ਥੱਲੇ ਲਹਿੰਦੀ ਹੈ}

ਮੈਕਬੈਥ:ਇੰਜ ਕਦੇ ਨਹੀਂ ਹੋਣਾ; ਕੌਣ 'ਬਣਾਂ' ਨੂੰ ਕਰ ਲੂ ਭਰਤੀ ,
ਕੌਣ ਰੁੱਖ ਤੇ ਹੁਕਮ ਚਲਾਵੇ :
'ਖਿੱਚ ਜੜ੍ਹਾਂ ਧਰਤੀ ਜੜੀਆਂ, ਤੁਰ ਪੈ ਸੈਨਿਕ ਬਣ ਕੇ'?
ਸ਼ਗਨ-ਸ਼ਗੂਨ ਇਹ ਬੜੇ ਨੇ ਮਿੱਠੇ, ਬੜੇ ਨੇ ਸੁਹਣੇ !

65