ਪੰਨਾ:Khapatvaad ate Vatavaran Da Nuksan.pdf/34

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਈ ਦਰਸ਼ਕ ਪੈਦਾ ਕਰਨਾ ਬਣ ਗਿਆ ਹੈ। ਮੀਡੀਆ ਵਿੱਚ ਦਿੱਤੇ ਜਾਂਦੇ ਇਸ਼ਤਿਹਾਰ ਹੀ ਨਹੀਂ ਸਗੋਂ ਉਸ ਵਿੱਚ ਪੇਸ਼ ਕੀਤੀ ਜਾਂਦੀ ਸਮੱਗਰੀ ਵੀ ਲੋਕਾਂ ਵਿੱਚ ਖਪਤਵਾਦ ਦਾ ਪਸਾਰ ਕਰਨ ਵਾਲੀ ਹੁੰਦੀ ਹੈ। ਟੈਲੀਵਿਯਨ ਅਤੇ ਫਿਲਮਾਂ ਵਿੱਚ ਪੇਸ਼ ਕੀਤੀ ਜਾਂਦੀ ਸਮੱਗਰੀ ਦੇ ਸੰਬੰਧ ਵਿੱਚ ਇਹ ਰੁਝਾਣ ਸਿਖਰ 'ਤੇ ਪਹੁੰਚ ਚੁੱਕਾ ਹੈ। ਬਹੁਤੀ ਵਾਰ ਟੈਲੀਵਿਯਨ ਅਤੇ ਫਿਲਮਾਂ ਵਿੱਚ ਦਿਖਾਏ ਜਾਂਦੇ ਪ੍ਰੋਗਰਾਮਾਂ ਵਿੱਚ ਅਮੀਰ ਲੋਕਾਂ ਦਾ ਖਪਤਵਾਦੀ ਜੀਵਨ ਪੇਸ਼ ਕੀਤਾ ਜਾਂਦਾ ਹੈ ਜਿਹੜਾ ਆਮ ਲੋਕਾਂ ਵਿੱਚ ਖਪਤਵਾਦ ਦੀ ਲਾਲਸਾ ਪੈਦਾ ਕਰਦਾ ਹੈ। ਬਹੁਤ ਸਾਰੇ ਅਧਿਅਨਾਂ ਤੋਂ ਇਹ ਗੱਲ ਸਾਬਤ ਹੋਈ ਹੈ ਕਿ ਮੀਡੀਏ ਵਿੱਚ ਦਿੱਤੀ ਜਾਂਦੀ ਇਸ਼ਤਿਹਾਰਬਾਜ਼ੀ ਅਤੇ ਪ੍ਰੋਗਰਾਮ ਲੋਕਾਂ ਵਿੱਚ ਵਸਤਾਂ/ਸੇਵਾਵਾਂ ਦੀ ਲਾਲਸਾ ਪੈਦਾ ਕਰਦੇ ਹਨ। ਇਕ ਅਧਿਅਨ ਅਨੁਸਾਰ ਲੋਕ ਜਿੰਨਾ ਵੱਧ ਟੈਲੀਵਿਯਨ ਦੇਖਦੇ ਹਨ, ਉਨਾ ਜ਼ਿਆਦਾ ਪੈਸਾ ਉਹ ਵਸਤਾਂ ਖ੍ਰੀਦਣ ’ਤੇ ਲਾਉਂਦੇ ਹਨ। ਹਫਤੇ ਵਿੱਚ ਇਕ ਘੰਟਾ ਵਾਧੂ ਟੈਲੀਵਿਯਨ ਦੇਖਣ ਮਗਰ ਲੋਕ ਸਾਲ ਵਿੱਚ ਵਸਤਾਂ ਖ੍ਰੀਦਣ ’ਤੇ 208 ਡਾਲਰ ਵਾਧੂ ਖਰਚਦੇ ਹਨ। 75

ਇਹਨਾਂ ਕੁਝ ਇਕ ਚੰਗਾਂ ਤੋਂ ਬਿਨਾਂ ਉਤਪਾਦਕ ਹੋਰ ਲੋਕਾਂ ਵਿੱਚ ਵਸਤਾਂ ਦੀ ਚਾਹਤ/ਮੰਗ ਪੈਦਾ ਕਰਨ ਲਈ ਕਈ ਤਰ੍ਹਾਂ ਦੇ ਢੰਗ ਵਰਤਦੇ ਹਨ। ਥਾਂ ਦੀ ਘਾਟ ਕਰਕੇ ਉਹਨਾਂ ਸਾਰਿਆਂ ਬਾਰੇ ਇੱਥੇ ਗੱਲ ਕਰਨੀ ਸੰਭਵ ਨਹੀਂ। ਹੁਣ ਅਸੀਂ ਇਹ ਦੇਖਾਂਗੇ ਕਿ ਖਪਤਵਾਦ ਦੇ ਪਸਾਰ ਲਈ ਸਰਕਾਰਾਂ ਕੀ ਭੂਮਿਕਾ ਨਿਭਾਉਂਦੀਆਂ ਹਨ।

ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਅਜੋਕੇ ਆਰਥਿਕ ਪ੍ਰਬੰਧ ਦੀ ਸਲਾਮਤੀ ਲਈ ਖਪਤਵਾਦ ਦੀ ਵੱਡੀ ਲੋੜ ਹੈ। ਇਸ ਲਈ ਇਸ ਨੂੰ ਉਤਸ਼ਾਹਿਤ ਕਰਨ ਲਈ ਸਰਕਾਰਾਂ ਖਾਸ ਦਿਲਚਸਪੀ ਲੈਂਦੀਆਂ ਹਨ। ਇਸ ਗੱਲ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਸਤੰਬਰ 2001 ਵਿੱਚ ਨਿਊਯਾਰਕ ਦੇ ਟਵਿੱਨ ਟਾਵਰਾਂ ਉੱਪਰ ਹੋਏ ਹਮਲੇ ਤੋਂ ਛੇਤੀ ਬਾਅਦ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਦੇ ਬਹੁਤ ਸਾਰੇ ਨੇਤਾਵਾਂ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲ ਸ਼ਾਪਿੰਗ/ਖ੍ਰੀਦਦਾਰੀ ਕਰਨ ਦਾ ਸੁਨੇਹਾ ਦਿੱਤਾ ਸੀ। 27 ਸਤੰਬਰ 2001 ਨੂੰ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਬੁੱਸ ਨੇ ਲੋਕਾਂ ਨੂੰ ਕਿਹਾ ਸੀ, "ਮੈਂ ਤੁਹਾਡੇ ਕੋਲੋਂ ਅਮਰੀਕਾ ਦੀ ਆਰਥਿਕਤਾ ਵਿੱਚ ਲਗਾਤਾਰ ਸ਼ਮੂਲੀਅਤ ਅਤੇ ਵਿਸ਼ਵਾਸ ਚਾਹੁੰਦਾ ਹਾਂ"। " ਇੰਗਲੈਂਡ ਦੇ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਲੋਕਾਂ ਸਲਾਹ ਦਿੱਤੀ ਸੀ:


75 Assadourian, Erik (2010). (p.13) 76 Murse, Tom (14 September 2010). Did President Bush Really Tell Americans to 'Go Shopping' After 9/11. About.Com. Downloaded on June 11, 2011 from:

ndcabinet/a/did-bushsay-go-shopping-after-911.htm

34