ਪੰਨਾ:Macbeth Shakespeare in Punjabi by HS Gill.pdf/61

ਇਹ ਸਫ਼ਾ ਪ੍ਰਮਾਣਿਤ ਹੈ


ਕਿ ਮੈਲਕੌਲਮ, ਡੋਨਲਬੇਨ ਨੇ, ਕਿਉਂ ਕਿਰਪਾਲੂ ਪਿਓ ਮਾਰਿਆ?
ਸਰਾਪਿਆ ਕਿੱਡਾ ਸੱਚ ਹੈ ਇਹੇ! ਕਿੱਡਾ ਗ਼ਮ ਮੈਕਬੈਥ ਨੂੰ ਲੱਗਾ!
ਆਓ ਵੇਖਿਆ ਨਾ ਤਾਓ ਉਹਨੇ, ਐਸਾ ਪਾਵਨ ਰੋਹ ਚੜ੍ਹਾਇਆ,
ਚੀਰ ਕੇ ਰੱਖ ਨਹੀਂ ਸੀ ਦਿੱਤੇ ਦੋਵੇਂ ਦੋਸ਼ੀ,
ਸ਼ਰਾਬ 'ਚ ਜਿਹੜੇ ਟੁੰਨ ਪਏ ਸੀ, ਨੀਂਦ ਨੂੰ ਜੱਫੀ ਪਾ ਕੇ-?
ਹੈ ਕਿ ਨਹੀਂ,ਕੰਮ ਮਰਦਾਂ ਵਾਲਾ?ਹਾਂ, ਬੜੀ ਸਿਆਣਪ ਨਾਲ ਵੀ ਕੀਤਾ;
ਕਿਉਂਕਿ ਗੱਲ ਬੜੀ ਮਸ਼ਕੂਕ ਹੋਣੀ ਸੀ, ਹਰ ਬੰਦੇ ਨੂੰ ਰੋਹ ਚੜ੍ਹਨਾ ਸੀ,
ਜੇ ਦੋਸ਼ੀ ਕਿਧਰੇ ਮੁਨਕਰ ਹੁੰਦੇ, ਗੁਨਾਹ ਕਬੂਲ ਨਾਂ ਕਰਦੇ ਆਪਣਾ।
ਇਸੇ ਲਈ ਯਕੀਨ ਹੈ ਮੈਨੂੰ, ਸਭ ਕੁੱਝ ਸੋਚ ਸਮਝ ਉਸ ਕੀਤੈ:
ਜੇ ਡੰਕਨ ਦੇ ਪੁਤ੍ਰ ਕਿੱਧਰੇ, ਉਹਦੇ ਕਾਬੂ ਆਉਂਦੇ,
ਅੰਬਰ ਹੋਣ ਦਿਆਲ ਐਸਾ ਕਦੇ ਨਾਂ ਹੋਵੇ, ਮਜ਼ਾ ਉਹਨਾਂ ਵੀ ਚਖ ਲੈਣਾ ਸੀ
ਪਿਓ ਮਾਰਨ ਦਾ! ਤੇ ਫਲੀਐਂਸ ਨਾਲ ਵੀ ਏਹੋ ਹੁੰਦਾ।
ਪਰ ਸ਼ਾਂਤ!-ਕਿਉਂਕਿ ਮੈਂ ਤਾਂ ਇਹ ਵੀ ਸੁਣਿਐ-ਲੋਕੀ ਗੱਲਾਂ ਕਰਦੇ-
ਜ਼ੁਲਮ,ਜਬਰ ਦੇ ਰਾਜ-ਭੋਜ ਤੇ, ਮੈਕਡਫ ਨਹੀਂ ਸੀ ਹਾਜ਼ਰ ਆਇਆ,
ਇਸੇ ਲਈ ਦੁਰਕਾਰਿਆਂ ਵਾਂਗੂੰ ਤ੍ਰਿਸਕਾਰਤ ਜੀਵਨ ਜੀਂਦੈ।
ਕੀ ਜਨਾਬ, ਪਤੈ ਤੁਹਾਨੂੰ, ਕਿੱਥੇ ਅੱਜ ਕੱਲ ਰਹਿੰਦੈ?
ਲਾਟ:ਡੰਕਨ ਦਾ 'ਮਹਾਰਾਜ ਕੁਮਾਰ' ਵੱਡਾ ਪੁੱਤਰ ਉਹਦਾ,
ਜਨਮ-ਸਿੱਢ ਅਧਿਕਾਰ ਜੀਹਦਾ ਇਸ ਜ਼ਾਲਮ ਨੇ ਖੋਹਿਐ:
ਦਰਬਾਰ ਅੰਗਰੇਜ਼ੀ ਦੇ ਵਿੱਚ ਰਹਿੰਦੈ, ਐਡਵਰਡ ਨੇਕ ਨੇ ਗਲ ਨੂੰ ਲਾਇਐ,
ਏਨੀ ਸ਼ੋਭਾ,ਮਹਿਮਾ ਏਨੀ ਹਿੱਸੇ ਉਹਦੇ ਆਈ,
ਬਦਬਖਤੀ ਵੀ ਖੋਹ ਨਹੀਂ ਸੱਕੀ, ਹੱਥ ਉਹਦੇ ਸਨਮਾਨ ਜੋ ਆਇਐ:
ਮੈਕਡਫ ਵੀ ਓਧਰ ਹੀ ਧਾਇਐ,ਕਰਨ ਬੇਨਤੀ ਸ਼ਾਹ ਪਾਕ ਨੂੰ,
ਨੌਰਖੰਬਰਾਂ ਨੂੰ ਜਗਾਵਣ ਖਾਤਰ, ਕਰੇ ਸਹਾਇਤਾ:
ਵੀਰ ਯੋਧੇ ਸੂਬੇਦਾਰ ਸੀਵਾਰਡ ਤਾਈਂ,ਆਖੇ ਹੱਲਾ ਬੋਲਣ,
ਤੇ ਆਪਣੀ ਮਨਜ਼ੂਰੀ ਵਾਲੀ,ਸ਼ਾਹ ਵੀ ਮੋਹਰ ਲਗਾਵੇ ਉੱਤੇ;
ਤਾਂ ਜੋ ਮੁੜ ਅਸੀਂ ਵੀ ਸਾਰੇ, ਆਪਣੇ ਚੁਲ੍ਹੀਂ ਅੱਗ ਬਾਲ਼ੀਏ,
ਸ਼ਰਧਾ ਭੇਂਟ ਵਫ਼ਾ ਦੀ ਕਰੀਏ,ਸਿਸ ਉਠਾ ਸਨਮਾਨ ਵੀ ਪਾਈਏ,
ਰੋਟੀ ਖਾਂਦੇ ਹੋਈਏ,ਆਪਣੀ ਮੰਜੀ,ਆਪਣਾ ਕੋਠਾ,ਆਪਣੀ ਨੀਂਦ ਹੰਢਾਈਏ,
ਰਾਜ-ਭੋਜਾਂ ਦੇ ਖੂਨੀ ਖੰਜਰ, ਤਣੇ ਰਹਿਣ ਨਾਂ ਸਿਰੀਂ ਅਸਾਡੇ;
ਜਿਸ ਲਈ ਹੁਣ ਤਾਂ ਤਰਸ ਰਹੇ ਹਾਂ:
ਐਪਰ ਇਸ ਖਬਰ ਨੇ ਹੁਣ ਤਾਂ, ਐਸਾ ਸ਼ਾਹ ਨੂੰ ਰੋਹ ਚੜ੍ਹਾਇਐ,
ਜ਼ੋਰ ਸ਼ੋਰ ਨਾਲ ਕਰਨ ਲੱਗ ਪਿਐ,ਖੁੱਲ੍ਹੀ ਜੰਗ ਦੀ ਕੁੱਲ ਤਿਆਰੀ।
ਲੈਨੌਕਸ:ਭੇਜਿਆ ਸੀ ਪਰਵਾਨਾ ਕੋਈ ਮੈਕਡਫ ਤਾਈਂ?

60