ਪੰਨਾ:Khapatvaad ate Vatavaran Da Nuksan.pdf/38

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਰ੍ਹਾਂ ਅਮਰੀਕਾ ਦੇ 8000 ਸਕੂਲਾਂ ਵਿੱਚ ਕਾਰਪੋਰੇਸ਼ਨਾਂ ਵਲੋਂ ਸਪਾਂਸਰ ਕੀਤੇ ਖਬਰਾਂ ਦੇ ਪ੍ਰੋਗਰਾਮ ਦਿਖਾਏ ਜਾਂਦੇ ਹਨ, ਜਿਹਨਾਂ ਵਿੱਚ ਕਾਰਪੋਰੇਸ਼ਨਾਂ ਵਲੋਂ ਤਿਆਰ ਕੀਤੀਆਂ ਵਸਤਾਂ ਦੀ ਇਸ਼ਤਿਹਾਰਬਾਜ਼ੀ ਵੀ ਸ਼ਾਮਲ ਹੁੰਦੀ ਹੈ। ਇਹਨਾਂ ਪ੍ਰੋਗਰਾਮਾਂ ਦੀ ਪਹੁੰਚ ਅਮਰੀਕਾ ਦੇ 60 ਲੱਖ ਵਿਦਿਆਰਥੀ ਤੱਕ ਹੈ। 85 ਸੰਨ 2006 ਵਿੱਚ ਕੈਨੇਡਾ ਦੇ ਸਕੂਲਾਂ ਬਾਰੇ ਕੀਤੇ ਇਕ ਅਧਿਅਨ ਅਨੁਸਾਰ 32 ਫੀਸਦੀ ਸਕੂਲਾਂ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਇਸਤਿਹਾਰਬਾਜ਼ੀ ਮੌਜੂਦ ਸੀ। ਇਹ ਇਸ਼ਤਿਹਾਰਬਾਜ਼ੀ ਕਰਨ ਵਾਲੀਆਂ ਕੰਪਨੀਆਂ ਵਿੱਚੋਂ ਮੁੱਖ ਕੰਪਨੀਆਂ ਸਨ ਕੋਕ ਅਤੇ ਪੈਪਸੀ ਜਿਹਨਾਂ ਦੀਆਂ ਵਸਤਾਂ ਦੀ ਇਸ਼ਤਿਹਾਰਬਾਜ਼ੀ ਸਕੂਲਾਂ ਦੇ ਸਕੋਰਬੋਰਡਾਂ, ਘੜੀਆਂ, ਪੀਣ ਵਾਲੀਆਂ ਵਸਤਾਂ ਵੇਚਣ ਵਾਲੀਆਂ ਮਸ਼ੀਨਾਂ, ਬੈਨਰਾਂ, ਸਕੂਲ ਦੇ ਸਾਈਨਾਂ ਅਤੇ ਜਿੰਮ ਵਿੱਚ ਵਰਤਣ ਵਾਲੀ ਸਮੱਗਰੀ ’ਤੇ ਮੌਜੂਦ ਸੀ। 86 ਇਹਨਾਂ ਸਕੂਲਾਂ ਨੂੰ ਕਾਰਪੋਰੇਸ਼ਨਾਂ ਦੀ ਇਸ਼ਤਿਹਾਰਬਾਜ਼ੀ ਦਾ ਸਹਾਰਾ ਤਾਂ ਲੈਣਾ ਪਿਆ ਕਿਉਂਕਿ ਉਹਨਾਂ ਨੂੰ ਸਰਕਾਰਾਂ ਵਲੋਂ ਸਕੂਲ ਚਲਾਉਣ ਦੇ ਪੂਰੇ ਖਰਚੇ ਨਹੀਂ ਮਿਲਦੇ ਸਨ। ਇਸ ਤਰ੍ਹਾਂ ਸਕੂਲ ਦੇ ਬੱਜਟਾਂ ਵਿੱਚ ਕਟੌਤੀ ਕਰਨ ਦੀਆਂ ਸਰਕਾਰੀ ਨੀਤੀਆਂ ਵਿਦਿਆਰਥੀਆਂ ਵਿੱਚ ਖਪਤਵਾਦੀ (ਕੰਜ਼ਿਊਮਰ) ਵਸਤਾਂ ਦੀ ਇਸ਼ਤਿਹਾਰਬਾਜ਼ੀ ਦਾ ਕਾਰਨ ਬਣੀਆਂ।

ਸਿੱਟਾ:

ਅਸੀਂ ਦੇਖਿਆ ਹੈ ਕਿ ਅੱਜ ਦੁਨੀਆ ਭਰ ਵਿੱਚ ਖਪਤਵਾਦ (ਕੰਜ਼ਿਊਮਰਿਜ਼ਮ) ਦਾ ਬੋਲਬਾਲਾ ਹੈ। ਜਿਹੜੇ ਖਿੱਤੇ ਜਾਂ ਲੋਕ ਪੂਰੀ ਤਰ੍ਹਾਂ ਇਸ ਦੀ ਗ੍ਰਿਫਤ ਵਿੱਚ ਨਹੀਂ ਆਏ, ਉਹਨਾਂ ਨੂੰ ਇਹ ਬੜੀ ਤੇਜ਼ੀ ਨਾਲ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਖਪਤਵਾਦ ਦਾ ਇਹ ਫੈਲਾਅ ਕਿਸੇ ਕੁਦਰਤੀ ਵਰਤਾਰੇ ਦੇ ਕਾਰਨ ਹੋਂਦ ਵਿੱਚ ਨਹੀਂ ਆਇਆ ਸਗੋਂ ਇਹ ਅਜੋਕੇ ਸਰਮਾਏਦਾਰੀ ਪ੍ਰਬੰਧ ਦੀ ਲੋੜ ਵਿੱਚੋਂ ਉਪਜਿਆ ਹੈ ਅਤੇ ਇਸ ਦਾ ਫੈਲਾਅ ਉਤਪਾਦਕਾਂ ਅਤੇ ਸਰਕਾਰਾਂ ਵੱਲੋਂ ਕਈ ਦਹਾਕਿਆਂ ਤੋਂ ਇਕ ਮੁਹਿੰਮ ਦੇ ਤੌਰ ਤੇ ਲਗਾਤਾਰ ਕੀਤੀਆਂ ਜਾ ਰਹੀਆਂ ਵੱਖ ਵੱਖ ਤਰ੍ਹਾਂ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ। ਦੁਨੀਆਂ ਦੇ ਅਮੀਰ ਦੇਸ਼ ਅਤੇ ਅਮੀਰ ਲੋਕ ਖਪਤਵਾਦ ਦੇ ਵੱਡੇ ਹਿੱਸੇਦਾਰ ਹਨ। ਬੇਸ਼ੱਕ ਖਪਤਵਾਦ ਦੇ ਸਮਰਥਕਾਂ ਵਲੋਂ ਇਸ ਨੂੰ ਤਰੱਕੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨ ਕੇ ਦੁਨੀਆ ਦੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਵਿੱਚ ਸ਼ਾਮਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਪਰ ਅਜਿਹਾ ਕਰਨਾ ਸੰਭਵ ਨਹੀਂ ਹੈ ਕਿਉਂਕਿ ਖਪਤਵਾਦ ਦਾ ਇਹ



85 Assadourian, Erik (2010). 86 Canadian Teachers Federation (2006). Commercialism in Canadian Schools: Who's Calling the Shots? Downloaded on July

13, 2011 from: http://www.ctf-fce.ca/documents/Resources/en/commercialism in school/

38